ਕੋਰੋਨਾ ਦਾ ਵੱਡਾ ਖ਼ਤਰਾ ਬਰਕਰਾਰ, ਥੋੜ੍ਹੀ ਜਿਹੀ ਵੀ ਲਾਪਰਵਾਹੀ ਨਾ ਵਰਤਣ ਲੋਕ : ਰਾਹੁਲ ਗਾਂਧੀ

Monday, Mar 15, 2021 - 12:12 PM (IST)

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਸੋਮਵਾਰ ਨੂੰ ਕਿਹਾ ਕਿ ਕੋਵਿਡ-19 ਮਹਾਮਾਰੀ ਲਗਾਤਾਰ ਵੱਡਾ ਖ਼ਤਰਾ ਬਣੀ ਹੋਈ ਹੈ ਅਤੇ ਲੋਕਾਂ ਨੂੰ ਥੋੜ੍ਹੀ ਜਿਹੀ ਵੀ ਲਾਪਰਵਾਹੀ ਨਹੀਂ ਵਰਤਣੀ ਚਾਹੀਦੀ। ਉਨ੍ਹਾਂ ਨੇ ਟਵੀਟ ਕੀਤਾ,''ਜਿਵੇਂ ਕਿ ਮੈਂ ਪਹਿਲਾਂ ਵੀ ਸਾਵਧਾਨ ਕੀਤਾ ਸੀ, ਕੋਵਿਡ-19 ਮਹਾਮਾਰੀ ਲਗਾਤਾਰ ਵੱਡਾ ਖ਼ਤਰਾ ਬਣੀ ਹੋਈ ਹੈ। ਕ੍ਰਿਪਾ ਸਾਵਧਾਨ ਰਹੋ, ਮਾਸਕ ਪਹਿਨੋ ਅਤੇ ਪੂਰੀ ਸਾਵਧਾਨੀ ਵਰਤੋ।''

ਇਹ ਵੀ ਪੜ੍ਹੋ : ਟੀਕੇ ਦੀਆਂ ਦੋਵੇਂ ਖੁਰਾਕਾਂ ਲੈਣ ਦੇ ਬਾਵਜੂਦ ਮਹਿਲਾ ਡਾਕਟਰ ਹੋਈ ਕੋਰੋਨਾ ਪੀੜਤ

PunjabKesari

ਕਾਂਗਰਸ ਨੇਤਾ ਨੇ ਇਕ ਗਰਾਫ਼ ਵੀ ਸਾਂਝਾ ਕੀਤਾ, ਜਿਸ 'ਚ ਦਰਸਾਇਆ ਗਿਆ ਹੈ ਕਿ ਪਿਛਲੇ 4 ਹਫ਼ਤਿਆਂ 'ਚ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਮਾਮਲੇ ਦੁੱਗਣੇ ਹੋ ਗਏ। ਦੱਸਣਯੋਗ ਹੈ ਕਿ ਦੇਸ਼ 'ਚ ਇਕ ਦਿਨ 'ਚ ਕੋਵਿਡ-19 ਦੇ 26,291 ਨਵੇਂ ਮਾਮਲੇ ਸਾਹਮਣੇ ਆਉਣ ਤੋਂ ਬਾਅਦ ਕੁੱਲ ਪੀੜਤਾਂ ਦੀ ਗਿਣਤੀ ਵੱਧ ਕੇ 1,13,85,339 ਹੋ ਗਈ। ਦੇਸ਼ 'ਚ 85 ਦਿਨਾਂ ਬਾਅਦ ਇਕ ਦਿਨ 'ਚ ਸਭ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ। ਇਸ ਤੋਂ ਪਹਿਲਾਂ 20 ਦਸੰਬਰ ਨੂੰ 24 ਘੰਟਿਆਂ 'ਚ 26,624 ਨਵੇਂ ਮਾਮਲੇ ਸਾਹਮਣੇ ਆਏ ਸਨ।

ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦਾ ਮੁੜ ਵਧਿਆ ਗਰਾਫ਼, ਇਕ ਦਿਨ ’ਚ ਆਏ 25, 320 ਨਵੇਂ ਕੇਸ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News