'ਰਾਫ਼ੇਲ' ਭਾਰਤੀ ਹਵਾਈ ਫ਼ੌਜ ਦੀ ਸ਼ਾਨ, ਜਾਣੋ ਕੀ ਹੈ ਇਸ ਲੜਾਕੂ ਜਹਾਜ਼ ਦੀ ਖ਼ਾਸੀਅਤ

09/10/2020 1:39:07 PM

ਹਰਿਆਣਾ— ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) 'ਤੇ ਚੀਨ ਨਾਲ ਜਾਰੀ ਤਣਾਅ ਦਰਮਿਆਨ ਅੱਜ ਭਾਰਤੀ ਹਵਾਈ ਫ਼ੌਜ ਦੀ ਤਾਕਤ ਵਧ ਗਈ ਹੈ। ਫਰਾਂਸ ਨਾਲ 36 ਰਾਫ਼ੇਲ ਜਹਾਜ਼ਾਂ ਨੂੰ ਲੈ ਕੇ ਹੋਏ ਰੱਖਿਆ ਸੌਦੇ ਵਿਚੋਂ ਪਹਿਲੇ 5 ਰਾਫ਼ੇਲ ਬੀਤੀ ਜੁਲਾਈ ਨੂੰ ਭਾਰਤ ਆ ਚੁੱਕੇ ਹਨ। ਅੰਬਾਲਾ ਏਅਰਬੇਸ 'ਤੇ ਅੱਜ ਯਾਨੀ ਕਿ ਵੀਰਵਾਰ ਨੂੰ ਰਸਮੀ ਸਮਾਰੋਹ ਦਾ ਆਯੋਜਨ ਕੀਤਾ ਗਿਆ ਹੈ। ਇਸ ਸਮਾਰੋਹ ਦੌਰਾਨ 5 ਰਾਫ਼ੇਲ ਲੜਾਕੂ ਜਹਾਜ਼ਾਂ ਨੂੰ ਹਵਾਈ ਫ਼ੌਜ 'ਚ ਸ਼ਾਮਲ ਕੀਤਾ ਗਿਆ। ਇਸ ਸਮਾਰੋਹ ਵਿਚ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਫਰਾਂਸ ਦੀ ਰੱਖਿਆ ਮੰਤਰੀ ਫਲੋਰੈਂਸ ਪਾਰਲੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਦੱਸ ਦੇਈਏ ਕਿ ਲੰਬੀ ਸਿਆਸੀ ਬਹਿਸ ਮਗਰੋਂ ਰਾਫ਼ੇਲ ਲੜਾਕੂ ਜਹਾਜ਼ ਭਾਰਤ ਪਹੁੰਚੇ ਹਨ, ਜੋ ਕਿ ਅਤਿਆਧੁਨਿਕ ਤਕਨੀਕ ਨਾਲ ਲੈੱਸ ਹਨ, ਜਿਸ ਨਾਲ ਹਵਾਈ ਫ਼ੌਜ ਦੀ ਤਾਕਤ ਹੋ ਵਧ ਜਾਵੇਗੀ।

PunjabKesari

ਆਓ ਜਾਣਦੇ ਹਾ ਰਾਫ਼ੇਲ ਦੀ ਖ਼ਾਸੀਅਤ—
— ਫਰਾਂਸ ਵਿਚ ਬਣੇ ਰਾਫ਼ੇਲ ਨੂੰ ਭਾਰਤੀ ਹਵਾਈ ਫ਼ੌਜ ਦੀ ਸਮਰੱਥਾ ਨੂੰ ਕਈ ਗੁਣਾ ਵਧਾਉਣ ਵਾਲਾ ਮੰਨਿਆ ਜਾ ਰਿਹਾ ਹੈ।
— ਰਾਫ਼ੇਲ ਲੜਾਕੂ ਜਹਾਜ਼ ਸਟਾਰਟ ਹੁੰਦੇ ਹੀ ਉੱਚਾਈ ਤੱਕ ਪਹੁੰਚਣ 'ਚ ਹੋਰ ਜਹਾਜ਼ਾਂ ਦੇ ਮੁਕਾਬਲੇ ਕਾਫੀ ਅੱਗੇ ਹਨ। ਇਹ ਜਹਾਜ਼ ਚੀਨ-ਪਾਕਿਸਤਾਨ ਦੇ ਜਹਾਜ਼ਾਂ ਨੂੰ ਮਾਤ ਦਿੰਦਾ ਹੈ। ਰਾਫ਼ੇਲ 'ਚ ਜੋ ਹਵਾ ਤੋਂ ਹਵਾ ਵਿਚ ਅਤੇ ਹਵਾ ਤੋਂ ਜ਼ਮੀਨ 'ਤੇ ਨਿਸ਼ਾਨਾ ਲਾਉਣ ਦੀ ਸਮਰੱਥਾ ਹੈ, ਉਹ ਫਿਲਹਾਲ ਦੋਹਾਂ ਦੇਸ਼ਾਂ ਦੀ ਹਵਾਈ ਫ਼ੌਜ ਦੇ ਕਿਸੇ ਏਅਰਕ੍ਰਾਫਟ ਵਿਚ ਨਹੀਂ ਹੈ।
— ਰਾਫ਼ੇਲ ਦੀਆਂ ਕਈ ਖੂਬੀਆਂ 'ਚੋਂ ਇਕ ਖੂਬੀ ਇਹ ਹੈ ਕਿ ਉਹ ਸਰਹੱਦ ਪਾਰ ਕੀਤੇ ਬਿਨਾਂ ਹੀ ਬਾਲਾਕੋਟ ਵਰਗੀ ਸਟਰਾਈਕ ਕਰ ਸਕਦਾ ਹੈ। 
— ਰਾਫ਼ੇਲ ਦੀ ਰਫ਼ਤਾਰ 2,130 ਪ੍ਰਤੀ ਘੰਟਾ ਹੈ ਅਤੇ ਇਹ ਰਾਡਾਰ 'ਤੇ ਆਰਾਮ ਨਾਲ ਆਪਣੀ ਲੋਕੇਸ਼ਨ ਦਿੱਤੇ ਬਿਨਾਂ ਚਕਮਾ ਦੇ ਸਕਦਾ ਹੈ। 
— ਰਾਫ਼ੇਲ ਪਰਮਾਣੂ ਹਮਲੇ ਨੂੰ ਵੀ ਅੰਜ਼ਾਮ ਦੇ ਸਕਦਾ ਹੈ।

PunjabKesari
— ਇਕ ਵਾਰ ਫਿਊਲ ਭਰਨ 'ਤੇ ਇਹ ਲਗਾਤਾਰ 10 ਘੰਟੇ ਉਡਾਣ ਭਰ ਸਕਦਾ ਹੈ। ਇਹ ਹਵਾ ਵਿਚ ਵੀ ਫਿਊਲ ਨੂੰ ਭਰ ਸਕਦਾ ਹੈ।
— ਇਹ ਲੜਾਕੂ ਜਹਾਜ਼ 150 ਕਿਲੋਮੀਟਰ ਦੂਰ ਤੋਂ ਹੀ ਹਵਾ ਤੋਂ ਹਵਾ 'ਚ ਮਾਰ ਕਰਨ ਅਤੇ ਟੀਚੇ ਤੱਕ ਪਹੁੰਚ ਦੀ ਸਮਰੱਥਾ ਰੱਖਦੇ ਹਨ।
— ਲੱਦਾਖ ਸਰਹੱਦ ਦੇ ਹਿਸਾਬ ਨੂੰ ਦੇਖੀਏ ਤਾਂ ਰਾਫ਼ੇਲ ਫਿੱਟ ਬੈਠਦਾ ਹੈ। ਇਹ ਪਹਾੜਾਂ 'ਤੇ ਘੱਟ ਥਾਂ ਵਿਚ ਉਤਰ ਸਕਦਾ ਹੈ।
— ਰਾਫੇਲ 'ਤੇ ਲੱਗੀ ਗੰਨ ਇਕ ਮਿੰਟ ਵਿਚ 2500 ਫਾਇਰ ਕਰਨ ਵਿਚ ਸਮਰੱਥ ਹੈ। ਇਹ 100 ਕਿਲੋਮੀਟਰ ਦੇ ਦਾਇਰੇ ਵਿਚ ਇਕ ਵਾਰ 'ਚ ਇਕੱਠੇ 40 ਟਾਰਗੇਟ ਦੀ ਪਹਿਚਾਣ ਕਰ ਸਕਦਾ ਹੈ।
— ਰਾਫ਼ੇਲ ਕਰੀਬ 24,500 ਕਿਲੋਗ੍ਰਾਮ ਤੱਕ ਦਾ ਵਜ਼ਨ ਚੁੱਕ ਕੇ ਲਿਜਾਉਣ ਵਿਚ ਸਮਰੱਥ ਹੈ। 

PunjabKesari
— ਰਾਫ਼ੇਲ ਵਿਚ ਕਈ ਘਾਤਕ ਮਿਜ਼ਾਈਲਾਂ ਹਨ। ਇਨ੍ਹਾਂ 'ਚ 150 ਕਿਲੋਮੀਟਰ ਤੱਕ ਹਵਾ ਤੋਂ ਹਵਾ ਵਿਚ ਮਾਰ ਕਰਨ 'ਚ ਸਮਰੱਥ ਮਿਜ਼ਾਈਲ ਹੈ। ਦੂਜੀ ਹਵਾ ਤੋਂ ਜ਼ਮੀਨ 'ਚ ਮਾਰ ਕਰਨ ਵਾਲੀ ਸਕੈਲਪ ਮਿਜ਼ਾਈਲ, ਜੋ 300 ਕਿਲੋਮੀਟਰ ਦੂਰ ਤੱਕ ਨਿਸ਼ਾਨਾ ਬਣਾ ਸਕਦੀ ਹੈ। ਤੀਜਾ ਹੈ ਮੀਕਾ ਮਿਜ਼ਾਈਲ ਜੋ ਹਵਾ ਤੋਂ ਹਵਾ 'ਚ 80 ਕਿਲੋਮੀਟਰ ਦੂਰ ਦਾ ਟਾਰਗੇਟ ਲੈ ਸਕਦੀ ਹੈ। ਉੱਥੇ ਹੀ ਹੈਮਰ ਮਿਜ਼ਾਈਲ ਹਵਾ ਤੋਂ ਜ਼ਮੀਨ 'ਤੇ 60 ਕਿਲੋਮੀਟਰ ਤੱਕ ਦਾ ਟਾਰਗੇਟ ਲੈ ਕੇ ਸਫਲਤਾ ਨਾਲ ਟੀਚੇ ਤੱਕ ਪਹੁੰਚ ਸਕਦੀ ਹੈ।
ਦੱਸ ਦੇਈਏ ਕਿ ਰਾਫ਼ੇਲ ਲੜਾਕੂ ਜਹਾਜ਼ ਅਜੇ ਅੰਬਾਲਾ ਏਅਰਬੇਸ 'ਤੇ ਤਾਇਨਾਤ ਹਨ, ਜੋ ਚੀਨ ਅਤੇ ਪਾਕਿਸਤਾਨ ਸਰਹੱਦ ਨੇੜੇ ਹੈ। ਅਜਿਹੇ ਵਿਚ ਇਹ ਮੌਜੂਦਾ ਹਲਾਤਾਂ ਵਿਚ ਇਹ ਬਿਲਕੁੱਲ ਭਾਰਤ ਲਈ ਫਾਇਦੇਮੰਦ ਸਾਬਤ ਹੋ ਸਕਦਾ ਹੈ।

ਇਹ ਵੀ ਪੜ੍ਹੋ: ਅੰਬਾਲਾ ਏਅਰਬੇਸ: ਹਵਾਈ ਫ਼ੌਜ 'ਚ ਸ਼ਾਮਲ ਹੋਇਆ ਦੁਸ਼ਮਣ ਦਾ ਕਾਲ 'ਰਾਫ਼ੇਲ'


Tanu

Content Editor

Related News