100 ਕਰੋੜ ਦੇ ਹੀਰੇ ਅਤੇ ਗਹਿਣਿਆਂ ਨਾਲ ਸਜੇ ਰਾਧਾ-ਕ੍ਰਿਸ਼ਣ

Wednesday, Aug 12, 2020 - 11:15 PM (IST)

100 ਕਰੋੜ ਦੇ ਹੀਰੇ ਅਤੇ ਗਹਿਣਿਆਂ ਨਾਲ ਸਜੇ ਰਾਧਾ-ਕ੍ਰਿਸ਼ਣ

ਗਵਾਲੀਅਰ - ਸਿੰਧੀਆ ਰਾਜਵੰਸ਼ ਦੇ 200 ਸਾਲ ਪੁਰਾਣੇ ਗਹਿਣੇ ਨਾਲ ਗਵਾਲੀਅਰ ਦੇ ਇਸ ਮੰਦਰ ਨੂੰ ਜਨਮ ਅਸ਼ਟਮੀ ਮੌਕੇ ਸਜਾਇਆ ਜਾ ਰਿਹਾ ਹੈ। ਇਸ ਗਹਿਣੇ ਦੀ ਕੀਮਤ ਕਰੀਬ 100 ਕਰੋੜ ਰੁਪਏ ਹੈ। ਕੋਰੋਨਾ ਦੇ ਚੱਲਦੇ ਇਸ ਵਾਰ ਇੱਥੇ ਆਨਲਾਈਨ ਹੀ ਦਰਸ਼ਨ ਹੋਣਗੇ।

ਇਸ ਮੰਦਰ ਦਾ ਨਾਮ ਹੈ ਗੋਪਾਲ ਮੰਦਰ ਜੋ ਗਵਾਲੀਅਰ ਦੇ ਫੂਲਬਾਗ 'ਚ ਸਥਿਤ ਹੈ। ਇਸ ਮੰਦਰ ਦੀ ਗਹਿਣੇ ਨੂੰ ਹਰ ਸਾਲ ਜ਼ਿਲ੍ਹਾ ਕੋਸ਼ਾਲਏ ਤੋਂ ਕੜੀ ਸੁਰੱਖਿਆ ਵਿਚਾਲੇ ਮੰਦਰ ਲਿਆਇਆ ਜਾਂਦਾ ਹੈ। ਗਹਿਣੇ ਦੀ ਲਿਸਟਿੰਗ ਤੋਂ ਬਾਅਦ ਉਨ੍ਹਾਂ ਦਾ ਭਾਰ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਗੰਗਾਜਲ ਨਾਲ ਧੋਣ ਤੋਂ ਬਾਅਦ ਭਗਵਾਨ ਨੂੰ ਇਹ ਪਹਿਨਾਏ ਜਾਣਗੇ। ਸੁਰੱਖਿਆ ਲਈ ਜਨਮ ਅਸ਼ਟਮੀ ਦੇ ਦਿਨ ਇੱਥੇ 200 ਤੋਂ ਜ਼ਿਆਦਾ ਪੁਲਸ ਮੁਲਾਜ਼ਮ ਤਾਇਨਾਤ ਕੀਤੇ ਜਾਂਦੇ ਹਨ।

ਸਿੰਧੀਆ ਰਾਜਵੰਸ਼ ਨੇ ਇਹ ਪ੍ਰਾਚੀਨ ਗਹਿਣੇ ਮੱਧ ਭਾਰਤ ਦੀ ਸਰਕਾਰ ਦੇ ਸਮੇਂ ਗੋਪਾਲ ਮੰਦਰ ਨੂੰ ਸੌਂਪ ਦਿੱਤੇ ਸਨ। ਇਨ੍ਹਾਂ ਬੇਸ਼ਕੀਮਤੀ ਗਹਿਣਿਆਂ 'ਚ ਹੀਰੇ ਅਤੇ ਪੰਨਾ ਜੜੇ ਗਹਿਣੇ ਹਨ। ਮੰਦਰ ਦੇ ਇਤਿਹਾਸ 'ਚ ਪਹਿਲੀ ਵਾਰ ਕੋਰੋਨਾ ਸੰਕਟ ਦੇ ਚੱਲਦੇ ਇਸ ਵਾਰ ਮੰਦਰ ਦੇ ਅੰਦਰ ਸ਼ਰਧਾਲੂਆਂ ਨੂੰ ਪ੍ਰਵੇਸ਼  ਨਹੀਂ ਦਿੱਤਾ ਜਾਵੇਗਾ। ਸਜਾਉਣ ਤੋਂ ਬਾਅਦ ਭਗਵਾਨ ਦੇ ਦਰਸ਼ਨ ਫੇਸਬੁੱਕ ਲਾਈਵ ਦੇ ਜ਼ਰੀਏ ਕਰਵਾਏ ਜਾਣਗੇ।

ਸਿੰਧੀਆ ਰਿਆਸਤ ਵੱਲੋਂ ਬਣਵਾਏ ਗਏ ਇਸ ਮੰਦਰ 'ਚ ਰਾਧਾ-ਕ੍ਰਿਸ਼ਣ ਦੀਆਂ ਮੂਰਤੀਆਂ ਲਈ ਕੀਮਤੀ ਰਤਨਾਂ ਨਾਲ ਜੜੇ ਸੇਨੇ ਦੇ ਗਹਿੇ ਹਨ। ਐਂਟੀਕ ਹੋਣ ਕਾਰਨ ਇਨ੍ਹਾਂ ਦਾ ਬਾਜ਼ਾਰੀ ਮੁੱਲ 100 ਕਰੋੜ ਰੁਪਏ ਤੋਂ ਜ਼ਿਆਦਾ ਦੱਸਿਆ ਜਾਂਦਾ ਹੈ। ਭਗਵਾਨ ਰਾਧਾ-ਕ੍ਰਿਸ਼ਣ ਦੇ ਗਹਿਣਿਆਂ 'ਚ ਕਈ ਤਰ੍ਹਾਂ ਦੇ ਬੇਸ਼ਕੀਮਤੀ ਰਤਨ ਜੜੇ ਹੋਏ ਹਨ।


author

Inder Prajapati

Content Editor

Related News