1971 ਯੁੱਧ ਨੂੰ ਲੈ ਕੇ ਰਾਹੁਲ ਦਾ ਮੋਦੀ ''ਤੇ ਤੰਜ਼- ਉਦੋਂ ਗੁਆਂਢੀ ਮੰਨਦੇ ਸਨ ਭਾਰਤੀ PM ਦਾ ਲੋਹਾ
Wednesday, Dec 16, 2020 - 10:17 AM (IST)
ਨਵੀਂ ਦਿੱਲੀ- ਸਾਲ 1971 'ਚ ਹੋਈ ਭਾਰਤ ਅਤੇ ਪਾਕਿਸਤਾਨ ਦਰਮਿਆਨ ਦੀ ਜੰਗ ਨੂੰ 50 ਸਾਲ ਪੂਰੇ ਹੋ ਗਏ ਹਨ। ਇਸ ਮੌਕੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਯੁੱਧ 'ਚ ਜਿੱਤ ਦੀ ਵਧਾਈ ਦਿੱਤੀ ਅਤੇ ਫ਼ੌਜ ਨੂੰ ਸਲਾਮ ਕੀਤਾ। ਨਾਲ ਹੀ ਉਨ੍ਹਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ਼ ਵੀ ਕੱਸਿਆ। ਰਾਹੁਲ ਨੇ ਟਵੀਟ ਕੀਤਾ,''ਸਨ. 1971 'ਚ ਭਾਰਤ ਦੀ ਪਾਕਿਸਤਾਨ 'ਤੇ ਇਤਿਹਾਸਕ ਜਿੱਤ ਦੇ ਉਤਸਵ 'ਤੇ ਦੇਸ਼ ਵਾਸੀਆਂ ਨੂੰ ਸ਼ੁੱਭਕਾਮਨਾਵਾਂ ਅਤੇ ਫ਼ੌਜ ਦੇ ਸ਼ੌਰਿਆ ਨੂੰ ਨਮਨ। ਇਹ ਉਸ ਸਮੇਂ ਦੀ ਗੱਲ ਹੈ, ਜਦੋਂ ਭਾਰਤ ਦੇ ਗੁਆਂਢੀ ਦੇਸ਼ ਭਾਰਤ ਦੇ ਪ੍ਰਧਾਨਮੰਤਰੀ ਦਾ ਲੋਹਾ ਮੰਨਦੇ ਸਨ ਅਤੇ ਸਾਡੇ ਦੇਸ਼ ਦੀ ਸਰਹੱਦ ਦਾ ਉਲੰਘਣ ਕਰਨ ਤੋਂ ਡਰਦੇ ਸਨ! #VijayDiwas
ਇਹ ਵੀ ਪੜ੍ਹੋ : ਕਿਸਾਨ ਅੰਦੋਲਨ ਹੋਇਆ ਰਾਜਨੀਤਕ, ਵਿਰੋਧੀ ਦਲ ਕਿਸਾਨਾਂ ਨੂੰ ਕਰ ਰਹੇ ਹਨ ਗੁੰਮਰਾਹ : ਗਡਕਰੀ
ਦੱਸਣਯੋਗ ਹੈ ਕਿ ਭਾਰਤ-ਪਾਕਿਸਤਾਨ ਦਰਮਿਆਨ 1971 'ਚ 13 ਦਿਨ ਚਲੇ ਯੁੱਧ ਤੋਂ ਬਾਅਦ 16 ਦਸੰਬਰ ਨੂੰ ਪਾਕਿਸਤਾਨੀ ਫ਼ੌਜ ਨੇ ਭਾਰਤੀ ਫ਼ੌਜ ਦੇ ਸਾਹਮਣੇ ਬਿਨਾਂ ਸ਼ਰਤ ਆਤਮ ਸਮਰਪਣ ਕੀਤਾ ਅਤੇ ਬੰਗਲਾਦੇਸ਼ ਆਜ਼ਾਦ ਹੋਇਆ ਸੀ। ਉਸ ਸਮੇਂ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਸੀ।
ਇਹ ਵੀ ਪੜ੍ਹੋ : ਕਿਸਾਨੀ ਘੋਲ : ਸਿੰਘੂ ਸਰਹੱਦ 'ਤੇ ਪ੍ਰਦਰਸ਼ਨ 'ਚ ਸ਼ਾਮਲ ਹੋ ਸਕਦੀਆਂ ਨੇ 2000 ਤੋਂ ਵਧੇਰੇ ਕਿਸਾਨ ਬੀਬੀਆਂ