1984 ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਦਿੱਤਾ ਵੱਡਾ ਬਿਆਨ

Sunday, May 04, 2025 - 12:01 PM (IST)

1984 ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਰਾਹੁਲ ਗਾਂਧੀ ਨੇ ਦਿੱਤਾ ਵੱਡਾ ਬਿਆਨ

ਨਵੀਂ ਦਿੱਲੀ- ਕਾਂਗਰਸ ਆਗੂ ਰਾਹੁਲ ਗਾਂਧੀ ਨੇ 1984 'ਚ ਹੋਏ ਸਿੱਖ ਵਿਰੋਧੀ ਦੰਗਿਆਂ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਨੇ ਇਕ ਸਵਾਲ ਦੇ ਜਵਾਬ 'ਚ ਕਿਹਾ ਕਿ ਇਸ ਤਰ੍ਹਾਂ ਦੀਆਂ ਗਲਤੀਆਂ ਹੋਈਆਂ ਹਨ। ਇਹ ਚੀਜ਼ਾਂ ਉਦੋਂ ਹੋਈਆਂ, ਜਦੋਂ ਮੈਂ ਉੱਥੇ ਨਹੀਂ ਸੀ। ਹਾਲਾਂਕਿ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਤੋਂ ਪਹਿਲੇ ਜੋ ਕੁਝ ਵੀ ਗਲਤ ਹੋਇਆ ਹੈ, ਉਸ ਦੀ ਜ਼ਿੰਮੇਵਾਰੀ ਲੈਣ 'ਚ ਮੈਨੂੰ ਕੋਈ ਪਰੇਸ਼ਾਨੀ ਨਹੀਂ ਹੈ। ਦੱਸਣਯੋਗ ਹੈ ਕਿ 2 ਹਫ਼ਤੇ ਪਹਿਲਾਂ ਰਾਹੁਲ ਗਾਂਧੀ ਅਮਰੀਕਾ 'ਚ ਬ੍ਰਾਊਨ ਯੂਨੀਵਰਸਿਟੀ ਦੇ ਵਾਟਸਨ ਇੰਸਟੀਚਿਊਟ ਫਾਰ ਇੰਟਰਨੈਸ਼ਨਲ ਐਂਡ ਪਬਲਿਕ ਅਫੇਅਰਜ਼ ਗਏ ਹੋਏ ਸਨ। ਯੂਨੀਵਰਸਿਟੀ 'ਚ ਇਕ ਸਵਾਲ-ਜਵਾਬ ਦੇ ਸੈਸ਼ ਦੌਰਾਨ ਇਕ ਸਿੱਖ ਨੌਜਵਾਨ ਨੇ ਰਾਹੁਲ ਗਾਂਧੀ ਦੇ ਪਹਿਲੇ ਦੇ ਬਿਆਨ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਤੋਂ ਸਵਾਲ ਪੁੱਛੇ। ਉਸ ਨੌਜਵਾਨ ਨੇ ਉਨ੍ਹਾਂ ਨੂੰ ਕਿਹਾ ਕਿ ਭਾਰਤ 'ਚ ਲੜਾਈ ਇਸ ਗੱਲ 'ਤੇ ਕਿ ਕੀ ਸਿੱਖ ਨੂੰ ਪੱਗੜੀ ਪਹਿਨਣ ਦੀ ਮਨਜ਼ੂਰੀ ਦਿੱਤੀ ਜਾਵੇਗੀ, ਕੀ ਸਿੱਖ ਨੂੰ ਕੜਾ ਪਹਿਨਣ ਦੀ ਮਨਜ਼ੂਰੀ ਦਿੱਤੀ ਜਾਵੇਗੀ ਜਾਂ ਗੁਰਦੁਆਰੇ ਜਾਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਉਸ ਨੌਜਵਾਨ ਨੇ ਰਾਹੁਲ ਤੋਂ ਪੁੱਛਿਆ ਕਿ ਤੁਸੀਂ ਸਿੱਖਾਂ 'ਚ ਇਹ ਡਰ ਪੈਦਾ ਕਰਦੇ ਹੋ ਕਿ ਭਾਜਵਾ ਕਿਵੇਂ ਦਿਖੇਗੀ, ਤੁਸੀਂ ਕਿਹਾ ਕਿ ਰਾਜਨੀਤੀ 'ਚ ਨਿਡਰ ਹੋਣਾ ਚਾਹੀਦਾ। ਅਸੀਂ ਸਿਰਫ਼ ਕੜਾ ਪਹਿਨਣਾ ਨਹੀਂ ਚਾਹੁੰਦੇ, ਅਸੀਂ ਸਿਰਫ਼ ਪੱਗੜੀ ਬੰਨ੍ਹਣਾ ਨਹੀਂ ਚਾਹੁੰਦੇ ਅਸੀਂ ਬੋਲਣ ਦੀ ਆਜ਼ਾਦੀ ਚਾਹੁੰਦੇ ਹਾਂ, ਜੋ ਅਤੀਤ 'ਚ ਕਾਂਗਰਸ ਪਾਰਟੀ ਦੇ ਸ਼ਾਸਨ 'ਚ ਨਹੀਂ ਦਿੱਤੀ ਗਈ। 

ਉਸ ਨੌਜਵਾਨ ਨੇ ਸਾਬਕਾ ਕਾਂਗਰਸ ਆਗੂ ਸੱਜਣ ਕੁਮਾਰ ਦਾ ਜ਼ਿਕਰ ਕੀਤਾ, ਜਿਸ ਨੂੰ 1984 ਦੇ ਦੰਗਿਆਂ ਨਾਲ ਜੁੜੇ ਕਤਲਾਂ ਲਈ ਦੋਸ਼ੀ ਠਹਿਰਾਇਆ ਗਿਆ ਹੈ ਅਤੇ ਕਿਹਾ ਕਿ ਕਾਂਗਰਸ ਪਾਰਟੀ 'ਚ ਕਈ ਹੋਰ ਸੱਜਣ ਕੁਮਾਰ ਬੈਠੇ ਹਨ। ਨੌਜਵਾਨ ਦੇ ਸਵਾਲਾਂ ਦੇ ਜਵਾਬ 'ਚ ਰਾਹੁਲ ਗਾਂਧੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਲੱਗਦਾ ਕਿ ਸਿੱਖਾਂ ਨੂੰ ਕਿਸੇ ਗੱਲ ਦਾ ਡਰ ਲੱਗਦਾ ਹੈ। ਮੈਂ ਜੋ ਬਿਆਨ ਦਿੱਤਾ ਸੀ ਉਹ ਇਹ ਸੀ ਕਿ ਕੀ ਅਸੀਂ ਅਜਿਹਾ ਭਾਰਤ ਚਾਹੁੰਦੇ ਹਾਂ, ਜਿੱਥੇ ਲੋਕ ਆਪਣੇ ਧਰਮ ਨੂੰ ਜ਼ਾਹਰ ਕਰਨ 'ਚ ਅਸਹਿਜ ਹੋਣ? ਜਿੱਥੇ ਤੱਕ ਕਾਂਗਰਸ ਪਾਰਟੀ ਦੀਆਂ ਗਲਤੀਆਂ ਦਾ ਸਵਾਲ ਹੈ, ਉਨ੍ਹਾਂ 'ਚੋਂ ਬਹੁਤ ਸਾਰੀਆਂ ਉਦੋਂ ਹੋਈਆਂ ਜਦੋਂ ਮੈਂ ਉੱਥੇ ਨਹੀਂ ਸੀ ਪਰ ਮੈਂ ਕਾਂਗਰਸ ਪਾਰਟੀ ਵਲੋਂ ਆਪਣੇ ਇਤਿਹਾਸ 'ਚ ਕੀਤੀ ਗਈ ਹਰ ਗਲਤੀ ਦੀ ਜ਼ਿੰਮੇਵਾਰੀ ਲੈਣ 'ਚ ਬਹੁਤ ਖੁਸ਼ ਹਾਂ। ਮੈਂ ਜਨਤਕ ਰੂਪ ਨਾਲ ਕਿਹਾ ਹੈ ਕਿ 80 ਦੇ ਦਹਾਕੇ 'ਚ ਜੋ ਹੋਇਆ ਉਹ ਗਲਤ ਸੀ, ਮੈਂ ਕਈ ਵਾਰ ਸ੍ਰੀ ਦਰਬਾਰ ਸਾਹਿਬ ਗਿਆ ਹਾਂ, ਭਾਰਤ 'ਚ ਸਿੱਖ ਭਾਈਚਾਰੇ ਨਾਲ ਮੇਰੇ ਬਹੁਤ ਚੰਗੇ ਸੰਬੰਧ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News