ਦੇਸ਼ ਦੀ ਧਰਤੀ 'ਤੇ ਪੁੱਜੇ ਰਾਫੇਲ ਜਹਾਜ਼, ਪੀ. ਐੱਮ. ਮੋਦੀ ਨੇ ਇੰਝ ਕੀਤਾ ਸਵਾਗਤ
Wednesday, Jul 29, 2020 - 06:07 PM (IST)

ਨਵੀਂ ਦਿੱਲੀ— ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਨੂੰ ਫਰਾਂਸ ਤੋਂ 5 ਰਾਫੇਲ ਲੜਾਕੂ ਜਹਾਜ਼ਾਂ ਦੇ ਦੇਸ਼ ਦੀ ਧਰਤੀ 'ਤੇ ਉਤਰਨ ਦਾ ਸਵਾਗਤ ਕੀਤਾ। ਉਨ੍ਹਾਂ ਨੇ ਕਿਹਾ ਕਿ ਦੇਸ਼ ਸੇਵਾ ਤੋਂ ਵੱਧ ਕੇ ਨਾ ਕੋਈ ਪੁੰਨ ਹੈ, ਨਾ ਕੋਈ ਵਰਤ ਹੈ ਅਤੇ ਨਾ ਹੀ ਕੋਈ ਹਵਨ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵਿੱਟਰ 'ਤੇ ਇਕ ਸੰਸਕ੍ਰਿਤ ਦੇ ਸ਼ਲੋਕ ਦਾ ਜ਼ਿਕਰ ਕੀਤਾ ਅਤੇ ਰਾਫੇਲ ਜਹਾਜ਼ਾਂ ਦਾ ਭਾਰਤ ਦੀ ਧਰਤੀ 'ਤੇ ਸਵਾਗਤ ਕੀਤਾ।
ਉਨ੍ਹਾਂ ਨੇ ਟਵਿੱਟਰ 'ਤੇ ਇਹ ਟਵੀਟ ਕੀਤਾ—
ਇਸ ਦਾ ਅਰਥ ਹੈ ਕਿ ਰਾਸ਼ਟਰ ਰੱਖਿਆ ਦੇ ਸਮਾਨ ਕੋਈ ਵਰਤ ਨਹੀਂ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਹੈਸ਼ਟੈਗ ਰਾਫੇਲ ਇਨ ਇੰਡੀਆ ਲਿਖਿਆ। ਇਸ ਟਵੀਟ ਨਾਲ ਉਨ੍ਹਾਂ ਨੇ ਇਕ ਵੀਡੀਓ ਵੀ ਜਾਰੀ ਕੀਤਾ ਹੈ, ਜਿਸ ਵਿਚ ਰਾਫੇਲ ਭਾਰਤ ਦੀ ਧਰਤੀ 'ਤੇ ਲੈਂਡ ਹੁੰਦਾ ਹੈ ਨਜ਼ਰ ਆ ਰਿਹਾ ਹੈ। ਜ਼ਿਕਰਯੋਗ ਹੈ ਕਿ ਫਰਾਂਸ ਤੋਂ ਖਰੀਦੇ ਜਾਣ ਵਾਲੇ 36 ਰਾਫੇਲ ਜਹਾਜ਼ਾਂ ਵਿਚੋਂ ਪਹਿਲੀ ਖੇਪ ਦੇ 5 ਜਹਾਜ਼ ਅੱਜ ਅੰਬਾਲਾ ਸਥਿਤ ਹਵਾਈ ਫ਼ੌਜ ਏਅਰਬੇਸ 'ਤੇ ਪਹੁੰਚੇ।
ਦੱਸਣਯੋਗ ਹੈ ਕਿ ਦੱਸਣਯੋਗ ਹੈ ਕਿ ਭਾਰਤ ਨੇ ਹਵਾਈ ਫ਼ੌਜ ਲਈ 36 ਰਾਫੇਲ ਜਹਾਜ਼ ਖਰੀਦਣ ਲਈ ਫਰਾਂਸ ਨਾਲ 59 ਹਜ਼ਾਰ ਕਰੋੜ ਰੁਪਏ ਦਾ ਸਤੰਬਰ 2016 'ਚ ਕਰਾਰ ਕੀਤਾ ਸੀ। ਇਹ ਰਾਫੇਲ ਦੀ ਪਹਿਲੀ ਖੇਪ ਹੈ, ਜੋ ਭਾਰਤ ਨੂੰ ਮਿਲੀ ਹੈ। ਛੇਤੀ ਹੀ 5 ਜਹਾਜ਼ ਹੋਰ ਮਿਲਣਗੇ। ਓਧਰ ਪੈਰਿਸ 'ਚ ਭਾਰਤੀ ਦੂਤਘਰ ਨੇ ਇਕ ਬਿਆਨ 'ਚ ਕਿਹਾ ਕਿ 10 ਜਹਾਜ਼ਾਂ ਦੀ ਸਪਲਾਈ ਸਮੇਂ 'ਤੇ ਪੂਰੀ ਹੋ ਗਈ ਹੈ ਅਤੇ ਇਨ੍ਹਾਂ 'ਚੋਂ 5 ਜਹਾਜ਼ ਸਿਖਲਾਈ ਮਿਸ਼ਨ ਲਈ ਫਰਾਂਸ ਵਿਚ ਹੀ ਰੁੱਕਣਗੇ। ਸਾਰੇ 36 ਜਹਾਜ਼ਾਂ ਦੀ ਸਪਲਾਈ 2021 ਦੇ ਅਖ਼ੀਰ ਤੱਕ ਪੂਰੀ ਹੋ ਜਾਵੇਗੀ।