ਰਾਜ ਸਭਾ ਦੀ ਮੈਂਬਰੀ ਲਈ ਪੰਜਾਬੀ ''ਚ ਸਹੁੰ ਚੁੱਕ ਕੇ ਬੋਲੇ ਸਿੱਧੂ, ''''ਹੁਣ ਖੁੱਲ੍ਹ ਕੇ ਖੇਡਾਂਗਾ, ਗੁਰੂ''''

04/30/2016 12:39:26 PM

ਨਵੀਂ ਦਿੱਲੀ— ਮਸ਼ਹੂਰ ਕ੍ਰਿਕਟ ਖਿਡਾਰੀ ਨਵਜੋਤ ਸਿੰਘ ਸਿੱਧੂ ਨੇ ਵੀਰਵਾਰ ਨੂੰ ਰਾਜ ਸਭਾ ਮੈਂਬਰੀ ਦੀ ਸਹੁੰ ਚੁੱਕੀ। ਸਿੱਧੂ ਨੇ ਪੰਜਾਬੀ ''ਚ ਸਹੁੰ ਚੁੱਕੀ। ਸਰਕਾਰ ਨੇ ਸਿੱਧੂ ਤੋਂ ਇਲਾਵਾ ਪੰਜ ਹੋਰ ਵਿਅਕਤੀਆਂ ਨੂੰ ਰਾਜ ਸਭਾ ਲਈ ਨਾਮਜ਼ਦ ਕੀਤਾ ਹੈ। ਇਸ ਮੌਕੇ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਰਾਜ ਸਭਾ ''ਚ ਮੌਜੂਦ ਸੀ।
ਬਾਅਦ ਵਿਚ ਸਿੱਧੂ ਨੇ ਇਕ ਟੀ. ਵੀ. ਚੈਨਲ ''ਤੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਨਾਮਜ਼ਦ ਕੀਤਾ ਜਾਣਾ ਵੱਡੀ ਗੱਲ ਹੈ। ਭਾਜਪਾ ਨੇਤਾ ਨੇ ਕਿਹਾ,'''' ਜੋ ਪੰਜਾਬ ਦੇ ਵਿਰੋਧ ਵਿਚ ਹਨ ਮੈਂ ਉਨ੍ਹਾਂ ਦਾ ਵਿਰੋਧੀ ਹਾਂ। ਪੰਜਾਬ ਵਿਚ ਅਧਰਮ ਦੀ ਸਰਕਾਰ ਹੈ, ਮੈਂ ਅਧਰਮ ਦਾ ਸਾਥ ਨਹੀਂ ਦੇ ਸਕਦਾ।''''
ਸਿੱਧੂ ਨੇ ਕਿਹਾ ਕਿ ਉਹ ਚੋਣਾਂ ਵਿਚ ਅਕਾਲੀ ਦਲ ਲਈ ਪ੍ਰਚਾਰ ਨਹੀਂ ਕਰਨਗੇ। ਉਨ੍ਹਾਂ ਕਿਹਾ,''''ਅਜੇ ਤਾਂ ਮੈਂ ਇਸ ਹਾਊਸ ਦੀ ਸਹੁੰ ਚੁੱਕੀ ਹੈ ਗੁਰੂ, ਅੱਗੇ ਖੁੱਲ੍ਹ ਕੇ ਖੇਡਾਂਗਾ। ਹਰ ਜਗ੍ਹਾ ਭਾਵੇਂ ਕ੍ਰਿਕਟ ਹੋਵੇ ਭਾਵੇਂ ਟੀ. ਵੀ. ਹੋਵੇ, ਸਭ ਤੋਂ ਵਧੀਆ ਜਗ੍ਹਾ ਸੰਸਦ ਹੈ।''''

Related News