ਪ੍ਰਧਾਨ ਮੰਤਰੀ ਨੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ‘ਅਗਨੀਪਥ’ ’ਤੇ ਚੱਲਣ ਲਈ ਮਜਬੂਰ ਕੀਤਾ: ਰਾਹੁਲ ਗਾਂਧੀ

06/19/2022 2:37:20 PM

ਨਵੀਂ ਦਿੱਲੀ– ਫੌਜ ’ਚ ਭਰਤੀ ਨਾਲ ਸੰਬੰਧਿਤ ਨਵੀਂ ਯੋਜਨਾ ‘ਅਗਨੀਪਥ’ ਦੇ ਵਿਰੋਧ ’ਚ ਹੋ ਰਹੇ ਪ੍ਰਦਰਸ਼ਨਾਂ ਵਿਚਕਾਰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਐਤਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਤਿੱਖਾ ਹਮਲਾ ਕੀਤਾ ਅਤੇ ਕਿਹਾ ਕਿ ਵਾਰ-ਵਾਰ ਨੌਕਰੀ ਦੀ ਝੂਠੀ ਉਮੀਦ ਦੇ ਕੇ ਉਨ੍ਹਾਂ ਨੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ‘ਅਗਨੀਪਥ’ ’ਤੇ ਚੱਲਣ ਲਈ ਮਜਬੂਰੀ ਕਰ ਦਿੱਤਾ ਹੈ। ਗਾਂਧੀ ਨੇ ਇਹ ਵੀ ਕਿਹਾ ਕਿ 8 ਸਾਲਾਂ ’ਚ 16 ਕਰੋੜ ਨੌਕਰੀਆਂ ਦਿੱਤੀਆਂ ਜਾਣੀਆਂ ਸਨ ਪਰ ਨੌਜਵਾਨਾਂ ਨੂੰ ਸਿਰਫ ‘ਪਕੌੜੇ ਤਲਣ’ ਦਾ ਗਿਆਨ ਮਿਲਿਆ।

ਉਨ੍ਹਾਂ ਐਤਵਾਰ ਨੂੰ ਇਹ ਗੱਲ ਉਦੋਂ ਕਹੀ ਜਦੋਂ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਢੇਰਾ ਸਮੇਤ ਕਾਂਗਰਸ ਦੇ ਸਾਂਸਦ ਅਤੇ ਵੱਡੇ ਨੇਤਾ ਅਗਨੀਪਥ ਯੋਜਨਾ ਵਿਰੁੱਧ ਪ੍ਰਦਰਸ਼ਨ ਕਰ ਰਹੇ ਨੌਜਵਾਨਾਂ ਪ੍ਰਤੀ ਇਕਜੁਟਤਾ ਪ੍ਰਗਟ ਕਰਨ ਲਈ ਜੰਤਰ-ਮੰਤਰ ’ਤੇ ‘ਸੱਤਿਆਗ੍ਰਹਿ’ ’ਤੇ ਬੈਠੇ ਹਨ। 

PunjabKesari

ਰਾਹੁਲ ਗਾਂਧੀ ਨੇ ਟਵੀਟ ਕਿਹਾ, ‘ਵਾਰ-ਵਾਰ ਨੌਕਰੀ ਦੀ ਝੂਠੀ ਉਮੀਦ ਦੇ ਕੇ ਪ੍ਰਧਾਨ ਮੰਤਰੀ ਨੇ ਦੇਸ਼ ਦੇ ਨੌਜਵਾਨਾਂ ਨੂੰ ਬੇਰੁਜ਼ਗਾਰੀ ਦੇ ‘ਅਗਨੀਪਥ’ ’ਤੇ ਚੱਲਣ ਲਈ ਮਜਬੂਰ ਕਰ ਦਿੱਤਾ ਹੈ।’

ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਅੱਠ ਸਾਲਾਂ ’ਚ 16 ਕਰੋੜ ਨੌਕਰੀਆਂ ਦਿੱਤੀਆਂ ਜਾਣੀਆਂਸਨ ਪਰ ਨੌਜਵਾਨਾਂ ਨੂੰ ਪਕੋੜੇ ਤਲਣਦਾ ਹੀ ਗਿਆਨ ਮਿਲਿਆ।’

ਉਨ੍ਹਾਂ ਕਿਹਾ ਕਿ ਦੇਸ਼ ਦੀ ਇਸ ਹਾਲਤ ਲਈ ਸਿਰਫ ਪ੍ਰਧਾਨ ਮੰਤਰੀ ਜ਼ਿੰਮੇਵਾਰ ਹਨ। 


Rakesh

Content Editor

Related News