ਆਰਥਿਕ ਮੰਦੀ ''ਤੇ ਰਾਹੁਲ ਦਾ ਟਵੀਟ- PM ਮੋਦੀ ਨੇ ਦੇਸ਼ ਦੀ ਤਾਕਤ ਨੂੰ ਕਮਜ਼ੋਰੀ ''ਚ ਬਦਲਿਆ
Thursday, Nov 12, 2020 - 12:43 PM (IST)
ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਦੇਸ਼ ਦੀ ਆਰਥਿਕ ਸਥਿਤੀ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਦੀ ਆਲੋਚਨਾ ਕੀਤੀ। ਰਾਹੁਲ ਨੇ ਕਿਹਾ ਕਿ ਭਾਰਤ ਪਹਿਲੀ ਵਾਰ ਆਰਥਿਕ ਮੰਦੀ ਦੀ ਲਪੇਟ 'ਚ ਆਇਆ ਹੈ। ਰਾਹੁਲ ਨੇ ਟਵੀਟ ਕੀਤਾ,''ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਆਰਥਿਕ ਮੰਦੀ ਆਈ ਹੈ। ਸ਼੍ਰੀ ਮੋਦੀ ਨੇ ਜੋ ਕਦਮ ਚੁੱਕੇ ਹਨ, ਉਸ ਨੇ ਭਾਰਤ ਦੀ ਤਾਕਤ ਨੂੰ ਕਮਜ਼ੋਰੀ 'ਚ ਬਦਲ ਦਿੱਤਾ ਹੈ।'' ਕਾਂਗਰਸ ਨੇਤਾ ਨੇ ਇਸ ਦੇ ਨਾਲ ਹੀ ਇਕ ਖ਼ਬਰ ਵੀ ਪੋਸਟ ਕੀਤੀ, ਜਿਸ 'ਚ ਕਿਹਾ ਗਿਆ ਹੈ ਕਿ ਰਿਜ਼ਰਵ ਬੈਂਕ ਦੇ ਅਨੁਮਾਨ ਅਨੁਸਾਰ ਜੁਲਾਈ ਤੋਂ ਸਤੰਬਰ 'ਚ ਸਕਲ ਘਰੇਲੂ ਉਤਪਾਦ (ਜੀ.ਡੀ.ਪੀ.) 8.3 ਫੀਸਦੀ ਰਹਿ ਜਾਵੇਗੀ ਅਤੇ ਦੇਸ਼ ਤਕਨੀਕੀ ਤੌਰ 'ਤੇ ਮੰਦੀ ਦੀ ਲਪੇਟ 'ਚ ਆ ਜਾਵੇਗਾ।
ਇਹ ਵੀ ਪੜ੍ਹੋ : ਆਨਲਾਈਨ ਕਲਾਸ ਮਗਰੋਂ 11 ਸਾਲ ਦੇ ਮਾਸੂਮ ਵਿਦਿਆਰਥੀ ਨੇ ਆਪਣੀ ਟਾਈ ਨਾਲ ਲਿਆ ਫਾਹਾ
ਰਾਹੁਲ ਇਸ ਤੋਂ ਪਹਿਲਾਂ ਵੀ ਜੀ.ਐੱਸ.ਟੀ., ਨੋਟਬੰਦੀ ਅਤੇ ਬੇਰੁਜ਼ਗਾਰੀ ਨੂੰ ਲੈ ਕੇ ਮੋਦੀ ਸਰਕਾਰ 'ਤੇ ਹਮਲਾਵਰ ਰਹੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਟਵੀਟ ਕਰ ਕੇ ਲਿਖਿਆ ਸੀ ਕਿ ਨੋਟਬੰਦੀ ਪੀ.ਐੱਮ. ਦੀ ਸੋਚੀ ਸਮਝੀ ਚਾਲ ਸੀ, ਤਾਂ ਕਿ ਆਮ ਜਨਤਾ ਦੇ ਪੈਸੇ ਨਾਲ 'ਮੋਦੀ-ਮਿੱਤਰ' ਪੂੰਜੀਪਤੀਆਂ ਦਾ ਲੱਖਾਂ ਕਰੋੜ ਰੁਪਏ ਦਾ ਕਰਜ਼ ਮੁਆਫ਼ ਕੀਤਾ ਜਾ ਸਕੇ। ਗਲਤਫਹਿਮੀ 'ਚ ਨਾ ਰਹੋ- ਗਲਤੀ ਹੋਈ ਨਹੀਂ, ਜਾਣਬੁੱਝ ਕੇ ਕੀਤੀ ਗਈ ਸੀ। ਇਸ ਰਾਸ਼ਟਰੀ ਤ੍ਰਾਸਦੀ ਦੇ 4 ਸਾਲ 'ਤੇ ਤੁਸੀਂ ਵੀ ਆਪਣੀ ਆਵਾਜ਼ ਬੁਲੰਦ ਕਰੋ।