ਫ਼ਰਾਂਸ ਨਾਲ ਜੰਗੀ ਅਭਿਆਸ ''ਚ ਭਾਰਤ ਵਲੋਂ ਸ਼ਾਮਲ ਹੋਣਗੇ ਰਾਫੇਲ, ਸੁਖੋਈ ਅਤੇ ਮਿਰਾਜ-2000

01/20/2021 12:08:44 AM

ਨਵੀਂ ਦਿੱਲੀ - ਫ਼ਰਾਂਸ ਅਤੇ ਭਾਰਤ ਵਿਚਾਲੇ ਬੁੱਧਵਾਰ ਨੂੰ ਜੋਧਪੁਰ ਦੇ ਨੇੜੇ ਸ਼ੁਰੂ ਹੋ ਰਹੇ ਪੰਜ ਦਿਨਾਂ ਹਵਾਈ ਜੰਗੀ ਅਭਿਆਸ ਵਿੱਚ ਭਾਰਤੀ ਹਵਾਈ ਫੌਜ ਦੇ ਹੋਰ ਜਹਾਜ਼ਾਂ ਦੇ ਨਾਲ-ਨਾਲ ਰਾਫੇਲ, ਸੁਖੋਈ ਅਤੇ ਮਿਰਾਜ-200 ਲੜਾਕੂ ਜਹਾਜ਼ ਵੀ ਸ਼ਾਮਲ ਹੋਣਗੇ। ਭਾਰਤੀ ਹਵਾਈ ਫੌਜ ਨੇ ਦੱਸਿਆ ਕਿ ‘ਐਕਸ-ਡੇਜਰਟ ਨਾਈਟ 21’ ਨਾਮ ਨਾਲ ਹੋਣ ਵਾਲੇ ਜੰਗੀ ਅਭਿਆਸ ਵਿੱਚ ਆਈ.ਐਲ-78 ਹਵਾ ਵਿੱਚ ਬਾਲਣ ਭਰਨ ਵਾਲੇ ਜਹਾਜ਼ ਅਤੇ ਹਵਾਈ ਚਿਤਾਵਨੀ ਅਤੇ ਕੰਟਰੋਲ ਪ੍ਰਣਾਲੀ (ਏ.ਡਬਲਿਊ.ਏ.ਸੀ.ਐੱਸ.) ਨੂੰ ਵੀ ਸ਼ਾਮਲ ਕੀਤਾ ਜਾਵੇਗਾ।
ਇਹ ਵੀ ਪੜ੍ਹੋ- TMC ਕਰਮਚਾਰੀਆਂ ਦੀ ਵਿਵਾਦਿਤ ਨਾਅਰੇਬਾਜ਼ੀ- ਬੰਗਾਲ ਦੇ ਗੱਦਾਰਾਂ ਨੂੰ ਗੋਲੀ ਮਾਰੋ

ਉਥੇ ਹੀ, ਫ਼ਰਾਂਸ ਵਲੋਂ ਰਾਫੇਲ ਲੜਾਕੂ ਜਹਾਜ਼ ਨਾਲ ਏਅਰਬਸ ਏ-330 ਮਲਟੀ-ਪਰਪਜ਼ ਟੈਂਕਰ ਟ੍ਰਾਂਸਪੋਰਟ ਏਅਰਕਰਾਫਟ (ਐੱਮ.ਆਰ.ਟੀ.ਟੀ.), ਏ-400 ਐੱਮ ਰਣਨੀਤੀਕ ਟ੍ਰਾਂਸਪੋਰਟ ਏਅਰਕ੍ਰਾਫਟ ਸ਼ਾਮਲ ਹੋਵੇਗਾ। ਇਸਦੇ ਨਾਲ ਹੀ ਫਰਾਂਸੀਸੀ ਫੌਜੀ ਫੋਰਸ ਦੇ 175 ਫੌਜੀ ਵੀ ਇਸ ਜੰਗੀ ਅਭਿਆਸ ਵਿੱਚ ਸ਼ਾਮਲ ਹੋਣਗੇ। ਇਹ ਹਵਾਈ ਫੌਜੀ ਅਭਿਆਸ ਅਜਿਹੇ ਸਮੇਂ ਵਿੱਚ ਹੋ ਰਿਹਾ ਹੈ ਜਦੋਂ ਭਾਰਤੀ ਹਵਾਈ ਫੌਜ ਨੇ ਪੂਰਬੀ ਲੱਦਾਖ ਵਿੱਚ ਚੀਨ ਦੇ ਨਾਲ ਵਿਵਾਦ ਦੇ ਮੱਦੇਨਜ਼ਰ ਆਪਣੇ ਸਾਰੇ ਮੋਹਰੀ ਹਵਾਈ ਟਿਕਾਣਿਆਂ ਨੂੰ ਕਿਸੇ ਵੀ ਸਮੇਂ ਸੰਚਾਲਨ ਲਈ ਤਿਆਰ ਰੱਖਿਆ ਹੈ।
ਇਹ ਵੀ ਪੜ੍ਹੋ- 4 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਲੱਗ ਚੁੱਕਾ ਹੈ ਟੀਕਾ, 3 ਦਿਨ 'ਚ ਅਮਰੀਕਾ ਨੂੰ ਪਛਾੜ ਦੇਵੇਗਾ ਭਾਰਤ: ਸਿਹਤ ਮੰਤਰਾਲਾ 

ਭਾਰਤੀ ਹਵਾਈ ਫੌਜ ਨੇ ਕਿਹਾ- ਭਾਰਤ ਹਵਾਈ ਫੌਜ ਅਤੇ ਫ਼ਰਾਂਸ ਏਅਰ ਅਤੇ ਸਪੈਸ਼ਲ ਫੋਰਸ ਵਿਚਾਲੇ ਡੇਜਰਟ ਨਾਈਟ-21 ਸੰਯੁਕਤ ਹਵਾਈ ਜੰਗੀ ਅਭਿਆਸ ਕੱਲ ਤੋਂ ਸ਼ੁਰੂ ਹੋ ਰਿਹਾ ਹੈ। ਦੋਨਾਂ ਫੌਜਾਂ ਵਿਚਾਲੇ ਇਹ ਜੰਗੀ ਅਭਿਆਸ ਇਕ ਮੀਲ ਦਾ ਪੱਥਰ ਹੈ। ਫ਼ਰਾਂਸ ਦੇ ਏ-400 ਐੱਮ ਰਣਨੀਤੀਕ ਟ੍ਰਾਂਸਪੋਰਟ ਜਹਾਜ਼ ਜੋਧਪੁਰ ਪਹੁੰਚ ਚੁੱਕੇ ਹਨ। ਭਾਰਤੀ ਹਵਾਈ ਫੌਜ (ਆਈ.ਏ.ਐੱਫ) ਨੇ ਅੱਗੇ ਕਿਹਾ, ‘‘ਇਹ ਜੰਗੀ ਅਭਿਆਸ ਖਾਸ ਹੈ ਕਿਉਂਕਿ ਇਸ ਵਿੱਚ ਦੋਨਾਂ ਧਿਰਾਂ ਵਲੋਂ ਰਾਫੇਲ ਜਹਾਜ਼ ਹਿੱਸਾ ਲੈ ਰਹੇ ਹਨ ਅਤੇ ਇਹ ਦੋਨਾਂ ਦੇਸ਼ਾਂ ਦੀ ਹਵਾਈ ਫੌਜ ਵਿਚਾਲੇ ਵੱਧਦੇ ਸੰਬੰਧ ਦਾ ਸੰਕੇਤ ਹੈ।’’

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ


Inder Prajapati

Content Editor

Related News