ਸਰਕਾਰ ਨੇ ਕੋਰੋਨਾ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਦੀ ਜਨਤਾ ਦੇ ਪੈਸੇ ਨਾਲ ਕੀਤੀ ਮਦਦ : ਰਾਹੁਲ
Wednesday, Apr 28, 2021 - 06:47 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਕਿਹਾ ਹੈ ਕਿ ਸਰਕਾਰ ਨੇ ਕੋਰੋਨਾ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਦੀ ਜਨਤਾ ਦਾ ਪੈਸਾ ਦੇ ਕੇ ਮਦਦ ਕੀਤੀ ਹੈ ਪਰ ਦੇਸ਼ਵਾਸੀਆਂ ਨੂੰ ਇਸ ਦੀ ਦੁਨੀਆ 'ਚ ਸਭ ਤੋਂ ਵੱਧ ਕੀਮਤ ਚੁਕਾਉਣੀ ਪਵੇਗੀ। ਰਾਹੁਲ ਨੇ ਬੁੱਧਵਾਰ ਨੂੰ ਇੱਥੇ ਜਾਰੀ ਬਿਆਨ 'ਚ ਕਿਹਾ,''ਕੋਰੋਨਾ ਟੀਕਾ ਬਣਾਉਣ ਲਈ ਨਿਰਮਾਤਾ ਕੰਪਨੀ ਨੂੰ ਲੋਕਾਂ ਦਾ ਪੈਸਾ ਦਿੱਤਾ ਗਿਆ। ਹੁਣ ਭਾਰਤ ਸਰਕਾਰ ਲੋਕਾਂ ਨੂੰ ਉਸੇ ਟੀਕੇ ਲਈ ਦੁਨੀਆ 'ਚ ਸਭ ਤੋਂ ਵੱਧ ਕੀਮਤ ਦੇਣ ਲਈ ਕਹਿ ਰਹੀ ਹੈ। ਸਾਡੇ 'ਅਸਫ਼ਲ ਤੰਤਰ' 'ਚ ਲੋਕ ਇਕ ਵਾਰ ਫਿਰ ਅਸਫ਼ਲ ਹੋਏ ਹਨ, ਜਦੋਂ ਕਿ ਸਿਰਫ਼ 'ਮੋਦੀ ਮਿੱਤਰਾਂ' ਨੂੰ ਲਾਭ ਹੋਇਆ ਹੈ।''
ਇਹ ਵੀ ਪੜ੍ਹੋ : ਕੋਰੋਨਾ ਦਾ ਕਹਿਰ : ਦਾਖ਼ਲ ਕਰਵਾਉਣ ਲਈ ਭਟਕਦਾ ਰਿਹੈ ਬੇਬੱਸ ਪਿਤਾ, ਮਾਸੂਮ ਨੇ ਗੋਦ 'ਚ ਤੋੜਿਆ ਦਮ
ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਖ਼ਬਰ ਪੋਸਟ ਕੀਤੀ ਹੈ, ਜਿਸ 'ਚ ਕਿਹਾ ਗਿਆ ਹੈ ਕਿ ਸਰਕਾਰ ਕੋਵਿਡ ਵੈਕਸੀਨ ਬਣਾਉਣ ਵਾਲੀਆਂ ਕੰਪਨੀਆਂ ਦੀ ਮਦਦ ਕਰੇਗੀ। ਇਕ ਹੋਰ ਖ਼ਬਰ ਹੈ ਕਿ ਸਰਕਾਰ ਭਾਰਤ ਬਾਇਓਟੇਕ ਨੂੰ ਅਤੇ 3 ਜਨਤਕ ਖੇਤਰ ਦੇ ਉਪਰਾਲੇ ਨੂੰ 65 ਕਰੋੜ ਰੁਪਏ ਦਾ ਗਰਾਂਟ ਦੇਵੇਗੀ।
ਇਹ ਵੀ ਪੜ੍ਹੋ : ਕੇਂਦਰ ’ਤੇ ਰਾਹੁਲ ਗਾਂਧੀ ਦਾ ਨਿਸ਼ਾਨਾ, ਕਿਹਾ- ਮਦਦ ਦਾ ਹੱਥ ਵਧਾਓ, ‘ਅੰਨ੍ਹੇ ਸਿਸਟਮ’ ਨੂੰ ਸੱਚ ਵਿਖਾਓ
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ