ਬ੍ਰਿਕਸ ਸੰਸਦੀ ਮੰਚ ਨੇ ਜਾਰੀ ਕੀਤਾ ਸਾਂਝਾ ਐਲਾਨਨਾਮਾ, ਕਿਹਾ- ਅੱਤਵਾਦ ਪ੍ਰਤੀ ਹੋਵੇ ‘ਜ਼ੀਰੋ ਟਾਲਰੈਂਸ’ ਨੀਤੀ

Wednesday, Oct 28, 2026 - 11:32 AM (IST)

ਬ੍ਰਿਕਸ ਸੰਸਦੀ ਮੰਚ ਨੇ ਜਾਰੀ ਕੀਤਾ ਸਾਂਝਾ ਐਲਾਨਨਾਮਾ, ਕਿਹਾ- ਅੱਤਵਾਦ ਪ੍ਰਤੀ ਹੋਵੇ ‘ਜ਼ੀਰੋ ਟਾਲਰੈਂਸ’ ਨੀਤੀ

ਨਵੀਂ ਦਿੱਲੀ (ਏਜੰਸੀ)- ਬ੍ਰਿਕਸ ਸੰਸਦੀ ਫੋਰਮ ਨੇ ਅੱਤਵਾਦ ਦੇ ਸਾਰੇ ਰੂਪਾਂ ਤੇ ਪ੍ਰਗਟਾਵਿਆਂ ਦੀ ਸਖ਼ਤ ਨਿੰਦਾ ਕਰਦਿਆਂ ਕਿਹਾ ਹੈ ਕਿ ਇਸ ਨਾਲ ਨਜਿੱਠਣ ਲਈ ‘ਜ਼ੀਰੋ ਟਾਲਰੈਂਸ’ ਨੀਤੀ ਦੀ ਲੋੜ ਹੈ। ਇਸ ਮੁੱਦੇ ’ਤੇ ਦੋਹਰੇ ਪੈਮਾਨੇ ਨਹੀਂ ਚੱਲਣਗੇ। ਸੋਮਵਾਰ ਤੇ ਮੰਗਲਵਾਰ ਸੰਵਿਧਾਨ ਭਵਨ ’ਚ ਆਯੋਜਿਤ 12ਵੀਂ ਬ੍ਰਿਕਸ ਸੰਸਦੀ ਫੋਰਮ ਦੇ ਸਮਾਪਨ ’ਤੇ ਅਪਣਾਏ ਗਏ ਸਾਂਝੇ ਐਲਾਨਨਾਮੇ ’ਚ ਮੈਂਬਰ ਦੇਸ਼ਾਂ ਨੇ ਅੱਤਵਾਦ ਦੇ ਸਾਰੇ ਰੂਪਾਂ ’ਚ ਮੁਕਾਬਲਾ ਕਰਨ ਦੀ ਆਪਣੀ ਉਸ ਵਚਨਬੱਧਤਾ ਨੂੰ ਦੁਹਰਾਇਆ ਜਿਸ ’ਚ ਅੱਤਵਾਦੀਆਂ ਦੀ ਸਰਹੱਦ ਪਾਰ ਆਵਾਜਾਈ, ਟੈਰਰ ਫੰਡਿੰਗ ਤੇ ਅੱਤਵਾਦੀਆਂ ਨੂੰ ਸੁਰੱਖਿਅਤ ਪਨਾਹਗਾਹਾਂ ਪ੍ਰਦਾਨ ਕਰਨਾ ਸ਼ਾਮਲ ਹੈ।

ਐਲਾਨਨਾਮੇ ’ਚ ਕਿਹਾ ਗਿਆ ਹੈ ਕਿ ਅਸੀਂ ਅੱਤਵਾਦ ਦੇ ਹਰ ਰੂਪ ਦੀ ਸਖ਼ਤ ਨਿੰਦਾ ਕਰਦੇ ਹਾਂ, ਭਾਵੇਂ ਉਸ ਦਾ ਮਨੋਰਥ ਕੁਝ ਵੀ ਹੋਵੇ, ਉਹ ਕਿਤੇ ਵੀ, ਜਦੋਂ ਵੀ ਤੇ ਜਿਸ ਨੇ ਵੀ ਕੀਤਾ ਹੋਵੇ। ਬ੍ਰਿਕਸ ਸੰਸਦੀ ਫੋਰਮ ਨੇ 22 ਅਪ੍ਰੈਲ, 2025 ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ’ਚ ਹੋਏ ਉਸ ਅੱਤਵਾਦੀ ਹਮਲੇ ਦੀ ਸਖਤ ਸ਼ਬਦਾਂ ’ਚ ਨਿੰਦਾ ਕੀਤੀ ਜਿਸ ’ਚ 26 ਵਿਅਕਤੀ ਮਾਰੇ ਗਏ ਸਨ ਤੇ ਕਈ ਹੋਰ ਜ਼ਖਮੀ ਹੋ ਸਨ।

ਇਹ ਵੀ ਪੜ੍ਹੋ : 5 ਸੂਬਿਆਂ 'ਚ ਚੋਣ ਬਿਗੁਲ! ਚੋਣ ਕਮਿਸ਼ਨ ਨੇ ਜਾਰੀ ਕੀਤੇ ਇਹ ਨਿਰਦੇਸ਼

ਬ੍ਰਿਕਸ ਦੇਸ਼ਾਂ ਦੇ ਸੰਸਦ ਮੈਂਬਰਾਂ ਤੇ ਪ੍ਰਤੀਨਿਧੀਆਂ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਅੱਤਵਾਦ ਨੂੰ ਕਿਸੇ ਵੀ ਧਰਮ, ਕੌਮੀਅਤ, ਸੱਭਿਅਤਾ ਜਾਂ ਨਸਲੀ ਸਮੂਹ ਨਾਲ ਨਹੀਂ ਜੋੜਿਆ ਜਾਣਾ ਚਾਹੀਦਾ। ਅੱਤਵਾਦੀ ਸਰਗਰਮੀਆਂ ’ਚ ਸ਼ਾਮਲ ਤੇ ਹਮਾਇਤ ਕਰਨ ਵਾਲਿਆਂ ਨੂੰ ਸਬੰਧਤ ਰਾਸ਼ਟਰੀ ਤੇ ਅੰਤਰਰਾਸ਼ਟਰੀ ਕਾਨੂੰਨਾਂ ਅਨੁਸਾਰ ਜਵਾਬਦੇਹ ਠਹਿਰਾਇਆ ਜਾਣਾ ਚਾਹੀਦਾ ਹੈ। ਨਾਲ ਹੀ ਨਿਆਂ ਦੇ ਘੇਰੇ ’ਚ ਲਿਆਂਦਾ ਜਾਣਾ ਚਾਹੀਦਾ ਹੈ।

ਮੈਂਬਰ ਦੇਸ਼ਾਂ ਨੇ ਬ੍ਰਿਕਸ ਅੱਤਵਾਦ ਵਿਰੋਧੀ ਕਾਰਜ ਸਮੂਹ ਤੇ ਇਸ ਦੇ 5 ਉਪ ਗਰੁੱਪਾਂ ਦੀਆਂ ਸਰਗਰਮੀਆਂ ਦੀ ਸ਼ਲਾਘਾ ਕੀਤੀ ਜੋ ਬ੍ਰਿਕਸ ਅੱਤਵਾਦ ਵਿਰੋਧੀ ਰਣਨੀਤੀ ਤੇ ਅੱਤਵਾਦ ਵਿਰੋਧੀ ਕਾਰਜ ਯੋਜਨਾ ’ਤੇ ਅਾਧਾਰਿਤ ਹਨ ਤੇ ਇਸ ਖੇਤਰ ’ਚ ਸਹਿਯੋਗ ਨੂੰ ਹੋਰ ਮਜ਼ਬੂਤ ​​ਤੇ ਵਿਸ਼ਾਲ ਕਰਨ ਲਈ ਵਚਨਬੱਧ ਹਨ। ਫੋਰਮ ਨੇ ਸੰਯੁਕਤ ਰਾਸ਼ਟਰ ਦੇ ਢਾਂਚੇ ਅੰਦਰ ਅੰਤਰਰਾਸ਼ਟਰੀ ਅੱਤਵਾਦ ’ਤੇ ਇਕ ਵਿਆਪਕ ਸੰਮੇਲਨ ਨੂੰ ਜਲਦੀ ਅੰਤਿਮ ਰੂਪ ਦੇਣ ਅਤੇ ਅਪਣਾਉਣ ਦੀ ਮੰਗ ਵੀ ਕੀਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News