ਰਾਹੁਲ ਦੀ ਝਿੜਕ ਤੋਂ ਬਾਅਦ 120 ਤੋਂ ਵੱਧ ਕਾਂਗਰਸੀਆਂ ਨੇ ਭੇਜੇ ਅਸਤੀਫੇ

Friday, Jun 28, 2019 - 06:08 PM (IST)

ਰਾਹੁਲ ਦੀ ਝਿੜਕ ਤੋਂ ਬਾਅਦ 120 ਤੋਂ ਵੱਧ ਕਾਂਗਰਸੀਆਂ ਨੇ ਭੇਜੇ ਅਸਤੀਫੇ

ਨੈਸ਼ਨਲ ਡੈਸਕ : ਲੋਕਸਭਾ ਚੋਣਾਂ ਤੋਂ ਬਾਅਦ ਕਾਂਗਰਸ ਪ੍ਰਧਾਨ ਅਹੁਦੇ ਤੋਂ ਅਸਤੀਫਾ ਦੇਣ ਦੀ ਜਿੱਦ 'ਤੇ ਅੜੇ ਰਾਹੁਲ ਗਾਂਧੀ ਨੂੰ ਪਾਰਟੀ ਦੇ ਆਗੂ ਮਨਾਉਣ 'ਚ ਜੁਟੇ ਹਨ। ਕਾਂਗਰਸੀਆਂ ਵਲੋਂ ਰਾਹੁਲ ਨੂੰ ਅਸਤੀਫਾ ਨਾ ਦੇਣ ਦੀ ਅਪੀਲ ਕੀਤੀ ਜਾ ਰਹੀ ਹੈ, ਜਿਸ ਕਾਰਨ ਰਾਹੁਲ ਵੱਲੋਂ ਅਸਤੀਫਾ ਦੇਣ ਦੀ ਝਿੜਕ ਤੋਂ ਬਾਅਦ 120 ਤੋਂ ਵੱਧ ਕਾਂਗਰਸੀਆਂ ਨੇ ਆਪਣਾ ਸਮੂਹਿਕ ਅਸਤੀਫਾ ਭੇਜ ਦਿੱਤਾ ਹੈ। ਅਸਤੀਫਾ ਦੇਣ ਵਾਲਿਆਂ 'ਚ ਦਿੱਲੀ ਕਾਂਗਰਸ ਦੇ ਕਾਰਜਕਾਰੀ ਪ੍ਰਧਾਨ ਰਾਜੇਸ ਲਿਲੋਠੀਆ ਤੋਂ ਲੈ ਕੇ ਓਵਰਸੀਜ਼ ਕਾਂਗਰਸ ਦੇ ਸਕੱਤਰ ਵੀਰੇਂਦਰ ਵਸ਼ਿਸ਼ਠ ਸ਼ਾਮਲ ਹਨ।
ਹੋਰ ਪ੍ਰਮੁੱਖ ਨਾਮਾਂ 'ਚ ਬਿਹਾਰ ਕਾਂਗਰਸ ਦੇ ਇੰਚਾਰਜ ਸਕੱਤਰ ਵੀਰੇਂਦਰ ਰਾਠੌੜ, ਓੜੀਸਾ ਕਾਂਗਰਸ ਦੇ ਇੰਚਾਰਜ ਅਨਿਲ ਚੌਧਰੀ, ਯੂ. ਪੀ. ਦੇ ਸਾਬਕਾ ਇੰਚਾਰਜ ਸਕੱਤਰ ਪ੍ਰਕਾਸ਼ ਜੋਸ਼ੀ, ਮੀਡੀਆ ਪੈਨਲਿਸਟ ਸੰਜੇ ਚੋਪੜਾ ਆਦਿ ਸ਼ਾਮਲ ਹਨ। ਉਥੇ ਹੀ ਇਸ ਤੋਂ ਪਹਿਲਾਂ ਰਾਹੁਲ ਗਾਂਧੀ ਨੇ ਆਗਾਮੀ ਵਿਧਾਨਸਭਾ ਚੋਣਾਂ ਨੂੰ ਲੈ ਕੇ ਪਾਰਟੀ ਦੀ ਦਿੱਲੀ ਇਕਾਈ ਦੇ ਸੀਨੀਅਰ ਆਗੂਆਂ ਨਾਲ ਬੈਠਕ ਕੀਤੀ ਸੀ। ਸੂਤਰਾਂ ਮੁਤਾਬਕ ਰਾਹੁਲ ਦੀ ਰਿਹਾਇਸ਼ 12 ਤੁਗਲਕ ਲੇਨ 'ਤੇ ਹੋਈ ਬੈਠਕ 'ਚ ਇੰਚਾਰਜ ਪੀ. ਸੀ. ਚਾਕੋ, ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ ਦੀ ਪ੍ਰਧਾਨ ਸ਼ੀਲਾ ਦੀਕਸ਼ਤ, ਕਾਰਜਕਾਰੀ ਪ੍ਰਧਾਨ ਹਾਰੂਨ ਯੁਸੂਫ ਤੇ ਰਾਜੇਸ਼ ਲਿਲੋਠੀਆ, ਸਾਬਕਾ ਪੀ. ਸੀ. ਸੀ. ਪ੍ਰਧਾਨ ਅਜੇ ਮਾਕਨ, ਜੈ ਪ੍ਰਕਾਸ਼ ਅਗਰਵਾਲ ਤੇ ਅਰਵਿੰਦਰ ਸਿੰਘ ਲਵਲੀ ਤੇ ਸਾਬਕਾ ਸਾਂਸਦ ਮਹਾਬਲ ਮਿਸ਼ਰਾ ਸ਼ਾਮਲ ਹੋਏ। ਇਸ ਬੈਠਕ 'ਚ ਲੋਕ ਸਭਾ ਚੋਣਾਂ 'ਚ ਦਿੱਲੀ ਦੀਆਂ 7 ਸੀਟਾਂ 'ਤੇ ਕਾਂਗਰਸ ਦੇ ਪ੍ਰਦਰਸ਼ਨ ਤੇ ਆਗਾਮੀ ਵਿਧਾਨਸਭਾ ਚੋਣਾਂ ਨੂੰ ਲੈ ਕੇ ਚਰਚਾ ਕੀਤੀ ਗਈ। ਸੂਤਰਾਂ ਦਾ ਕਹਿਣਾ ਹੈ ਕਿ ਦਿੱਲੀ ਕਾਂਗਰਸ ਦੇ ਆਗੂਆਂ ਨੇ ਰਾਹੁਲ ਗਾਂਧੀ ਤੋਂ ਪ੍ਰਧਾਨ ਅਹੁਦੇ 'ਤੇ ਬਣੇ ਰਹਿਣ ਦੀ ਅਪੀਲ ਕੀਤੀ, ਜਿਸ 'ਤੇ ਕਾਂਗਰਸ ਪ੍ਰਧਾਨ ਨੇ ਕੋਈ ਜਵਾਬ ਨਹੀਂ ਦਿੱਤਾ।


Related News