ਭਾਰਤ ’ਚ ਬਣੇਗੀ ਰਾਫੇਲ ਹਵਾਈ ਜਹਾਜ਼ ਦੀ ਬਾਡੀ
Friday, Jun 06, 2025 - 11:56 AM (IST)

ਨਵੀਂ ਦਿੱਲੀ (ਭਾਸ਼ਾ)- ਫਰਾਂਸੀਸੀ ਜਹਾਜ਼ ਨਿਰਮਾਣ ਕੰਪਨੀ ਡਸਾਲਟ ਏਵੀਏਸ਼ਨ ਨੇ ਭਾਰਤ ’ਚ ਰਾਫੇਲ ਲੜਾਕੂ ਹਵਾਈ ਜਹਾਜ਼ ਦੀ ਬਾਡੀ ਬਣਾਉਣ ਲਈ ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਨਾਲ ਇਕ ਸਮਝੌਤੇ ਦਾ ਵੀਰਵਾਰ ਐਲਾਨ ਕੀਤਾ। ਦੋਵਾਂ ਕੰਪਨੀਆਂ ਵਿਚਾਲੇ ਹੋਏ ਸਮਝੌਤੇ ਅਧੀਨ ਟਾਟਾ ਐਡਵਾਂਸਡ ਸਿਸਟਮਜ਼ ਵੱਲੋਂ ਹੈਦਰਾਬਾਦ ’ਚ ਇਕ ਅਤਿ-ਆਧੁਨਿਕ ਉਤਪਾਦਨ ਕੇਂਦਰ ਸਥਾਪਤ ਕੀਤਾ ਜਾਏਗਾ ਜਿੱਥੇ ਲੜਾਕੂ ਜਹਾਜ਼ ਦੀ ਮੁੱਖ ਬਾਡੀ ਤਿਆਰ ਕੀਤੀ ਜਾਏਗੀ।
ਇਹ ਖ਼ਬਰ ਵੀ ਪੜ੍ਹੋ - ਪੰਜਾਬ ਦੇ ਮੌਸਮ ਨਾਲ ਜੁੜੀ ਵੱਡੀ ਅਪਡੇਟ! ਪੂਰੇ ਹਫ਼ਤੇ ਲਈ ਹੋ ਗਈ ਭਵਿੱਖਬਾਣੀ
ਟਾਟਾ ਐਡਵਾਂਸਡ ਸਿਸਟਮਜ਼ ਲਿਮਟਿਡ ਨੇ ਕਿਹਾ ਕਿ ਰਾਫੇਲ ਦੀ ਪਹਿਲੀ ਬਾਡੀ 2028 ’ਚ ਹੈਦਰਾਬਾਦ ’ਚ ਸਥਾਪਤ ਹੋਣ ਵਾਲੀ ਫੈਕਟਰੀ ’ਚ ਤਿਆਰ ਕੀਤੇ ਜਾਣ ਦੀ ਸੰਭਾਵਨਾ ਹੈ। ਇੱਥੋਂ ਹਰ ਮਹੀਨੇ 2 ਸੰਪੂਰਨ ਬਾਡੀਆਂ ਨੂੰ ਸਪਲਾਈ ਕੀਤੇ ਜਾਣ ਦੀ ਉਮੀਦ ਹੈ।
ਇਹ ਖ਼ਬਰ ਵੀ ਪੜ੍ਹੋ - 10 ਰੁਪਏ ਨਾਲ ਜਿੱਤ ਲਏ 11 ਲੱਖ ਰੁਪਏ! ਰਾਤੋ-ਰਾਤ ਬਦਲ ਗਈ ਪੰਜਾਬ ਦੇ ਵਿਅਕਤੀ ਦੀ ਕਿਸਮਤ
ਟਾਟਾ ਐਡਵਾਂਸਡ ਸਿਸਟਮਜ਼ ਨੇ ਕਿਹਾ ਕਿ ਉਸ ਵੱਲੋਂ ਰਾਫੇਲ ਦੀ ਮੁੱਖ ਬਾਡੀ ਤਿਆਰ ਕਰਨ ਲਈ ਹੈਦਰਾਬਾਦ ’ਚ ਇਕ ਅਤਿ-ਆਧੁਨਿਕ ਉਤਪਾਦਨ ਸਹੂਲਤ ਦੀ ਸਥਾਪਨਾ ਕੀਤੀ ਜਾਏਗੀ ਜਿਸ ’ਚ ਪਿਛਲਾ ਹਿੱਸਾ, ਵਿਚਕਾਰਲਾ ਹਿੱਸਾ ਅਤੇ ਅਗਲਾ ਹਿੱਸਾ ਬਣੇਗਾ। ਉਸ ਨੇ ਭਾਰਤ ’ਚ ਰਾਫੇਲ ਲੜਾਕੂ ਜਹਾਜ਼ ਦੀ ਬਾਡੀ ਬਣਾਉਣ ਲਈ ਡਸਾਲਟ ਏਵੀਏਸ਼ਨ ਨਾਲ 4 ਉਤਪਾਦਨ ਟ੍ਰਾਂਸਫਰ ਸਮਝੌਤਿਆਂ ’ਤੇ ਹਸਤਾਖਰ ਕੀਤੇ ਹਨ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8