ਰਾਹੁਲ ਗਾਂਧੀ ਤੇਲੰਗਾਨਾ ਕਾਂਗਰਸ ਬੱਸ ਯਾਤਰਾ ''ਚ ਹੋ ਸਕਦੇ ਨੇ ਸ਼ਾਮਲ

04/20/2018 10:47:41 PM

ਹੈਦਰਾਬਾਦ- ਸੂਬਾ ਕਾਂਗਰਸ ਕਮੇਟੀ (ਟੀ. ਪੀ. ਸੀ. ਸੀ.) ਦੇ ਪ੍ਰਧਾਨ ਉੱਤਮ ਕੁਮਾਰ ਰੇੱਡੀ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਪਾਰਟੀ ਦੀ ਬੱਸ ਯਾਤਰਾ 'ਚ ਹਿੱਸਾ ਲੈ ਸਕਦੇ ਹਨ। ਉਨ੍ਹਾਂ ਨੇ ਮੀਡੀਆ ਨੂੰ ਦੱਸਿਆ ਕਿ ਰਾਹੁਲ ਗਾਂਧੀ ਨੂੰ ਬੱਸ ਯਾਤਰਾ ਬਾਰੇ ਦੱਸਿਆ ਗਿਆ ਹੈ। 
ੇਰੇੱਡੀ ਨੇ ਦੱਸਿਆ ਕਿ ਰਾਹੁਲ ਗਾਂਧੀ ਬੱਸ ਯਾਤਰਾ 'ਚ ਹਿੱਸਾ ਲੈਣ ਲਈ ਰਾਜ਼ੀ ਹੋ ਗਏ ਹਨ। ਇਸ ਬਾਰੇ ਇਕ ਜਾਂ ਦੋ ਦਿਨ ਤਕ ਅੰਤਿਮ ਫੈਸਲਾ ਲੈਣਗੇ। ਇਹ ਯਾਤਰਾ ਤੇਲੰਗਾਨਾ ਰਾਸ਼ਟਰ ਸਮਿਤੀ ਦੇ ਗਲਤ ਕੰਮਾਂ ਬਾਰੇ ਲੋਕਾਂ ਨੂੰ ਦੱਸਣ ਲਈ ਹੈ। ਉਨ੍ਹਾਂ ਦੱਸਿਆ ਕਿ ਰਾਹੁਲ ਗਾਂਧੀ ਕਿੱਥੋਂ ਅਤੇ ਕਦੋਂ ਇਸ ਯਾਤਰਾ 'ਚ ਸ਼ਾਮਲ ਹੋਣਗੇ, ਉਸ 'ਤੇ ਜਲਦੀ ਹੀ ਫੈਸਲਾ ਲਿਆ ਜਾਵੇਗਾ।


Related News