22 ਕਿਸਾਨਾਂ ਦੀ ਮੌਤ 'ਤੇ ਬੋਲੇ ਰਾਹੁਲ ਗਾਂਧੀ- ਹੋਰ ਕਿੰਨੇ ਅੰਨਦਾਤਿਆਂ ਨੂੰ ਦੇਣੀ ਪਵੇਗੀ ਕੁਰਬਾਨੀ

Friday, Dec 18, 2020 - 10:59 AM (IST)

22 ਕਿਸਾਨਾਂ ਦੀ ਮੌਤ 'ਤੇ ਬੋਲੇ ਰਾਹੁਲ ਗਾਂਧੀ- ਹੋਰ ਕਿੰਨੇ ਅੰਨਦਾਤਿਆਂ ਨੂੰ ਦੇਣੀ ਪਵੇਗੀ ਕੁਰਬਾਨੀ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਨੇ ਇਕ ਵਾਰ ਫਿਰ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਰਾਹੁਲ ਨੇ ਇਕ ਮੀਡੀਆ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਕਿਸਾਨ ਅੰਦੋਲਨ 'ਚ ਹੁਣ ਤੱਕ 22 ਕਿਸਾਨਾਂ ਦੀ ਮੌਤ ਹੋ ਚੁਕੀ ਹੈ। ਰਾਹੁਲ ਨੇ ਅਖ਼ਬਾਰ ਦੀ ਇਕ ਕਟਿੰਗ ਸਾਂਝੀ ਕਰ ਲਿਖਿਆ,''ਹੋਰ ਕਿੰਨੇ ਅੰਨਦਾਤਾਵਾਂ ਨੂੰ ਕੁਰਬਾਨੀ ਦੇਣੀ ਪਵੇਗੀ? ਖੇਤੀ ਵਿਰੋਧੀ ਕਾਨੂੰਨ ਕਦੋਂ ਖ਼ਤਮ ਕੀਤੇ ਜਾਣਗੇ?''

ਇਹ ਵੀ ਪੜ੍ਹੋ : ਧੀਆਂ ਦੇ ਜਜ਼ਬੇ ਨੂੰ ਸਲਾਮ: ਚੁੱਲ੍ਹੇ-ਚੌਕੇ ਨਾਲ ਸੰਭਾਲ ਰਹੀਆਂ ਨੇ ਖੇਤਾਂ ਦੀ ‘ਕਮਾਨ’

PunjabKesariਰਾਹੁਲ ਵਲੋਂ ਸਾਂਝੀ ਕੀਤੀ ਗਈ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ ਬਠਿੰਡਾ ਦੇ ਜੈ ਸਿੰਘ, ਜਤਿੰਦਰ ਸਿੰਘ, ਨਵਾਂ ਸ਼ਹਿਰ ਦੇ ਗੁਰਪ੍ਰੀਤ ਸਿੰਘ, ਸੁਰਿੰਦਰ ਸਿੰਘ, ਰਾਜਕੁਮਾਰ, ਲੁਧਿਆਣਾ ਦੇ ਭਾਗ ਸਿੰਘ, ਅਜਨਾਲਾ ਦੇ ਬਲਵੀਰ ਸਿੰਘ, ਮੋਗਾ ਦੇ ਮੱਖਣ ਸਿੰਘ, ਮੇਵਾ ਸਿੰਘ, ਸਨੌਰ ਦੇ ਲਾਭ ਸਿੰਘ, ਗੁਰਜਿੰਦਰ ਸਿੰਘ, ਫਤਿਹਗੜ੍ਹ ਸਾਹਿਬ ਦੇ ਸੁਖਦੇਵ ਸਿੰਘ, ਨਾਭਾ ਦੇ ਪਾਲ ਸਿੰਘ, ਮਾਨਸਾ ਦੇ ਗੁਰਜੰਟ ਸਿੰਘ, ਧੰਨਾ ਸਿੰਘ, ਤਲਵੰਡੀ ਸਾਬੋ ਦੇ ਲਖਬੀਰ ਸਿੰਘ, ਹੁਸ਼ਿਆਰਪੁਰ ਦੇ ਕੁਲਬਿੰਦਰ ਸਿੰਘ, ਸਮਾਨਾ ਦੇ ਭੀਮ ਸਿੰਘ ਅਤੇ ਖੰਨਾ ਦੇ ਰਵਿੰਦਰ ਪਾਲ ਦੀ ਮੌਤ ਹੋ ਚੁਕੀ ਹੈ। ਇਸ ਤੋਂ ਪਹਿਲਾਂ ਕਾਂਗਰਸ ਨੇ ਦਿੱਲੀ ਦੇ ਨੇੜੇ ਕਿਸਾਨਾਂ ਦੀ ਵਿਰੋਧ ਪ੍ਰਦਰਸ਼ਨ ਵਾਲੀ ਜਗ੍ਹਾ ਦੇ ਕਰੀਬ ਸਿੱਖ ਸੰਤ ਬਾਬਾ ਰਾਮ ਸਿੰਘ ਦੇ ਖ਼ੁਦਕੁਸ਼ੀ ਕਰਨ ਨੂੰ ਲੈ ਕੇ ਬੁੱਧਵਾਰ ਨੂੰ ਸਰਕਾਰ 'ਤੇ ਨਿਸ਼ਾਨਾ ਸਾਧਿਆ ਅਤੇ ਕਿਹਾ ਕਿ ਉਸ ਨੂੰ ਆਪਣੀ ਜਿੱਦ ਛੱਡ ਕੇ ਤੁਰੰਤ 'ਖੇਤੀ ਵਿਰੋਧੀ' ਕਾਨੂੰਨਾਂ ਨੂੰ ਵਾਪਸ ਲੈਣਾ ਚਾਹੀਦਾ।

ਇਹ ਵੀ ਪੜ੍ਹੋ : ਦਿੱਲੀ ਦੀਆਂ ਸਰਹੱਦਾਂ ’ਤੇ ਕਿਸਾਨਾਂ ਦੇ ਡੇਰੇ, ਜਾਣੋ ਕਿਉਂ ਸੁਰਖੀਆਂ ’ਚ ਬਣੀ ‘ਸਿੰਘੂ ਸਰਹੱਦ’

ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ


author

DIsha

Content Editor

Related News