ਹਰ ਭਾਰਤੀ ਲਈ ਨਿਆਂ ਚਾਹੁੰਦੇ ਹਨ ਨੌਜਵਾਨ, ਸਮਝਦਾਰੀ ਨਾਲ ਵੋਟ ਕਰਾਂਗੇ : ਰਾਹੁਲ

Tuesday, Apr 23, 2019 - 11:08 AM (IST)

ਹਰ ਭਾਰਤੀ ਲਈ ਨਿਆਂ ਚਾਹੁੰਦੇ ਹਨ ਨੌਜਵਾਨ, ਸਮਝਦਾਰੀ ਨਾਲ ਵੋਟ ਕਰਾਂਗੇ : ਰਾਹੁਲ

ਨਵੀਂ ਦਿੱਲੀ— ਲੋਕ ਸਭਾ ਚੋਣਾਂ ਦੇ ਤੀਜੇ ਗੇੜ ਦੀ ਵੋਟਿੰਗ ਸ਼ੂਰ ਹੋਣ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਉਮੀਦ ਜ਼ਾਹਰ ਕੀਤੀ ਕਿ ਦੇਸ਼ ਦੇ ਨੌਜਵਾਨ ਹਰ ਭਾਰਤੀ ਲਈ 'ਨਿਆਂ' ਚਾਹੁੰਦੇ ਹਨ ਅਤੇ ਅਜਿਹੇ 'ਚ ਉਹ ਸਮਝਦਾਰੀ ਨਾਲ ਵੋਟ ਕਰਨਗੇ। ਗਾਂਧੀ ਨੇ ਇਕ ਲਘੁ ਫਿਲਮ ਸ਼ੇਅਰ ਕਰਦੇ ਹੋਏ ਟਵੀਟ ਕੀਤਾ,''ਪੂਰੇ ਭਾਰਤ 'ਚ ਨੌਜਵਾਨ ਵੋਟ ਲਈ ਨਿਕਲ ਰਹੇ ਹਨ। ਉਨ੍ਹਾਂ 'ਚੋਂ ਕਈ ਤਾਂ ਪਹਿਲੀ ਵਾਰ ਵੋਟ ਕਰ ਰਹੇ ਹਨ। ਉਨ੍ਹਾਂ ਦੇ ਹੱਥਾਂ 'ਚ ਹੀ ਭਾਰਤ ਦਾ ਭਵਿੱਖ ਹੈ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਹਰ ਭਾਰਤੀ ਲਈ ਨਿਆਂ ਚਾਹੁੰਦੇ ਹਨ ਅਤੇ ਸਮਝਦਾਰੀ ਨਾਲ ਵੋਟ ਕਰਨਗੇ।''PunjabKesariਪਾਰਟੀ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ,''ਅੱਜ ਜਨਤਾ ਦੀਆਂ ਪਰੇਸ਼ਾਨੀਆਂ ਨੂੰ ਦੂਰ ਕਰਨ ਦਾ ਤੀਜਾ ਕਦਮ ਚੁੱਕਣਾ ਹੈ। ਤੁਹਾਨੂੰ ਇਕ ਵੋਟ ਦੇਸ਼ ਦੀ ਤਰੱਕੀ ਅਤੇ ਬਰਾਬਰੀ ਵੱਲ ਲਿਜਾਏਗਾ।'' ਉਨ੍ਹਾਂ ਨੇ ਕਿਹਾ,''ਨੌਜਵਾਨਾਂ ਦੇ ਉੱਜਵਲ ਭਵਿੱਖ ਲਈ, ਕਿਸਾਨਾਂ ਦੀ ਉੱਨਤੀ ਲਈ, ਛੋਟੇ ਵਪਾਰੀਆਂ ਦੇ ਲਾਭ ਲਈ, ਵਾਂਝਿਆਂ ਦੇ ਅਧਿਕਾਰ ਲਈ, ਵੋਟ ਜ਼ਰੂਰ ਕਰੋ। ਕਿਉਂਕਿ- ਹੁਣ ਹੋਵੇਗਾ ਨਿਆਂ।'' ਦੱਸਣਯੋਗ ਹੈ ਕਿ ਕਾਂਗਰਸ ਨੇ ਆਪਣੇ ਚੋਣਾਵੀ ਮੈਨੀਫੈਸਟੋ 'ਚ ਵਾਅਦਾ ਕੀਤਾ ਹੈ ਕਿ ਸਰਕਾਰ ਬਣਨ 'ਤੇ ਉਹ ਘੱਟੋ-ਘੱਟ ਆਮਦਨ ਯੋਜਨਾ (ਨਿਆਂ) ਦੇ ਅਧੀ ਦੇਸ਼ ਦੇ 5 ਕਰੋੜ ਗਰੀਬ ਪਰਿਵਾਰਾਂ ਨੂੰ ਸਲਾਨਾ 72 ਹਜ਼ਾਰ ਰੁਪਏ ਦੇਵੇਗੀ।PunjabKesari


author

DIsha

Content Editor

Related News