ਰਾਹੁਲ ਨੇ ਲੇਹ ਤੋਂ ਪੈਂਗੋਂਗ ਝੀਲ ਤੱਕ ਚਲਾਈ ਬਾਈਕ, ਮਰਹੂਮ ਪਿਤਾ ਦੇ ਸ਼ਬਦਾਂ ਨੂੰ ਕੀਤਾ ਯਾਦ
Saturday, Aug 19, 2023 - 03:18 PM (IST)
ਲੇਹ (ਏਜੰਸੀ)- ਕਾਂਗਰਸ ਨੇਤਾ ਰਾਹੁਲ ਗਾਂਧੀ, ਜੋ ਇਸ ਸਮੇਂ ਲੱਦਾਖ ਦੀ ਯਾਤਰਾ 'ਤੇ ਹਨ, ਸ਼ਨੀਵਾਰ ਨੂੰ ਲੇਹ ਸ਼ਹਿਰ ਤੋਂ ਸੁਰਮਯ ਪੈਂਗੋਂਗ ਝੀਲ ਤੱਕ ਆਪਣੀ ਕੇ.ਟੀ.ਐੱਮ. 390 ਡਿਊਕ ਮੋਟਰਸਾਈਕਲ 'ਤੇ ਸਵਾਰ ਹੋਏ। ਕਾਂਗਰਸ ਨੇਤਾ ਨੇ ਕਿਹਾ,''ਪੈਂਗੋਂਗ ਝੀਲ ਦੇ ਰਸਤੇ 'ਚ, ਜਿਸ ਬਾਰੇ ਮੇਰੇ ਪਿਤਾ ਕਹਿੰਦੇ ਸਨ, ਇਹ ਦੁਨੀਆ ਦੀਆਂ ਸਭ ਤੋਂ ਖੂਬਸੂਰਤ ਥਾਵਾਂ 'ਚੋਂ ਇਕ ਹੈ।'' ਉਨ੍ਹਾਂ ਨੇ ਲੇਹ, ਲੱਦਾਖ ਅਤੇ ਪੈਂਗੋਂਗਤਸੋ ਦੇ ਹੈਸ਼ਟੈਗ ਦਾ ਵੀ ਇਸਤੇਮਾਲ ਕੀਤਾ।
ਰਾਹੁਲ ਵੀਰਵਾਰ ਦੁਪਹਿਰ ਲੇਹ ਪਹੁੰਚੇ, ਜਿੱਥੇ ਉਨ੍ਹਾਂ ਦਾ ਜ਼ੋਰਦਾਰ ਸੁਆਗਤ ਕੀਤਾ ਗਿਆ। ਉਹ 25 ਅਗਸਤ ਤੱਕ ਲੱਦਾਖ 'ਚ ਰਹਿਣਗੇ। ਸ਼ੁੱਕਰਵਾਰ ਨੂੰ ਉਨ੍ਹਾਂ ਨੇ ਲੇਹ 'ਚ ਨੌਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਇਕ ਫੁਟਬਾਲ ਮੈਚ 'ਚ ਵੀ ਹਿੱਸਾ ਲਿਆ। ਐਤਵਾਰ ਨੂੰ ਉਹ ਆਪਣੇ ਮਰਹੂਮ ਪਿਤਾ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ ਜਯੰਤੀ 'ਤੇ ਪੈਂਗੋਂਗ ਝੀਲ 'ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣਗੇ। ਬਾਅਦ 'ਚ ਉਹ ਕਾਰਗਿਲ ਵੀ ਜਾਣਗੇ ਅਤੇ ਉੱਥੇ ਇਕ ਜਨਤਕ ਬੈਠਕ ਨੂੰ ਸੰਬੋਧਨ ਕਰਨਗੇ। ਇਸ ਸਾਲ ਦੀ ਸ਼ੁਰੂਆਤ 'ਚ ਰਾਸ਼ਟਰੀ ਰਾਜਧਾਨੀ 'ਚ ਕਰੋਲ ਬਾਗ਼ ਬਾਈਕ ਬਜ਼ਾਰ ਦੀ ਆਪਣੀ ਯਾਤਰਾ ਦੌਰਾਨ ਰਾਹੁਲ ਨੇ ਜ਼ਿਕਰ ਕੀਤਾ ਸੀ ਕਿ ਉਨ੍ਹਾਂ ਕੋਲ ਡਿਊਕ 390 ਬਾਈਕ ਹੈ ਪਰ ਸੁਰੱਖਿਆ ਚਿੰਤਾਵਾਂ ਕਾਰਨ ਉਹ ਸ਼ਹਿਰ 'ਚ ਸ਼ਾਇਦ ਹੀ ਇਸ ਦੀ ਸਵਾਰੀ ਕਰਦੇ ਹਨ। ਇੱਥੇ ਤੱਕ ਕਿ ਇਕ ਬਾਈਕ ਦੁਕਾਨ ਦੇ ਮਾਲਕ ਨੇ ਉਨ੍ਹਾਂ ਨੂੰ ਆਪਣੀ ਬਾਈਕ ਤੋਂ ਪੈਂਗੋਂਗ ਝੀਲ ਦੀ ਯਾਤਰਾ ਦੀ ਤਸਵੀਰ ਵੀ ਦਿਖਾਈ ਸੀ।
‘ਜਗ ਬਾਣੀ’ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8