ਸੰਸਦ ''ਚ ਗੂੰਜਿਆ ਵਿਦਿਆਰਥੀਆਂ ਦਾ ਮੁੱਦਾ ! ਲਾਊਡ ਸਪੀਕਰਾਂ ਕਾਰਨ ਪੜ੍ਹਾਈ ਦੇ ਨੁਕਸਾਨ ''ਤੇ ਜਤਾਈ ਗਈ ਚਿੰਤਾ
Tuesday, Mar 24, 2026 - 02:07 PM (IST)
ਨਵੀਂ ਦਿੱਲੀ- ਪ੍ਰੀਖਿਆਵਾਂ ਦੇ ਮੌਸਮ ਦੌਰਾਨ ਵਿਆਹ-ਸ਼ਾਦੀਆਂ ਅਤੇ ਹੋਰ ਸਮਾਗਮਾਂ ਵਿੱਚ ਵੱਜਣ ਵਾਲੇ ਉੱਚੀ ਆਵਾਜ਼ ਦੇ ਡੀ.ਜੇ. ਕਾਰਨ ਵਿਦਿਆਰਥੀਆਂ ਦੀ ਪੜ੍ਹਾਈ ਵਿੱਚ ਪੈ ਰਹੇ ਵਿਘਨ ਦਾ ਮੁੱਦਾ ਅੱਜ ਰਾਜ ਸਭਾ ਵਿੱਚ ਗੂੰਜਿਆ। ਭਾਰਤੀ ਜਨਤਾ ਪਾਰਟੀ ਦੀ ਸੰਸਦ ਮੈਂਬਰ ਸੁਮਿੱਤਰਾ ਬਾਲਮੀਕ ਨੇ ਸਿਫ਼ਰ ਕਾਲ ਦੌਰਾਨ ਇਹ ਮੁੱਦਾ ਚੁੱਕਦਿਆਂ ਸਰਕਾਰ ਤੋਂ ਇਸ ਸਬੰਧੀ ਸਖ਼ਤ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ।
ਸੁਮਿੱਤਰਾ ਬਾਲਮੀਕ ਨੇ ਕਿਹਾ ਕਿ ਫਰਵਰੀ ਤੋਂ ਅਪ੍ਰੈਲ ਤੱਕ ਦਾ ਸਮਾਂ ਵਿਦਿਆਰਥੀਆਂ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ। ਇਸ ਦੌਰਾਨ ਵਿਦਿਆਰਥੀਆਂ ਦੀਆਂ 10ਵੀਂ ਅਤੇ 12ਵੀਂ ਦੀਆਂ ਬੋਰਡ ਪ੍ਰੀਖਿਆਵਾਂ ਹੁੰਦੀਆਂ ਹਨ ਤੇ ਨਾਲ ਹੀ NEET ਅਤੇ JEE ਵਰਗੀਆਂ ਮੁਕਾਬਲੇ ਦੀਆਂ ਪ੍ਰੀਖਿਆਵਾਂ ਰਾਹੀਂ ਬੱਚਿਆਂ ਦਾ ਭਵਿੱਖ ਤੈਅ ਹੁੰਦਾ ਹੈ। ਉਨ੍ਹਾਂ ਅਫ਼ਸੋਸ ਜਤਾਇਆ ਕਿ ਇਸੇ ਦੌਰਾਨ ਉੱਚੀ ਆਵਾਜ਼ ਵਿੱਚ ਵੱਜਣ ਵਾਲੇ ਲਾਊਡ ਸਪੀਕਰ ਵਿਦਿਆਰਥੀਆਂ ਦੀ ਇਕਾਗਰਤਾ ਭੰਗ ਕਰਦੇ ਹਨ।
ਇਹ ਵੀ ਪੜ੍ਹੋ- ''Thank You, India..!'', ਜੰਗ ਵਿਚਾਲੇ ਭਾਰਤੀਆਂ ਵੱਲੋਂ ਆਈ ਮਦਦ 'ਤੇ ਇਰਾਨ ਨੇ ਕੀਤਾ ਧੰਨਵਾਦ
ਇਸ ਦੌਰਾਨ ਸਿਰਫ਼ ਵਿਦਿਆਰਥੀ ਹੀ ਨਹੀਂ, ਸਗੋਂ ਸਮਾਜ ਦੇ ਹੋਰ ਵਰਗਾਂ 'ਤੇ ਪੈ ਰਹੇ ਅਸਰ ਬਾਰੇ ਵੀ ਚਰਚਾ ਕੀਤੀ ਗਈ। ਡਾਕਟਰਾਂ ਅਨੁਸਾਰ 60 ਡੈਸੀਬਲ ਤੋਂ ਵੱਧ ਦਾ ਸ਼ੋਰ ਤਣਾਅ ਵਧਾਉਂਦਾ ਹੈ, ਜਦਕਿ ਡੀ.ਜੇ. ਦੀ ਆਵਾਜ਼ 90 ਡੈਸੀਬਲ ਤੋਂ ਵੀ ਉੱਪਰ ਚਲੀ ਜਾਂਦੀ ਹੈ। ਇਸ ਸ਼ੋਰ ਨਾਲ ਘਰਾਂ ਵਿੱਚ ਮੌਜੂਦ ਬਜ਼ੁਰਗ, ਗੰਭੀਰ ਮਰੀਜ਼ ਅਤੇ ਨਵਜੰਮੇ ਬੱਚੇ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੇ ਹਨ।
ਭਾਜਪਾ ਸਾਂਸਦ ਨੇ ਕਿਹਾ ਕਿ ਸ਼ੋਰ ਪ੍ਰਦੂਸ਼ਣ ਕੰਟਰੋਲ ਕਾਨੂੰਨ 2000 ਦੇ ਹੁੰਦਿਆਂ ਹੋਇਆਂ ਵੀ ਇਸ ਦੀ ਸਹੀ ਢੰਗ ਨਾਲ ਪਾਲਣਾ ਨਹੀਂ ਹੋ ਰਹੀ। ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਕਿ ਪ੍ਰੀਖਿਆਵਾਂ ਦੇ ਦਿਨਾਂ ਵਿੱਚ ਸ਼ੋਰ-ਸ਼ਰਾਬੇ 'ਤੇ ਕਾਬੂ ਪਾਉਣ ਲਈ ਪ੍ਰਸ਼ਾਸਨ ਨੂੰ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ।
ਇਹ ਵੀ ਪੜ੍ਹੋ- ਜੰਗ ਵਿਚਾਲੇ ALERT 'ਤੇ ਭਾਰਤ ! ਸਮੁੰਦਰੀ ਫੌਜ ਨੂੰ ਜਾਰੀ ਹੋ ਗਏ ਹੁਕਮ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
