ਬਿਹਾਰ: ਜਲਦ ਜਾਰੀ ਕਰੇਗੀ ਕੇਂਦਰ ਸਰਕਾਰ ਇਹ ''ਵਿਸ਼ੇਸ਼ ਪੈਕੇਜ''

08/16/2017 4:23:13 PM

ਨਵੀਂ ਦਿੱਲੀ— ਬਿਹਾਰ 'ਚ ਮਹਾਗਠਜੋੜ ਤੋੜ ਕੇ ਨਿਤੀਸ਼ ਕੁਮਾਰ ਨੇ ਭਾਜਪਾ ਨਾਲ ਮਿਲ ਕੇ ਨਵੀਂ ਸਰਕਾਰ ਖੜ੍ਹੀ ਕਰ ਦਿੱਤੀ ਹੈ। ਨਵੀਂ ਸਰਕਾਰ ਆਉਣ ਦੇ ਬਾਅਦ ਜਨਤਾ ਨੂੰ ਇਕ ਵੱਡੀ ਖੁਸ਼ਖਬਰੀ ਮਿਲਣ ਜਾ ਰਹੀ ਹੈ। ਕੇਂਦਰ ਸਰਕਾਰ ਵੱਲੋਂ ਰਾਜ ਨੂੰ 1.25 ਲੱਖ ਕਰੋੜ ਦਾ ਵਿਸ਼ੇਸ਼ ਪੈਕੇਜ ਜਾਰੀ ਕਰੇਗੀ। ਇਸ ਸਮੇਂ ਬਿਹਾਰ ਦੀ ਜਨਤਾ ਹੜ੍ਹ ਦੇ ਕਹਿਰ ਤੋਂ ਗੁਜ਼ਰ ਰਹੀ ਹੈ। ਜਨ ਜੀਵਨ ਬਹੁਤ ਬੁਰੀ ਤਰ੍ਹਾਂ ਲਾਲ ਪ੍ਰਭਾਵਿਤ ਹੋਇਆ ਹੈ ਅਤੇ ਭਾਰੀ ਮਾਤਰਾ 'ਚ ਫਸਲਾਂ ਦਾ ਵੀ ਨੁਕਸਾਨ ਹੋਇਆ ਹੈ। ਇਹ ਵਿਸ਼ੇਸ਼ ਪੈਕੇਜ ਇਸ ਮੌਕੇ 'ਤੇ ਆਮ ਜਨਤਾ ਲਈ ਵਰਦਾਨ ਸਾਬਿਤ ਹੋਵੇਗਾ।
ਇਸ ਵਿਸ਼ੇਸ਼ ਪੈਕੇਜ ਦੀ ਘੋਸ਼ਣਾ ਪੀ.ਐਮ ਮੋਦੀ ਨੇ ਬਿਹਾਰ ਵਿਧਾਨਸਭਾ ਦੀਆਂ ਚੋਣਾਂ ਦੇ ਸਮੇਂ ਕੀਤੀ ਸੀ। ਭਾਜਪਾ ਦੀ ਹਾਰ ਕਾਰਨ ਇਸ ਘੋਸ਼ਣਾ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ ਹੈ। ਪਿਛਲੇ ਹਫਤੇ ਹੀ ਰਾਜ ਦੇ ਹੜ੍ਹ ਹਾਲਾਤਾਂ 'ਤੇ ਚਰਚਾ ਕਰਨ ਲਈ ਸੀ.ਐਮ ਨਿਤੀਸ਼ ਕੁਮਾਰ ਨੇ ਪੀ.ਐਮ ਮੋਦੀ ਨਾਲ ਮੁਲਾਕਾਤ ਕੀਤੀ ਸੀ। ਇਸੀ ਮੁਲਾਕਾਤ ਦੌਰਾਨ ਉਨ੍ਹਾਂ ਨੇ ਮੋਦੀ ਨੂੰ ਉਨ੍ਹਾਂ ਦਾ ਵਾਅਦਾ ਯਾਦ ਕਰਵਾਇਆ ਸੀ। 
ਜਦੋਂ ਪੀ.ਐਮ ਮੋਦੀ ਵੱਲੋਂ ਇਹ ਘੋਸ਼ਣਾ ਕੀਤੀ ਗਈ ਤਾਂ ਨਿਤੀਸ਼ ਕੁਮਾਰ ਅਤੇ ਉਨ੍ਹਾਂ ਦੇ ਸਾਥੀ ਰਹਿ ਚੁੱਕੇ ਰਾਜਦ ਦੇ ਮੁਖੀਆ ਲਾਲੂ ਪ੍ਰਸਾਦ ਯਾਦਵ ਨੇ ਮੋਦੀ 'ਤੇ ਜ਼ੁਬਾਨੀ ਹਮਲਾ ਬੋਲਿਆ ਸੀ। ਇਸ ਮੁੱਦੇ ਨੂੰ ਚੌਣਾਵੀ ਮੁੱਦਾ ਬਣਾ ਲਿਆ ਗਿਆ ਹੈ।


Related News