ਅੱਜ ਅੰਬਾਲਾ 'ਚ ਰਾਫੇਲ ਨੂੰ ਮਿਲੇਗੀ ਤੇਜਸ ਦੀ ਸਲਾਮੀ, ‘ਧਰੁਵ’ ਕਰੇਗਾ ਸਵਾਗਤ

Thursday, Sep 10, 2020 - 03:33 AM (IST)

ਅੱਜ ਅੰਬਾਲਾ 'ਚ ਰਾਫੇਲ ਨੂੰ ਮਿਲੇਗੀ ਤੇਜਸ ਦੀ ਸਲਾਮੀ, ‘ਧਰੁਵ’ ਕਰੇਗਾ ਸਵਾਗਤ

ਅੰਬਾਲਾ - ਲੜਾਕੂ ਜਹਾਜ਼ ਰਾਫੇਲ 27 ਜੁਲਾਈ ਨੂੰ ਅੰਬਾਲਾ ਏਅਰਫੋਰਸ ਸਟੇਸ਼ਨ ਪਹੁੰਚ ਗਏ ਸਨ ਪਰ ਵੀਰਵਾਰ ਨੂੰ ਅੰਬਾਲਾ ਏਅਰਫੋਰਸ ਸਟੇਸ਼ਨ 'ਚ ਹਵਾਈ ਫੌਜ 'ਚ ਰਸਮੀ ਤੌਰ 'ਤੇ ਇਨ੍ਹਾਂ ਨੂੰ ਸ਼ਾਮਲ ਕੀਤਾ ਜਾਵੇਗਾ। ਇੰਡਕਸ਼ਨ ਸੈਰੇਮਨੀ 'ਚ ਅਸਮਾਨ 'ਚ ਦੁਨੀਆ ਮੇਡ ਇਨ ਫ਼ਰਾਂਸ ਰਾਫੇਲ ਦੇ ਨਾਲ-ਨਾਲ ‘ਸਾਡੀ’ ਤਾਕਤ ਵੀ ਦੇਖੇਗੀ। ਪ੍ਰੋਗਰਾਮ 'ਚ ਲੜਾਕੂ ਜਹਾਜ਼ ਤੇਜਸ ਦੀ ਗਰਜ ਵੀ ਸੁਣਾਈ ਦੇਵੇਗੀ। ਇਸ ਤੋਂ ਇਲਾਵਾ ‘ਸਾਰੰਗ ਏਅਰੋਬੈਟਿਕ ਟੀਮ’ ਦੇ ਧਰੁਵ ਹੈਲੀਕਾਪਟਰਾਂ ਦਾ ਜੱਥਾ ਰਾਫੇਲ ਦੇ ਸਵਾਗਤ 'ਚ ਪ੍ਰਦਰਸ਼ਨ ਕਰੇਗਾ।

ਦੋਵੇਂ ਤਾਮਿਲਨਾਡੂ ਦੇ ਸੁਲੂਰ ਏਅਰਫੋਰਸ ਸਟੇਸ਼ਨ ਤੋਂ ਅੰਬਾਲਾ ਪਹੁੰਚ ਚੁੱਕੇ ਹਨ ਅਤੇ ਪਿਛਲੇ ਦੋ ਦਿਨਾਂ ਤੋਂ ਰਾਫੇਲ  ਨਾਲ ਅਭਿਆਸ 'ਚ ਲੱਗੇ ਹੋਏ ਹਨ। ਤੇਜਸ ਅਤੇ ਧਰੁਵ ਭਾਰਤ 'ਚ ਹੀ ਤਿਆਰ ਕੀਤੇ ਗਏ ਹਨ। ਤੇਜਸ ਦਾ ਇਸਤੇਮਾਲ ਹਵਾਈ ਫੌਜ ਦੇ ਨਾਲ-ਨਾਲ ਨੇਵੀ ਵੀ ਕਰਦੀ ਹੈ। ਖਾਸ ਗੱਲ ਇਹ ਕਿ ਇਸ ਇਤਿਹਾਸਕ ਪਲ ਦੇ ਗਵਾਹ ਭਾਰਤ ਦੇ ਨਾਲ-ਨਾਲ ਫ਼ਰਾਂਸ ਦੇ ਰੱਖਿਆ ਮੰਤਰੀ ਵੀ ਬਣਨਗੇ।

ਰਾਜਨਾਥ, ਫ਼ਰਾਂਸ ਦੀ ਰੱਖਿਆ ਮੰਤਰੀ ਪਾਰਲੇ, ਸੀ.ਡੀ.ਐੱਸ. ਰਾਵਤ ਹੋਣਗੇ ਸ਼ਾਮਲ
ਸਮਾਗਮ 'ਚ ਹਿੱਸਾ ਲੈਣ ਲਈ ਦੇਸ਼ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫ਼ਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੇ ਬਤੌਰ ਮੁੱਖ ਮਹਿਮਾਨ ਅੰਬਾਲਾ ਏਅਰਫੋਰਸ ਸਟੇਸ਼ਨ ਪਹੁੰਚਣਗੇ। ਇਨ੍ਹਾਂ ਨਾਲ ਚੀਫ ਆਫ ਡਿਫੈਂਸ ਸਟਾਫ ਬਿਪਿਨ ਰਾਵਤ, ਏਅਰ ਚੀਫ ਮਾਰਸ਼ਲ ਆਰ.ਕੇ.ਐੱਸ. ਭਦੌਰਿਆ, ਰੱਖਿਆ ਸਕੱਤਰ ਡਾ. ਅਜੇ ਕੁਮਾਰ, ਡਿਪਾਰਟਮੈਂਟ ਆਫ ਡਿਫੈਂਸ ਆਰ.ਐਂਡ.ਡੀ. ਦੇ ਸਕੱਤਰ ਅਤੇ ਡੀ.ਆਰ.ਡੀ.ਓ. ਦੇ ਚੇਅਰਮੈਨ ਡਾ. ਜੀ ਸਤੀਸ਼ ਰੈੱਡੀ ਸਮੇਤ ਰੱਖਿਆ ਮੰਤਰਾਲਾ ਦੇ ਹੋਰ ਸੀਨੀਅਰ ਅਧਿਕਾਰੀ ਵੀ ਪ੍ਰੋਗਰਾਮ 'ਚ ਸ਼ਿਰਕਤ ਕਰਣਗੇ।


author

Inder Prajapati

Content Editor

Related News