ਕਾਂਗਰਸ ਦੀ ਰੈਲੀ ਨਾਲ 21 ਬਾਜ਼ਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਣ ਦਾ ਸ਼ੰਕ, ਕਾਰੋਬਾਰੀਆਂ ਨੇ ਟਾਲਣ ਦੀ ਮੰਗ ਕੀਤੀ

Wednesday, Oct 28, 2026 - 09:38 AM (IST)

ਕਾਂਗਰਸ ਦੀ ਰੈਲੀ ਨਾਲ 21 ਬਾਜ਼ਾਰਾਂ ਦਾ ਕਾਰੋਬਾਰ ਪ੍ਰਭਾਵਿਤ ਹੋਣ ਦਾ ਸ਼ੰਕ, ਕਾਰੋਬਾਰੀਆਂ ਨੇ ਟਾਲਣ ਦੀ ਮੰਗ ਕੀਤੀ

ਨਵੀਂ ਦਿੱਲੀ (ਏਜੰਸੀ) - ਦਿੱਲੀ ਦੇ ਕਾਰੋਬਾਰੀ ਸੰਗਠਨ ‘ਚੈਂਬਰ ਆਫ਼ ਟਰੇਡ ਐਂਡ ਇੰਡਸਟਰੀ’ (ਸੀ. ਟੀ. ਆਈ.) ਨੇ ਦਾਅਵਾ ਕੀਤਾ ਹੈ ਕਿ ਇਕ ਨਵੰਬਰ ਨੂੰ ਰਾਮਲੀਲਾ ਮੈਦਾਨ ਵਿਚ ਕਾਂਗਰਸ ਦੀ ਪ੍ਰਸਤਾਵਿਤ ਰੈਲੀ ਨਾਲ ਤਿਉਹਾਰਾਂ ਦੇ ਸਮੇਂ ਚਾਂਦਨੀ ਚੌਕ, ਸਦਰ ਬਾਜ਼ਾਰ, ਖਾਰੀ ਬਾਓਲੀ ਅਤੇ ਭਾਗੀਰਥ ਪੈਲੇਸ ਸਮੇਤ ਦਿੱਲੀ ਦੇ 21 ਪ੍ਰਮੁੱਖ ਥੋਕ ਅਤੇ ਪ੍ਰਚੂਨ ਬਾਜ਼ਾਰਾਂ ਵਿਚ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ।

ਇਹ ਵੀ ਪੜ੍ਹੋ : 1 ਨਵੰਬਰ ਤੋਂ ਬਦਲੇਗਾ ਸਕੂਲਾਂ ਦਾ ਸਮਾਂ, ਚੰਡੀਗੜ੍ਹ 'ਚ ਵਧਦੀ ਠੰਡ ਦੇ ਮੱਦੇਨਜ਼ਰ ਲਿਆ ਫੈਸਲਾ

ਸੀ. ਟੀ. ਆਈ. ਨੇ ਕਾਂਗਰਸ ਨੇਤਾ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਪ੍ਰਸਤਾਵਿਤ ਰੈਲੀ ਨੂੰ 10 ਨਵੰਬਰ ਤੱਕ, ਭਾਵ ਭਾਈ ਦੂਜ ਤੋਂ ਬਾਅਦ ਤੱਕ ਟਾਲਣ ਦੀ ਮੰਗ ਕੀਤੀ ਹੈ। ਪਾਰਟੀ ਨੇ ਇਸ ਰੈਲੀ ਵਿਚ 10 ਲੱਖ ਲੋਕਾਂ ਦੇ ਸ਼ਾਮਲ ਹੋਣ ਦਾ ਦਾਅਵਾ ਕੀਤਾ ਹੈ। ਸੰਗਠਨ ਨੇ ਰੈਲੀ ਨੂੰ ਵਪਾਰਕ ਖੇਤਰਾਂ ਤੋਂ ਦੂਰ ਕਿਸੇ ਹੋਰ ਥਾਂ ’ਤੇ ਆਯੋਜਿਤ ਕਰਨ ਦਾ ਸੁਝਾਅ ਵੀ ਦਿੱਤਾ ਹੈ। ਸੀ. ਟੀ. ਆਈ. ਦੇ ਚੇਅਰਮੈਨ ਬ੍ਰਿਜੇਸ਼ ਗੋਇਲ ਨੇ ਕਿਹਾ ਕਿ ਪੱਤਰ ਦੀ ਇਕ ਕਾਪੀ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਨੂੰ ਵੀ ਭੇਜੀ ਗਈ ਹੈ। ਉਨ੍ਹਾਂ ਨੂੰ ਇਸ ਮੁੱਦੇ ’ਤੇ ਗੱਠਜੋੜ ਸਹਿਯੋਗੀਆਂ ਨਾਲ ਚਰਚਾ ਕਰਨ ਦੀ ਅਪੀਲ ਕੀਤੀ ਗਈ ਹੈ।

ਇਹ ਵੀ ਪੜ੍ਹੋ : Karwa Chauth Moon : ਕਰਵਾਚੌਥ ਦੀ ਰਾਤ ਜਾਣੋ ਕਿੰਨੇ ਵਜੇ ਹੋਵੇਗਾ 'ਚੰਨ ਦਾ ਦੀਦਾਰ'

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News