51 ਸਾਲ ਦੇ ਹੋਏ ਰਾਹੁਲ ਗਾਂਧੀ, ਜਾਣੋ ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ

Saturday, Jun 19, 2021 - 11:06 AM (IST)

51 ਸਾਲ ਦੇ ਹੋਏ ਰਾਹੁਲ ਗਾਂਧੀ, ਜਾਣੋ ਉਨ੍ਹਾਂ ਬਾਰੇ ਕੁਝ ਖ਼ਾਸ ਗੱਲਾਂ

ਨੈਸ਼ਨਲ ਡੈਸਕ— ਅੱਜ ਯਾਨੀ ਕਿ ਸ਼ਨੀਵਾਰ ਨੂੰ ਲੋਕ ਸਭਾ ਸੰਸਦ ਮੈਂਬਰ ਅਤੇ ਪਾਰਟੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦਾ ਜਨਮ ਦਿਨ ਹੈ। ਰਾਹੁਲ ਗਾਂਧੀ 51 ਸਾਲ ਦੇ ਹੋ ਗਏ ਹਨ। ਇਸ ਸਾਲ ਵੀ ਰਾਹੁਲ ਗਾਂਧੀ ਨੇ ਕੋਰੋਨਾ ਮਹਾਮਾਰੀ ਕਾਰਨ ਆਪਣਾ ਜਨਮ ਦਿਨ ਨਾ ਮਨਾਉਣ ਦਾ ਫ਼ੈਸਲਾ ਕੀਤਾ ਹੈ। ਹਾਲਾਂਕਿ ਉਨ੍ਹਾਂ ਦੇ ਜਨਮ ਦਿਨ ਮੌਕੇ ਪਾਰਟੀ ਵਰਕਰ ਲੋਕਾਂ ਨੂੰ ਮੁਫ਼ਤ ’ਚ ਜ਼ਰੂਰੀ ਸਾਮਾਨ ਵੰਡਣਗੇ। ਇਸ ’ਚ ਫੇਸ ਮਾਸਕ, ਦਵਾਈਆਂ ਅਤੇ ਰਾਸ਼ਨ ਵੰਡਿਆ ਜਾਵੇਗਾ। ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਨਿਲ ਕੁਮਾਰ ਦੀ ਅਗਵਾਈ ਵਿਚ ਵਰਕਰ ਮਾਸਕ, ਦਵਾਈਆਂ ਅਤੇ ਹੋਰ ਜ਼ਰੂਰੀ ਚੀਜ਼ਾਂ ਵੰਡਣਗੇ। ਇਸ ਦੇ ਨਾਲ ਹੀ ਪਾਰਟੀ ਆਮ ਲੋਕਾਂ ਨੂੰ ਟੀਕਾ ਲਗਵਾਉਣ ਵਿਚ ਮਦਦ ਕਰੇਗੀ। ਦੱਸ ਦੇਈਏ ਕਿ ਸਾਲ 2020 ਵਿਚ ਵੀ ਮਹਾਮਾਰੀ ਦੀ ਵਜ੍ਹਾ ਕਰ ਕੇ ਰਾਹੁਲ ਨੇ ਆਪਣਾ ਜਨਮ ਦਿਨ ਨਹੀਂ ਮਨਾਇਆ ਸੀ। 


PunjabKesari

ਆਓ ਜਾਣਦੇ ਹਾਂ ਉਨ੍ਹਾਂ ਬਾਰੇ—
ਭਾਰਤ ਦੇ ਪ੍ਰਭਾਵਸ਼ਾਲੀ ਨਹਿਰੂ-ਗਾਂਧੀ ਪਰਿਵਾਰ ਦੇ ਉੱਤਰਾਧਿਕਾਰੀ, ਰਾਹੁਲ ਗਾਂਧੀ ਦਾ ਜਨਮ 19 ਜੂਨ 1970 ਨੂੰ ਦਿੱਲੀ ’ਚ ਹੋਇਆ ਸੀ। ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਅਤੇ ਸੋਨੀਆ ਗਾਂਧੀ ਦੇ ਪੁੱਤਰ ਹਨ। ਰਾਹੁਲ ਗਾਂਧੀ ਦੀ ਜ਼ਿੰਦਗੀ ਅਤੇ ਸਿਆਸੀ ਪਾਰੀ ਉਤਾਰ-ਚੜ੍ਹਾਅ ਨਾਲ ਭਰੀ ਹੈ। ਸਾਲ 2014 ਅਤੇ 2019 ਦੀਆਂ ਚੋਣਾਂ ’ਚ ਰਾਹੁਲ ਨੇ ਨਰਿੰਦਰ ਮੋਦੀ ਨੂੰ ਟੱਕਰ ਦਿੱਤੀ ਸੀ ਪਰ 2019 ਦੀਆਂ ਚੋਣਾਂ ਵਿਚ ਮਿਲੀ ਹਾਰ ਤੋਂ ਬਾਅਦ ਰਾਹੁਲ ਗਾਂਧੀ ਨੇ ਭਾਰਤੀ ਰਾਸ਼ਟਰੀ ਕਾਂਗਰਸ ਦੇ ਪ੍ਰਧਾਨ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਅਹੁਦਾ ਛੱਡਣ ਤੋਂ ਪਹਿਲਾਂ ਦੋ ਸਾਲ ਤੱਕ ਰਾਹੁਲ ਕਾਂਗਰਸ ਦੇ ਪ੍ਰਧਾਨ ਸਨ। ਕਾਂਗਰਸ ਪ੍ਰਧਾਨ ਅਹੁਦੇ ਰਾਹੁਲ ਦੇ ਹਟਣ ਮਗਰੋਂ ਸੋਨੀਆ ਗਾਂਧੀ ਕਾਂਗਰਸ ਦੀ ਅੰਤਰਿਮ ਪ੍ਰਧਾਨ ਹੈ। 

PunjabKesari
— ਰਾਹੁਲ ਗਾਂਧੀ ਨੇ ਆਪਣੀ ਸ਼ੁਰੂਆਤੀ ਸੂਕਲੀ ਸਿੱਖਿਆ ਨਵੀਂ ਦਿੱਲੀ ਅਤੇ ਦੇਹਰਾਦੂਨ ਵਿਚ ਪੂਰੀ ਕੀਤੀ ਹੈ।
1984 ਵਿਚ ਦਾਦੀ ਇੰਦਰਾ ਗਾਂਧੀ (ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ) ਦੇ ਕਤਲ ਤੋਂ ਬਾਅਦ ਰਾਹੁਲ ਅਤੇ ਉਨ੍ਹਾਂ ਦੀ ਭੈਣ ਪਿ੍ਰਅੰਕਾ ਗਾਂਧੀ ਨੇ ਪੜ੍ਹਾਈ-ਲਿਖਾਈ ਘਰ ’ਚ ਹੋਈ। ਅਜਿਹਾ ਸੁਰੱਖਿਆ ਕਾਰਨਾਂ ਤੋਂ ਕੀਤਾ ਗਿਆ ਸੀ।
— ਰਾਹੁਲ ਨੇ ਦੋ ਵੱਕਾਰੀ ਯੂਨੀਵਰਸਿਟੀਆਂ-ਹਾਰਵਰਡ ਅਤੇ ਕੈਂਬਿ੍ਰਜ ਤੋਂ ਡਿਗਰੀ ਲਈ ਹੈ। ਰਾਹੁਲ ਗਾਂਧੀ ਨੇ ਹਾਰਵਰਡ ਯੂਨੀਵਰਸਿਟੀ ਦੇ ਰਾਲਿੰਸ ਕਾਲਜ ’ਚ ਇਕ ਬਦਲਵੇਂ ਨਾਂ ‘ਰਾਊਲ ਵਿੰਸੀ’ ਤੋਂ ਪੜ੍ਹਾਈ ਕੀਤੀ। ਕਾਲਜ ਦੇ ਦਿਨਾਂ ਵਿਚ ਉਨ੍ਹਾਂ ਦੀ ਪਛਾਣ ਬਹੁਤ ਘੱਟ ਲੋਕਾਂ ਨੂੰ ਪਤਾ ਸੀ।

PunjabKesari
— ਰਾਹੁਲ ਗਾਂਧੀ ਸੁਰੱਖਿਆ ਕਾਰਨਾਂ ਦੀ ਵਜ੍ਹਾ ਤੋਂ ਯੂਨਾਈਟੇਡ ਕਿੰਗਡਮ ਦੇ ਟ੍ਰਿਨਿਟੀ ਕਾਲਜ ’ਚ ਐੱਮ. ਫਿਲ ਕਰਨ ਗਏ ਸਨ। 
— ਸਾਲ 1991 ਵਿਚ ਰਾਹੁਲ ਗਾਂਧੀ, ਪਿਤਾ ਰਾਜੀਵ ਗਾਂਧੀ ਦੇ ਕਤਲ ਤੋਂ ਬਾਅਦ ਭਾਰਤ ਵਾਪਸ ਪਰਤ ਆਏ ਅਤੇ ਰੋਲਿਨ ਕਾਲਜ ਵਿਚ ਦਾਖਲਾ ਲਿਆ ਸੀ।
— ਕੈਂਬਿ੍ਰਜ ਤੋਂ ਗਰੈਜੂਏਸ਼ਨ ਦੀ ਡਿਗਰੀ ਲੈਣ ਤੋਂ ਬਾਅਦ ਰਾਹੁਲ ਗਾਂਧੀ ਨੇ ਲੰਡਨ ਦੀ ਇਕ ਪ੍ਰਬੰਧਕ ਕੰਪਨੀ ’ਚ 3 ਸਾਲ ਨੌਕਰੀ ਕੀਤੀ। ਫਰਮ ਦਾ ਨਾਮ ਮਾਨਿਟਰ ਗਰੁੱਪ ਸੀ।
— ਸਾਲ 2002 ਵਿਚ ਰਾਹੁਲ ਨੇ ਮੁੰਬਈ ਵਿਚ ਆਪਣੀ ਆਊਟਸੋਰਸਿੰਗ ਫਰਮ ਬੈਕਾਪਸ ਸਰਵਿਸੇਜ਼ ਪ੍ਰਾਈਵੇਟ ਲਿਮਟਿਡ ਸ਼ੁਰੂ ਕੀਤੀ ਸੀ।
— ਰਾਹੁਲ ਦੇ ਸਭ ਤੋਂ ਪਸੰਦੀਦਾ ਬਰੇਕ ਫਾਸਟ ਮੋਮੋਜ ਹਨ ਅਤੇ ਉਨ੍ਹਾਂ ਨੂੰ ਕਿਤਾਬਾਂ ਪੜ੍ਹਨ ਦਾ ਬਹੁਤ ਸ਼ੌਕ ਹੈ।
— ਸਾਲ 1991 ਵਿਚ ਰਾਹੁਲ ਗਾਂਧੀ ਦੇ ਪਿਤਾ ਰਾਜੀਵ ਗਾਂਧੀ ਦਾ ਕਤਲ ਹੋਇਆ। 

PunjabKesari


author

Tanu

Content Editor

Related News