ਆਸਾਮ-ਮਿਜ਼ੋਰਮ ਹਿੰਸਾ ''ਤੇ ਰਾਹੁਲ ਦਾ ਦੋਸ਼, ਗ੍ਰਹਿ ਮੰਤਰੀ ਨੇ ਦੇਸ਼ ਨੂੰ ਮੁੜ ਨਿਰਾਸ਼ ਕੀਤਾ

Tuesday, Jul 27, 2021 - 09:42 AM (IST)

ਆਸਾਮ-ਮਿਜ਼ੋਰਮ ਹਿੰਸਾ ''ਤੇ ਰਾਹੁਲ ਦਾ ਦੋਸ਼, ਗ੍ਰਹਿ ਮੰਤਰੀ ਨੇ ਦੇਸ਼ ਨੂੰ ਮੁੜ ਨਿਰਾਸ਼ ਕੀਤਾ

ਨਵੀਂ ਦਿੱਲੀ- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਆਸਾਮ-ਮਿਜ਼ੋਰਮ ਸਰਹੱਦੀ ਵਿਵਾਦ ਦੇ ਅਚਾਨਕ ਵਧਣ ਨਾਲ ਭੜਕੀ ਹਿੰਸਾ 'ਚ ਕਈ ਲੋਕਾਂ ਦੇ ਮਾਰੇ ਜਾਣ 'ਤੇ ਦੁਖ ਜਤਾਇਆ ਹੈ। ਉਨ੍ਹਾਂਨੇ ਮੰਗਲਵਾਰ ਨੂੰ ਦੋਸ਼ ਲਗਾਇਆ ਕਿ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੋਕਾਂ ਦੇ ਜੀਵਨ 'ਚ ਨਫ਼ਰਤ ਅਤੇ ਅਵਿਸ਼ਵਾਸ ਦਾ ਬੀਜ ਲਗਾ ਕੇ ਇਕ ਵਾਰ ਫਿਰ ਦੇਸ਼ ਨੂੰ ਨਿਰਾਸ਼ ਕੀਤਾ ਹੈ। ਉਨ੍ਹਾਂ ਨੇ ਹਿੰਸਾ ਨਾਲ ਜੁੜਿਆ ਇਕ ਵੀਡੀਓ ਸਾਂਝਾ ਕਰਦੇ ਹੋਏ ਟਵੀਟ ਕੀਤਾ,''ਜੋ ਲੋਕ ਮਾਰੇ ਗਏ ਹਨ, ਉਨ੍ਹਾਂ ਦੇ ਪਰਿਵਾਰਾਂ ਪ੍ਰਤੀ ਡੂੰਘੀ ਹਮਦਰਦੀ ਹੈ। ਮੈਂ ਜ਼ਖਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਕਾਮਨਾ ਕਰਦਾ ਹਾਂ।''

 

Heartfelt condolences to the families of those who’ve been killed. I hope the injured recover soon.

HM has failed the country yet again by sowing hatred and distrust into the lives of people. India is now reaping its dreadful consequences. #AssamMizoramBorder pic.twitter.com/HJ3n2LHrG8

— Rahul Gandhi (@RahulGandhi) July 27, 2021

ਕਾਂਗਰਸ ਨੇਤਾ ਨੇ ਦਾਅਵਾ ਕੀਤਾ,''ਗ੍ਰਹਿ ਮੰਤਰੀ ਨੇ ਲੋਕਾਂ ਦੇ ਜੀਵਨ 'ਚ ਨਫ਼ਰਤ ਅਤੇ ਅਵਿਸ਼ਵਾਸ ਦਾ ਬੀਜ ਲਗਾ ਕੇ ਇਕ ਵਾਰ ਫਿਰ ਦੇਸ਼ ਨੂੰ ਨਿਰਾਸ਼ ਕੀਤਾ ਹੈ। ਭਾਰਤ ਹੁਣ ਭਿਆਨਕ ਨਤੀਜਿਆਂ ਦੋ-ਚਾਰ ਹੋ ਰਿਹਾ ਹੈ।'' ਦੱਸਣਯੋਗ ਹੈ ਕਿ ਆਸਾਮ ਅਤੇ ਮਿਜ਼ੋਰਮ ਵਿਚਾਲੇ ਸਰਹੱਦੀ ਵਿਵਾਦ ਅਚਾਨਕ ਵਧਣ ਦੌਰਾਨ ਹਿੰਸਕ ਝੜਪ 'ਚ ਆਸਾਮ ਪੁਲਸ ਦੇ 6 ਜਵਾਨਾਂ ਦੀ ਮੌਤ ਹੋ ਗਈ ਅਤੇ ਇਕ ਪੁਲਸ ਸੁਪਰਡੈਂਟ ਸਮੇਤ 60 ਹੋਰ ਜ਼ਖਮੀ ਹੋ ਗਏ। ਦੋਹਾਂ ਪੱਖਾਂ ਨੇ ਹਿੰਸਾ ਲਈ ਇਕ-ਦੂਜੇ ਦੀ ਪੁਲਸ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਕੇਂਦਰ ਦੇ ਦਖ਼ਲ ਦੀ ਮੰਗ ਕੀਤੀ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਦੋਹਾਂ ਸੂਬਿਆਂ ਦੇ ਮੁੱਖ ਮੰਤਰੀਆਂ ਨਾਲ ਗੱਲ ਕੀਤੀ ਅਤੇ ਉਨ੍ਹਾਂ ਨੂੰ ਵਿਵਾਦਿਤ ਸਰਹੱਦ 'ਤੇ ਸ਼ਾਂਤੀ ਬਹਾਲ ਕਰਨ ਲਈ ਕਿਹਾ ਹੈ।

PunjabKesari
ਇਹ ਵੀ ਪੜ੍ਹੋ : ਪੁਲਸ ਸੁਪਰਡੈਂਟ ਦੇ ਪੈਰ ’ਚ ਲੱਗੀ ਗੋਲੀ, 50 ਪੁਲਸ ਕਰਮਚਾਰੀ ਜ਼ਖਮੀ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


author

DIsha

Content Editor

Related News