ਰਾਫੇਲ ਜਹਾਜ਼ਾਂ ਦੀ ਪਹਿਲੀ ਖੇਪ ਨੇ ਫਰਾਂਸ ਤੋਂ ਭਰੀ ਉਡਾਣ, 29 ਜੁਲਾਈ ਨੂੰ ਪਹੁੰਚਣਗੇ ਅੰਬਾਲਾ

07/27/2020 3:12:29 PM

ਨਵੀਂ ਦਿੱਲੀ- ਰਾਫੇਲ ਲੜਾਕੂ ਜਹਾਜ਼ਾਂ ਦੀ ਪਹਿਲੀ ਖੇਪ ਦੇ 5 ਜਹਾਜ਼ ਸੋਮਵਾਰ ਨੂੰ ਫਰਾਂਸ ਤੋਂ ਭਾਰਤ ਲਈ ਰਵਾਨਾ ਹੋ ਗਏ ਹਨ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਇਨ੍ਹਾਂ ਜਹਾਜ਼ਾਂ ਦੇ ਬੁੱਧਵਾਰ ਨੂੰ ਅੰਬਾਲਾ ਹਵਾਈ ਫੌਜ ਸਟੇਸ਼ਨ ਪਹੁੰਚਣ ਦੀ ਉਮੀਦ ਹੈ। ਭਾਰਤ ਨੇ ਹਵਾਈ ਫੌਜ ਲਈ 36 ਰਾਫੇਲ ਜਹਾਜ਼ ਖਰੀਦਣ ਲਈ 4 ਸਾਲ ਪਹਿਲਾਂ ਫਰਾਂਸ ਨਾਲ 59 ਹਜ਼ਾਰ ਕਰੋੜ ਰੁਪਏ ਦਾ ਕਰਾਰ ਕੀਤਾ ਸੀ। ਹਵਾਈ ਫੌਜ ਦੇ ਬੇੜੇ 'ਚ ਰਾਫਲੇ ਦੇ ਸ਼ਾਮਲ ਹੋਣ ਨਾਲ ਉਸ ਦੀ ਯੁੱਧ ਸਮਰੱਥਾ 'ਚ ਮਹੱਤਵਪੂਰਨ ਵਾਧਾ ਹੋਣ ਦੀ ਉਮੀਦ ਹੈ। ਭਾਰਤ ਨੂੰ ਇਹ ਲੜਾਕੂ ਜਹਾਜ਼ ਅਜਿਹੇ ਸਮੇਂ ਮਿਲੇ ਹਨ, ਜਦੋਂ ਉਸ ਦਾ ਪੂਰਬੀ ਲੱਦਾਖ 'ਚ ਸਰਹੱਦ ਦੇ ਮੁੱਦੇ 'ਤੇ ਚੀਨ ਨਾਲ ਗਤੀਰੋਧ ਚੱਲ ਰਿਹਾ ਹੈ।

ਫਰਾਂਸ 'ਚ ਭਾਰਤ ਦੇ ਰਾਜਦੂਤ ਜਾਵੇਦ ਅਸ਼ਰਫ ਨੇ ਜਹਾਜ਼ਾਂ ਦੇ ਫਰਾਂਸ ਤੋਂ ਉਡਾਣ ਭਰਨ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਦੇ ਪਾਇਲਟਾਂ ਨਾਲ ਗੱਲਬਾਤ ਕੀਤੀ। ਪੈਰਿਸ 'ਚ ਸਥਿਤ ਭਾਰਤੀ ਦੂਤਘਰ ਨੇ ਟਵੀਟ ਕੀਤਾ,''ਯਾਤਰਾ ਮੰਗਲਮਯ ਹੋਵੇ : ਫਰਾਂਸ 'ਚ ਭਾਰਤੀ ਰਾਜਦੂਤ ਨੇ ਰਾਫੇਲ ਦੇ ਭਾਰਤੀ ਪਾਇਲਟਾਂ ਨਾਲ ਗੱਲਬਾਤ ਕਰ ਕੇ ਉਨ੍ਹਾਂ ਨੂੰ ਵਧਾਈ ਦਿੱਤੀ। ਨਾਲ ਹੀ ਉਨ੍ਹਾਂ ਨੂੰ ਸੁਰੱਖਿਅਤ ਭਾਰਤ ਪਹੁੰਚਣ ਲਈ ਸ਼ੁੱਭਕਾਮਨਾਵਾਂ ਵੀ ਦਿੱਤੀਆਂ।'' ਇਨ੍ਹਾਂ 5 ਰਾਫੇਲ ਲੜਾਕੂ ਜਹਾਜ਼ਾਂ ਨੂੰ ਬੁੱਧਵਾਰ ਦੁਪਹਿਰ ਹਵਾਈ ਫੌਜ 'ਚ ਸ਼ਾਮਲ ਕੀਤੇ ਜਾਣ ਦੀ ਉਮੀਦ ਹੈ। ਹਾਲਾਂਕਿ ਹਵਾਈ ਫੌਜ ਦੇ ਇਕ ਬੁਲਾਰੇ ਨੇ ਕਿਹਾ ਕਿ ਇਨ੍ਹਾਂ ਨੂੰ ਫੋਰਸ 'ਚ ਸ਼ਾਮਲ ਕਰਨ ਨੂੰ ਲੈ ਕੇ ਸਮਾਰੋਹ ਦਾ ਆਯੋਜਨ ਅਗਸਤ ਦੇ ਮੱਧ 'ਚ ਕੀਤਾ ਜਾਵੇਗਾ।


DIsha

Content Editor

Related News