ਚੀਨ ਨਾਲ ਤਣਾਅ ਵਿਚਾਲੇ ਭਾਰਤ ਪਹੁੰਚੀ ਰਾਫੇਲ ਫਾਈਟਰ ਜੈੱਟ ਦੀ ਦੂਜੀ ਖੇਪ
Wednesday, Nov 04, 2020 - 10:30 PM (IST)
ਨਵੀਂ ਦਿੱਲੀ : ਲੱਦਾਖ 'ਚ ਚੀਨ ਨਾਲ ਤਣਾਅ ਵਿਚਾਲੇ ਲੜਾਕੂ ਜਹਾਜ਼ ਰਾਫੇਲ ਦੀ ਦੂਜੀ ਖੇਪ ਅੱਜ ਭਾਰਤ ਪਹੁੰਚ ਚੁੱਕੀ ਹੈ। ਭਾਰਤੀ ਹਵਾਈ ਫੌਜ ਨੇ ਦੱਸਿਆ ਕਿ ਰਾਫੇਲ ਜਹਾਜ਼ ਦਾ ਦੂਜਾ ਬੈਚ ਫ਼ਰਾਂਸ ਤੋਂ ਨਾਨ-ਸਟਾਪ ਉਡਾਣ ਭਰਨ ਦੇ ਬੁੱਧਵਾਰ ਸ਼ਾਮ ਕਰੀਬ ਸਵਾ ਅੱਠ ਵਜੇ ਭਾਰਤ ਪਹੁੰਚਿਆ। ਇਸ ਤੋਂ ਪਹਿਲਾਂ 5 ਰਾਫੇਲ ਜੈੱਟ ਦਾ ਪਹਿਲਾ ਬੈਚ 29 ਜੁਲਾਈ ਨੂੰ ਭਾਰਤ ਪਹੁੰਚਿਆ ਸੀ।
ਜ਼ਿਕਰਯੋਗ ਹੈ ਕਿ 10 ਸਤੰਬਰ ਨੂੰ ਸਰਵਧਰਮ ਪੂਜਾ ਨਾਲ ਰਾਫੇਲ ਲੜਾਕੂ ਜਹਾਜ਼ ਰਸਮੀ ਤੌਰ 'ਤੇ ਭਾਰਤੀ ਹਵਾਈ ਫੌਜ 'ਚ ਸ਼ਾਮਲ ਕੀਤਾ ਗਿਆ ਸੀ। ਰਾਫੇਲ ਅੰਬਾਲਾ ਏਅਰਬੇਸ 'ਤੇ 17 ਸਕਵਾਡਰਨ ਗੋਲਡਨ ਐਰੋਜ 'ਚ ਸ਼ਾਮਲ ਕੀਤਾ ਗਿਆ ਸੀ। ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫ਼ਰਾਂਸ ਦੀ ਰੱਖਿਆ ਮੰਤਰੀ ਫਲੋਂਰੇਸ ਪਾਰਲੇ ਦੀ ਹਾਜ਼ਰੀ 'ਚ ਰਾਫੇਲ ਹਵਾਈ ਫੌਜ 'ਚ ਸ਼ਾਮਲ ਹੋਇਆ ਸੀ।
ਜ਼ਿਕਰਯੋਗ ਹੈ ਕਿ 29 ਜੁਲਾਈ ਨੂੰ ਫ਼ਰਾਂਸ ਤੋਂ 5 ਰਾਫੇਲ ਜਹਾਜ਼ ਅੰਬਾਲ ਦੇ ਏਅਰਫੋਰਸ ਬੇਸ ਪੁੱਜੇ ਸਨ। ਇਨ੍ਹਾਂ 'ਚ ਤਿੰਨ ਸਿੰਗਲ ਸੀਟਰ ਅਤੇ ਦੋ ਟੂ ਸੀਟਰ ਜੈੱਟ ਹਨ। ਅੰਬਾਲਾ ਏਅਰਬੇਸ 'ਚ ਜਗੁਆਰ ਅਤੇ ਮਿਗ - 21 ਫਾਇਟਰ ਜੇਟ ਵੀ ਹਨ ।