ਰਾਹੁਲ, ਪ੍ਰਿਅੰਕਾ ਨੇ ਦਿੱਲੀ ''ਚ ਡਾਕਟਰਾਂ ''ਤੇ ਪੁਲਸ ਕਾਰਵਾਈ ਨੂੰ ਲੈ ਕੇ ਕੇਂਦਰ ''ਤੇ ਵਿੰਨ੍ਹਿਆ ਨਿਸ਼ਾਨਾ

Tuesday, Dec 28, 2021 - 02:35 AM (IST)

ਰਾਹੁਲ, ਪ੍ਰਿਅੰਕਾ ਨੇ ਦਿੱਲੀ ''ਚ ਡਾਕਟਰਾਂ ''ਤੇ ਪੁਲਸ ਕਾਰਵਾਈ ਨੂੰ ਲੈ ਕੇ ਕੇਂਦਰ ''ਤੇ ਵਿੰਨ੍ਹਿਆ ਨਿਸ਼ਾਨਾ

ਨਵੀਂ ਦਿੱਲੀ - ਕਾਂਗਰਸ ਨੇਤਾ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਰਾਸ਼ਟਰੀ ਰਾਜਧਾਨੀ ਵਿੱਚ ਨੀਟ-ਪੀਜੀ ਕਾਉਂਸਲਿੰਗ ਵਿੱਚ ਦੇਰੀ ਦੇ ਵਿਰੋਧ ਵਿੱਚ ਸੜਕਾਂ 'ਤੇ ਪ੍ਰਦਰਸ਼ਨ ਕਰ ਰਹੇ ਰੈਜ਼ੀਡੈਂਟ ਡਾਕਟਰਾਂ ਖ਼ਿਲਾਫ਼ ਪੁਲਸ ਕਾਰਵਾਈ ਨੂੰ ਲੈ ਕੇ ਨਰਿੰਦਰ ਮੋਦੀ ਸਰਕਾਰ ਦੀ ਤਿੱਖੀ ਨਿੰਦਾ ਕੀਤੀ। ਰਾਹੁਲ ਨੇ ਟਵੀਟ ਕਰ ਕਿਹਾ, ‘‘ਫੁਲ ਵਰਸਾਉਣਾ ਦਿਖਾਵੇ ਦਾ ਪੀ.ਆਰ. (ਜਨਸੰਪਰਕ) ਸੀ, ਅਸਲ ਵਿੱਚ ਬੇਇਨਸਾਫ਼ੀ ਬਰਸਾ ਰਹੇ ਹਨ। ਕੇਂਦਰ ਸਰਕਾਰ ਦੇ ਜ਼ੁਲਮ ਖ਼ਿਲਾਫ਼ ਮੈਂ ਕੋਰੋਨਾ ਯੋਧਿਆਂ ਦੇ ਨਾਲ ਹਾਂ।''

ਇਹ ਵੀ ਪੜ੍ਹੋ - 15-18 ਸਾਲ ਦੇ ਬੱਚਿਆਂ ਨੂੰ ਵੈਕਸੀਨੇਸ਼ਨ ਲਈ ਕੇਂਦਰ ਸਰਕਾਰ ਨੇ ਜਾਰੀ ਕੀਤੀ ਗਾਈਡਲਾਈਨ

ਕਾਂਗਰਸ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ‘‘ਕੋਰੋਨਾ ਦੇ ਸਮੇਂ ਇਨ੍ਹਾਂ ਨੌਜਵਾਨ ਡਾਕਟਰਾਂ ਨੇ ਆਪਣਿਆਂ ਤੋਂ ਦੂਰ ਰਹਿ ਕੇ ਪੂਰੇ ਦੇਸ਼ ਦੇ ਨਾਗਰਿਕਾਂ ਦਾ ਸਾਥ ਦਿੱਤਾ। ਹੁਣ ਸਮਾਂ ਹੈ ਕਿ ਪੂਰਾ ਦੇਸ਼ ਡਾਕਟਰਾਂ  ਦੇ ਨਾਲ ਖੜ੍ਹਾ ਹੋ ਕੇ ਇਨ੍ਹਾਂ 'ਤੇ ਪੁਲਸ ਬਲ ਪ੍ਰਯੋਗ ਕਰਨ ਵਾਲੇ ਅਤੇ ਇਨ੍ਹਾਂ ਦੀਆਂ ਮੰਗਾਂ ਨੂੰ ਅਣਸੁਣਿਆ ਕਰਨ ਵਾਲੇ ਨਰਿੰਦਰ ਮੋਦੀ ਜੀ ਨੂੰ ਨੀਂਦ ਤੋਂ ਜਗਾਏ। ਡਾਕਟਰਾਂ ਨੂੰ ਝੂਠਾ ਪੀ.ਆਰ. (ਜਨਸੰਪਰਕ) ਨਹੀਂ, ਸਨਮਾਨ ਅਤੇ ਹੱਕ ਚਾਹੀਦਾ ਹੈ। ਸਰਕਾਰੀ ਹਸਪਤਾਲਾਂ ਦੇ ਰੈਜ਼ੀਡੈਂਟ ਡਾਕਟਰਾਂ ਨੇ ਨੀਟ-ਪੀਜੀ 2021 ਦੀ ਕਾਉਂਸਲਿੰਗ ਵਿੱਚ ਹੋ ਰਹੀ ਦੇਰੀ ਨੂੰ ਲੈ ਕੇ ਆਪਣਾ ਅੰਦੋਲਨ ਤੇਜ਼ ਕਰਦੇ ਹੋਏ ਸੋਮਵਾਰ ਨੂੰ ਮੌਲਾਨਾ ਆਜ਼ਾਦ ਮੈਡੀਕਲ ਕਾਲਜ ਤੋਂ ਸੁਪਰੀਮ ਕੋਰਟ ਤੱਕ ਮਾਰਚ ਕੱਢਿਆ।

ਹਾਲਾਂਕਿ, ਪ੍ਰਦਰਸ਼ਨਕਾਰੀਆਂ ਨੂੰ ਪੁਲਸ ਨੇ ਰੋਕ ਲਿਆ ਅਤੇ ਦੋਨਾਂ ਧਿਰਾਂ ਵਿਚਾਲੇ ਝੜਪ ਹੋਈ। ਪੁਲਸ ਨੇ ਘੱਟ ਤੋਂ ਘੱਟ 12 ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲਿਆ ਅਤੇ ਬਾਅਦ ਵਿੱਚ ਉਨ੍ਹਾਂ ਨੂੰ ਛੱਡ ਦਿੱਤਾ। ਫੈਡਰੇਸ਼ਨ ਆਫ ਰੈਜ਼ੀਡੈਂਟ ਡਾਕਟਰ ਐਸੋਸੀਏਸ਼ਨ ਪਿਛਲੇ ਕਈ ਦਿਨਾਂ ਤੋਂ ਅੰਦੋਲਨ ਕਰ ਰਿਹਾ ਹੈ। ਸਰਕਾਰ ਨੇ ਪਿਛਲੇ ਸਾਲ ਕੋਰੋਨਾ ਵਾਇਰਸ 'ਤੇ ਕਾਬੂ ਪਾਉਣ ਲਈ ਲਗਾਏ ਗਏ ਦੇਸ਼ਵਿਆਪੀ ਲਾਕਡਾਊਨ ਦੌਰਾਨ ਮਹਾਮਾਰੀ ਤੋਂ ਨਜਿੱਠਣ ਵਿੱਚ ਯੋਗਦਾਨ ਨੂੰ ਲੈ ਕੇ ਡਾਕਟਰਾਂ ਅਤੇ ਸਿਹਤ ਕਰਮੀਆਂ 'ਤੇ ਫੁਲ ਬਰਸਾਏ ਸਨ।

ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News