ਰਾਹੁਲ ਗਾਂਧੀ ਨੇ ਓਮ ਬਿਰਲਾ ਨੂੰ ਦਿੱਤੀ ਵਧਾਈ, ਕਿਹਾ- ਭਰੋਸਾ ਹੈ ਸਾਨੂੰ ਸਦਨ ''ਚ ਆਵਾਜ਼ ਚੁੱਕਣ ਦਿਓਗੇ
Wednesday, Jun 26, 2024 - 01:04 PM (IST)
ਨਵੀਂ ਦਿੱਲੀ- ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਬੁੱਧਵਾਰ ਨੂੰ ਓਮ ਬਿਰਲਾ ਨੂੰ ਸਪੀਕਰ ਚੁਣੇ ਜਾਣ 'ਤੇ ਵਧਾਈ ਦਿੱਤੀ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਵਿਰੋਧੀ ਧਿਰ ਸਰਕਾਰ ਨਾਲ ਸਹਿਯੋਗ ਕਰਨਾ ਚਾਹੁੰਦੀ ਹੈ। ਸਰਕਾਰ ਕੋਲ ਵਧੇਰੇ ਸਿਆਸੀ ਤਾਕਤ ਹੈ ਪਰ ਵਿਰੋਧੀ ਧਿਰ ਵੀ ਭਾਰਤ ਦੀ ਨੁਮਾਇੰਦਗੀ ਕਰਦੀ ਹੈ। ਸਾਨੂੰ ਭਰੋਸਾ ਹੈ ਕਿ ਤੁਸੀਂ ਸਾਨੂੰ ਆਪਣੀ ਆਵਾਜ਼ ਬੁਲੰਦ ਕਰਨ ਦਿਓਗੇ। ਵਿਰੋਧੀ ਧਿਰ ਦੀ ਆਵਾਜ਼ ਨੂੰ ਦਬਾਉਣਾ ਗੈਰ-ਜਮਹੂਰੀ ਹੈ। ਵਿਰੋਧੀ ਧਿਰ ਤੁਹਾਡੀ ਪੂਰੀ ਮਦਦ ਕਰੇਗਾ।
ਇਹ ਵੀ ਪੜ੍ਹੋ- ਸੰਸਦ 'ਚ ਮੋਦੀ ਸਰਕਾਰ 3.0 ਦਾ ਪਹਿਲਾ ਇਮਤਿਹਾਨ, ਓਮ ਬਿਰਲਾ ਚੁਣੇ ਗਏ ਲੋਕ ਸਭਾ ਸਪੀਕਰ
ਬਿਰਲਾ ਲਗਾਤਾਰ ਦੂਜੀ ਵਾਰ ਲੋਕ ਸਭਾ ਸਪੀਕਰ ਦੀ ਜ਼ਿੰਮੇਵਾਰੀ ਸੰਭਾਲ ਰਹੇ ਹਨ। ਰਾਹੁਲ ਨੇ ਕਿਹਾ ਕਿ ਮੈਂ ਤੁਹਾਡੇ ਦੂਜੀ ਵਾਰ ਸਪੀਕਰ ਚੁਣੇ ਜਾਣ 'ਤੇ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਹਾਂ। ਮੈਂ ਪੂਰੇ ਵਿਰੋਧੀ ਧਿਰ ਵਲੋਂ 'ਇੰਡੀਆ' ਗਠਜੋੜ ਵਲੋਂ ਤੁਹਾਨੂੰ ਵਧਾਈ ਦੇਣਾ ਚਾਹੁੰਦਾ ਹਾਂ। ਰਾਹੁਲ ਨੇ ਕਿਹਾ ਸਪੀਕਰ ਜੀ ਇਹ ਸਦਨ ਭਾਰਤ ਦੇ ਲੋਕਾਂ ਦੀ ਆਵਾਜ਼ ਦੀ ਨੁਮਾਇੰਦਗੀ ਕਰਦਾ ਹੈ ਅਤੇ ਤੁਸੀਂ ਉਸ ਆਵਾਜ਼ ਦੇ ਰੱਖਿਅਕ ਹੋ। ਵਿਰੋਧੀ ਧਿਰ ਸਦਨ ਚਲਾਉਣ ਵਿਚ ਪੂਰਾ ਸਹਿਯੋਗ ਕਰੇਗਾ ਪਰ ਇਹ ਵੀ ਜ਼ਰੂਰੀ ਹੈ ਕਿ ਵਿਰੋਧੀ ਧਿਰ ਨੂੰ ਸਦਨ ਦੇ ਅੰਦਰ ਲੋਕਾਂ ਦੀ ਆਵਾਜ਼ ਚੁੱਕਣ ਦਾ ਮੌਕਾ ਮਿਲੇ। ਆਸ ਹੈ ਕਿ ਤੁਸੀਂ ਸਾਨੂੰ ਆਪਣੀ ਆਵਾਜ਼ ਚੁੱਕਣ, ਭਾਰਤ ਦੇ ਲੋਕਾਂ ਦੀ ਆਵਾਜ਼ ਚੁੱਕਣ ਦਾ ਮੌਕਾ ਮਿਲੇਗਾ। ਉਨ੍ਹਾਂ ਨੇ ਉਮੀਦ ਜਤਾਈ ਕਿ ਬਿਰਲਾ ਵਿਰੋਧੀ ਧਿਰ ਨੂੰ ਆਵਾਜ਼ ਚੁੱਕਣ ਦਾ ਮੌਕਾ ਦੇ ਕੇ ਸੰਵਿਧਾਨ ਰੱਖਿਆ ਦੀ ਆਪਣੀ ਜ਼ਿੰਮੇਵਾਰੀ ਨਿਭਾਉਣਗੇ।
ਇਹ ਵੀ ਪੜ੍ਹੋ- ਜੰਮੂ ਤੋਂ ਮਾਤਾ ਵੈਸ਼ਨੋ ਦੇਵੀ ਤੱਕ ਹੈਲੀਕਾਪਟਰ ਸੇਵਾ ਸ਼ੁਰੂ, ਇੰਨਾ ਹੋਵੇਗਾ ਕਿਰਾਇਆ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e