ਫਾਰਮ-6 ''ਚ ਕੋਈ ਬਦਲਾਅ ਨਹੀਂ, SIR ''ਤੇ ਵੀ ਸਰਬਸੰਮਤੀ ਨਾਲ ਫ਼ੈਸਲਾ; ਚੋਣ ਕਮਿਸ਼ਨ ਨੇ SC ''ਚ ਦਿੱਤਾ ਹਲਫ਼ਨਾਮਾ

Tuesday, Oct 27, 2026 - 02:25 AM (IST)

ਫਾਰਮ-6 ''ਚ ਕੋਈ ਬਦਲਾਅ ਨਹੀਂ, SIR ''ਤੇ ਵੀ ਸਰਬਸੰਮਤੀ ਨਾਲ ਫ਼ੈਸਲਾ; ਚੋਣ ਕਮਿਸ਼ਨ ਨੇ SC ''ਚ ਦਿੱਤਾ ਹਲਫ਼ਨਾਮਾ

ਨਵੀਂ ਦਿੱਲੀ (ਏਜੰਸੀ) : ਐੱਸ. ਆਈ. ਆਰ. (SIR) ਨੂੰ ਲੈ ਕੇ ਉੱਠ ਰਹੇ ਸਵਾਲਾਂ ਦਰਮਿਆਨ ਚੋਣ ਕਮਿਸ਼ਨ ਨੇ ਸੁਪਰੀਮ ਕੋਰਟ ਵਿਚ ਆਪਣਾ ਪੱਖ ਰੱਖਿਆ ਹੈ। ਕਮਿਸ਼ਨ ਨੇ ਹਲਫ਼ਨਾਮਾ ਦਰਜ ਕਰ ਕੇ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ’ਤੇ ਇਕੱਲੇ ਫ਼ੈਸਲੇ ਲੈਣ ਦੇ ਦੋਸ਼ਾਂ ਨੂੰ ਖ਼ਾਰਜ ਕੀਤਾ ਹੈ। ਕਮਿਸ਼ਨ ਦਾ ਕਹਿਣਾ ਹੈ ਕਿ ਐੱਸ. ਆਈ. ਆਰ. ਨਾਲ ਜੁੜੇ ਤਿੰਨੋਂ ਹੁਕਮ ਸਾਰੇ ਮੈਂਬਰਾਂ ਦੀ ਸਹਿਮਤੀ ਨਾਲ ਜਾਰੀ ਕੀਤੇ ਗਏ ਸਨ। ਨਾਲ ਹੀ ਫ਼ਾਰਮ-6 ਵਿਚ ਬਦਲਾਅ ਦੇ ਦੋਸ਼ਾਂ ’ਤੇ ਵੀ ਸਫ਼ਾਈ ਦਿੰਦੇ ਹੋਏ ਕਿਹਾ ਕਿ ਇਸ ਵਿਚ ਕੋਈ ਬਦਲਾਅ ਨਹੀਂ ਕੀਤਾ ਗਿਆ। ਕਮਿਸ਼ਨ ਨੇ ਇਹ ਵੀ ਦੱਸਿਆ ਕਿ ਫਾਈਲ ’ਤੇ ਕਿਸੇ ਅਧਿਕਾਰੀ ਦੀ ਟਿੱਪਣੀ ਜਾਂ ਸੁਝਾਅ ਨੂੰ ਕਮਿਸ਼ਨ ਦਾ ਅੰਤਿਮ ਫ਼ੈਸਲਾ ਨਹੀਂ ਮੰਨਿਆ ਜਾ ਸਕਦਾ।

ਇਹ ਵੀ ਪੜ੍ਹੋ : ਵੱਡੀ ਖਬਰ: ਗੁਹਾਟੀ ਦੇ ਹੋਟਲ 'ਚ ਅੰਨ੍ਹੇਵਾਹ ਫਾਇਰਿੰਗ, 5 ਲੋਕਾਂ ਦੀ ਮੌਤ

ਚੋਣ ਕਮਿਸ਼ਨ ਦੇ ਮੁਤਾਬਕ, ਜੂਨ 2025, ਅਕਤੂਬਰ 2025 ਅਤੇ ਮਈ 2026 ਵਿਚ ਐੱਸ. ਆਈ. ਆਰ. ਨੂੰ ਲੈ ਕੇ ਜਾਰੀ ਕੀਤੇ ਗਏ ਤਿੰਨੋਂ ਹੁਕਮ ਕਮਿਸ਼ਨ ਨੇ ਸਰਬਸੰਮਤੀ ਨਾਲ ਲਏ ਸਨ। ਹਲਫ਼ਨਾਮੇ ਨੂੰ ਗਿਆਨੇਸ਼ ਕੁਮਾਰ ਅਤੇ ਦੋਵੇਂ ਚੋਣ ਕਮਿਸ਼ਨਰਾਂ ਨੇ ਮਨਜ਼ੂਰੀ ਦਿੱਤੀ ਹੈ। ਫਾਈਲ ਪਹਿਲਾਂ ਇਕ ਚੋਣ ਕਮਿਸ਼ਨਰ, ਫਿਰ ਦੂਜੇ ਕਮਿਸ਼ਨਰ ਅਤੇ ਆਖ਼ਰ ਵਿਚ ਮੁੱਖ ਚੋਣ ਕਮਿਸ਼ਨਰ ਕੋਲ ਜਾਂਦੀ ਹੈ। ਜ਼ਰੂਰੀ ਮਾਮਲਿਆਂ ਵਿਚ ਇਲੈਕਟ੍ਰਾਨਿਕ ਤਰੀਕੇ ਨਾਲ ਮਨਜ਼ੂਰੀ ਲਈ ਜਾਂਦੀ ਹੈ। ਬਾਅਦ ਵਿਚ ਇਸ ਨੂੰ ਫ਼ਾਈਲ ’ਤੇ ਦਰਜ ਕੀਤਾ ਜਾਂਦਾ ਹੈ। ਇਸ ਦੌਰਾਨ, ਕਮਿਸ਼ਨ ਨੇ 28 ਜੁਲਾਈ ਦੇ ਇਕ ਹੁਕਮ ਦਾ ਵੀ ਜ਼ਿਕਰ ਕੀਤਾ। ਉਸ ਮੁਤਾਬਕ, ਕੰਮ ਦੀ ਵੰਡ ਨਾਲ ਜੁੜਿਆ ਇਹ ਹੁਕਮ ਡੈਪੂਟੇਸ਼ਨ ’ਤੇ ਤਾਇਨਾਤ ਇਕ ਵਧੀਕ ਸਕੱਤਰ ਨੇ ਜਾਰੀ ਕੀਤਾ ਸੀ। ਅਗਲੇ ਹੀ ਦਿਨ ਦੋਵਾਂ ਚੋਣ ਕਮਿਸ਼ਨਰਾਂ ਨੇ ਇਸ ’ਤੇ ਕੈਬਨਿਟ ਸਕੱਤਰ ਨੂੰ ਪੱਤਰ ਲਿਖਿਆ। ਕਮਿਸ਼ਨ ਨੇ ਕਿਹਾ ਕਿ 30 ਜੁਲਾਈ ਨੂੰ ਦੋਵਾਂ ਕਮਿਸ਼ਨਰਾਂ ਦੇ ਸਾਂਝੇ ਹੁਕਮ ਤੋਂ ਬਾਅਦ ਇਹ ਹੁਕਮ ਲਾਗੂ ਨਹੀਂ ਹੋਇਆ।

ਵੋਟਰ ਲਿਸਟ ਵਿਚ ਨਾਂ ਦਰਜ ਕਰਵਾਉਣ ਲਈ ਵਰਤੇ ਜਾਣ ਵਾਲੇ ਫ਼ਾਰਮ-6 ਨੂੰ ਲੈ ਕੇ ਵੀ ਕਮਿਸ਼ਨ ਨੇ ਸਫ਼ਾਈ ਦਿੱਤੀ ਹੈ। ਉਸ ਨੇ ਕਿਹਾ ਕਿ ਫ਼ਾਰਮ-6 ਵਿਚ ਕੋਈ ਸੋਧ ਨਹੀਂ ਕੀਤੀ ਗਈ ਹੈ। ਇਸ ਫ਼ਾਰਮ ਵਿਚ ਬਦਲਾਅ ਕਰਨ ਦਾ ਅਧਿਕਾਰ ਕੇਂਦਰ ਸਰਕਾਰ ਕੋਲ ਹੈ। ਐੱਸ. ਆਈ. ਆਰ. ਲਈ ਵਰਤਿਆ ਜਾਣ ਵਾਲੀ ਘੋਸ਼ਣਾ ਪੱਤਰ ਇਸ ਤੋਂ ਵੱਖਰਾ ਹੈ।

ਇਹ ਵੀ ਪੜ੍ਹੋ : ਹੂਤੀ ਬਾਗ਼ੀਆਂ ਦੇ ਹਮਲਿਆਂ ਵਿਚਾਲੇ ਸਾਊਦੀ ਅਰਬ ਨੂੰ ਫ਼ੌਜੀ ਮਦਦ ਦੇਵੇਗਾ ਮਿਸਰ, ਸੰਸਦ ਨੇ ਦਿੱਤੀ ਹਰੀ ਝੰਡੀ

ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਮੰਗ ’ਤੇ ਕਮਿਸ਼ਨ ਦਾ ਜਵਾਬ

ਮੁੱਖ ਚੋਣ ਕਮਿਸ਼ਨਰ ਦੇ ਕੰਮਕਾਜ ’ਤੇ ਰੋਕ ਲਗਾਉਣ ਨਾਲ ਜੁੜੀ ਪਟੀਸ਼ਨ ’ਤੇ ਕਮਿਸ਼ਨ ਨੇ ਕਿਹਾ ਕਿ ਅਜਿਹੀ ਮੰਗ ਸਵੀਕਾਰ ਨਹੀਂ ਕੀਤੀ ਜਾ ਸਕਦੀ। ਕਮਿਸ਼ਨ ਮੁਤਾਬਕ, ਮੁੱਖ ਚੋਣ ਕਮਿਸ਼ਨਰ ਨੂੰ ਹਟਾਉਣ ਦੀ ਪ੍ਰਕਿਰਿਆ ਸੁਪਰੀਮ ਕੋਰਟ ਦੇ ਜੱਜ ਨੂੰ ਹਟਾਉਣ ਵਰਗੀ ਹੈ। ਇਸ ਤੋਂ ਇਲਾਵਾ, ਕਮਿਸ਼ਨ ਨੇ ਇਹ ਵੀ ਕਿਹਾ ਕਿ ਉਸ ਨੇ ਆਪਣੀ ਕੋਈ ਅੰਦਰੂਨੀ ਫ਼ਾਈਲ ਜਾਂ ਨੋਟ ਮੀਡੀਆ ਨੂੰ ਜਾਰੀ ਨਹੀਂ ਕੀਤਾ ਸੀ। ਦੁਸਹਿਰੇ ਦੀਆਂ ਛੁੱਟੀਆਂ ਦੇ ਕਾਰਨ ਫਿਲਹਾਲ ਸੰਖੇਪ ਜਵਾਬ ਦਰਜ ਕੀਤਾ ਗਿਆ ਹੈ। ਕਮਿਸ਼ਨ ਨੇ ਮਾਮਲੇ ਵਿਚ ਵਿਸਥਾਰਪੂਰਵਕ ਨੁਕਤਾਵਾਰ ਜਵਾਬ ਦੇਣ ਦੀ ਇਜਾਜ਼ਤ ਵੀ ਮੰਗੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News