ਰਾਹੁਲ ਗਾਂਧੀ ਵਲੋਂ ਭਾਜਪਾ ’ਤੇ ਟਿੱਪਣੀ, ਗੋਆ ’ਚ ਡਰਪੋਕ ਲੋਕਾਂ ਨੇ ਸਾਡੇ ’ਤੇ ਕੀਤਾ ਹਮਲਾ

Sunday, Dec 23, 2018 - 07:18 AM (IST)

ਰਾਹੁਲ ਗਾਂਧੀ ਵਲੋਂ ਭਾਜਪਾ ’ਤੇ ਟਿੱਪਣੀ, ਗੋਆ ’ਚ ਡਰਪੋਕ ਲੋਕਾਂ ਨੇ ਸਾਡੇ ’ਤੇ ਕੀਤਾ ਹਮਲਾ

ਨਵੀਂ ਦਿੱਲੀ,   (ਇੰਟ.)–  ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਦਾ ਹਮਲਾਵਰ  ਰੁਖ਼ ਸ਼ਨੀਵਾਰ ਵੀ ਬਣਿਆ ਰਿਹਾ। ਉਨ੍ਹਾਂ ਫੇਸਬੁੱਕ ’ਤੇ ਪੋਸਟ ਕਰ ਕੇ ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਵਿੰਨ੍ਹਦਿਆਂ  ਕਿਹਾ ਕਿ ਲੋਕ ਰਾਜ ਭਾਜਪਾ ਨੂੰ ਨਿਰਾਸ਼ ਕਰਦਾ ਹੈ।
 ਗੋਆ ਵਿਚ ਕਾਂਗਰਸੀ ਵਰਕਰਾਂ ’ਤੇ ਕੀਤੇ ਗਏ ਹਮਲੇ ਦੀ ਆਲੋਚਨਾ ਕਰਦਿਆਂ ਉਨ੍ਹਾਂ ਆਪਣੀ ਪੋਸਟ ਵਿਚ ਲਿਖਿਆ ਕਿ ਦਿਮਾਗ ’ਚ ਬੈਠਾ ਡਰ ਹਮਲੇ ਕਰਵਾਉਂਦਾ  ਹੈ। ਸ਼ੁੱਕਰਵਾਰ ਭਾਜਪਾ ਅਤੇ ਕਾਂਗਰਸੀ ਵਰਕਰਾਂ  ਦਰਮਿਆਨ ਉਸ ਸਮੇਂ ਝੜਪ ਹੋ ਗਈ, ਜਦੋਂ ਭਾਜਪਾ ਦੇ ਵਰਕਰ ਰਾਫੇਲ ਮੁੱਦੇ ਨੂੰ ਕਾਂਗਰਸ ਦੀ ਲੀਡਰਸ਼ਿਪ  ਵਲੋਂ  ਵਾਰ-ਵਾਰ ਉਠਾਉਣ  ਵਿਰੁੱਧ ਇਕ ਰੈਲੀ ਦਾ ਆਯੋਜਨ ਕਰ ਰਹੇ ਸਨ।  ਰਾਹੁਲ ਨੇ ਕਿਹਾ ਕਿ ਗੋਆ ਵਿਚ ਡਰਪੋਕ ਲੋਕਾਂ ਨੇ ਸਾਡੇ ’ਤੇ ਹਮਲਾ ਕੀਤਾ। ਉਨ੍ਹਾਂ ਦੇ ਬੌਸ ਦਿੱਲੀ ਵਿਚ ਬੈਠੇ ਹਨ। ਉਨ੍ਹਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਡਰ ਕਾਂਗਰਸ ਦੇ ਵਰਕਰਾਂ ਤੋਂ  ਬਹੁਤ ਦੂਰ ਹੈ। 


Related News