ਗਾਇਕ ਕਾਕਾ ਦਾ ਖ਼ੁਲਾਸਾ, ਦੱਸਿਆ ਕਿਉਂ ''ਹਿਸਾਰ ਮਿਊਜ਼ਿਕ ਕੰਸਰਟ'' ''ਚ ਪ੍ਰਸ਼ੰਸਕਾਂ ਨੇ ਕੀਤੀ ਸੀ ਭੰਨਤੋੜ

Friday, Oct 14, 2022 - 01:51 PM (IST)

ਗਾਇਕ ਕਾਕਾ ਦਾ ਖ਼ੁਲਾਸਾ, ਦੱਸਿਆ ਕਿਉਂ ''ਹਿਸਾਰ ਮਿਊਜ਼ਿਕ ਕੰਸਰਟ'' ''ਚ ਪ੍ਰਸ਼ੰਸਕਾਂ ਨੇ ਕੀਤੀ ਸੀ ਭੰਨਤੋੜ

ਜਲੰਧਰ (ਬਿਊਰੋ) : ਪੰਜਾਬੀ ਗਾਇਕ ਕਾਕਾ ਇੰਨੀਂ ਦਿਨੀਂ ਖ਼ੂਬ ਸੁਰਖੀਆਂ ਬਟੋਰ ਰਿਹਾ ਹੈ। ਬੀਤੇ ਕੁਝ ਦਿਨ ਪਹਿਲਾਂ ਹੀ ਗਾਇਕ ਕਾਕਾ ਦਾ ਹਿਸਾਰ 'ਚ ਮਿਊਜ਼ਿਕ ਕੰਸਰਟ ਸੀ। ਇਸ ਦੌਰਾਨ ਲੋਕਾਂ ਦੀ ਭਾਰੀ ਭੀੜ ਵੇਖਣ ਨੂੰ ਮਿਲੀ ਸੀ। ਇਸ ਦੇ ਨਾਲ ਹੀ ਖ਼ਬਰਾਂ ਆਈਆਂ ਸਨ ਕਿ ਕਾਕਾ ਦੇ ਸ਼ੋਅ ਦੌਰਾਨ ਭਾਰੀ ਹੰਗਾਮਾ ਹੋਇਆ ਸੀ। ਉਨ੍ਹਾਂ ਦੇ ਫ਼ੈਨਜ਼ ਨੇ ਵੀ. ਆਈ. ਪੀ. ਸੈਕਸ਼ਨ 'ਚ ਦਾਖ਼ਲ ਹੋ ਕੇ ਕੁਰਸੀਆਂ ਭੰਨੀਆਂ ਤੇ ਬੋਤਲਾਂ ਤੋੜੀਆਂ ਸਨ। ਇਸ ਤੋਂ ਬਾਅਦ ਕਾਕਾ ਕਾਫ਼ੀ ਲਾਈਮਲਾਈਟ 'ਚ ਆ ਗਿਆ। ਹੁਣ ਗਾਇਕ ਕਾਕਾ ਨੇ ਇਸੇ ਮੁੱਦੇ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕੀਤੀ ਹੈ, ਜਿਸ 'ਚ ਉਸ ਨੇ ਇਸ ਮਾਮਲੇ ਦਾ ਪੂਰਾ ਸੱਚ ਬਿਆਨ ਕੀਤਾ ਹੈ।

PunjabKesari

ਵੀਡੀਓ ਸਾਂਝੀ ਕਰਕੇ ਦੱਸਿਆ ਹਿਸਾਰ ਕੰਸਰਟ ਦਾ ਪੂਰਾ ਸੱਚ
ਗਾਇਕ ਕਾਕਾ ਨੇ ਆਪਣੇ ਕੰਸਰਟ ਦੀ ਇੱਕ ਵੀਡੀਓ ਸ਼ੇਅਰ ਕੀਤੀ, ਜਿਸ ਦੀ ਕੈਪਸ਼ਨ 'ਚ ਉਹ ਮੀਡੀਆ 'ਤੇ ਚੁਟਕੀ ਲੈਂਦੇ ਹੋਏ ਨਜ਼ਰ ਆ ਰਹੇ ਹਨ। ਕਾਕਾ ਨੇ ਕੈਪਸ਼ਨ 'ਚ ਲਿਖਿਆ, "ਅੱਜ ਦੀ ਤਾਜ਼ਾ ਖਬਰ! ਕਾਕੇ ਦੇ ਲਾਈਵ ਸ਼ੋਅ 'ਚ ਕਾਕੇ ਦੇ ਹਿਸਾਰ ਵਾਲੇ ਫ਼ੈਨਜ਼ ਨੇ ਕੀਤੀ ਤੋੜ ਭੰਨ। ਫ਼ੈਨਜ਼ ਨਾਲ ਹੋਈ ਗੱਲਬਾਤ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਫ਼ੈਨਜ਼ ਲਾਈਵ ਸ਼ੋਅ 'ਚ ਖੜ੍ਹ ਹੋ ਕੇ ਇੰਜੁਆਏ ਕਰਨਾ ਚਾਹੁੰਦੇ ਸਨ, ਕੁਰਸੀਆਂ 'ਤੇ ਬੈਠ ਕੇ ਨਹੀਂ। ਉਸ ਨੇ ਇਹ ਵੀ ਕਿਹਾ ਕਿ ਜਦੋਂ ਕਾਕੇ ਦਾ ਫ਼ਰੀ ਟਿਕਟ ਸ਼ੋਅ ਹੋਵੇ ਤਾਂ ਓਪਨ ਗਰਾਊਂਡ 'ਚ ਹੋਣਾ ਚਾਹੀਦਾ ਹੈ, ਨਹੀਂ ਤਾਂ ਕਾਕਾ ਨਤੀਜਾ ਭੁਗਤਣ ਲਈ ਤਿਆਰ ਰਹੇ। ਜਨਹਿੱਤ 'ਚ ਜਾਰੀ। ਅਗਲੇ ਸ਼ੋਅ ਦੀ ਤਿਆਰੀ! ਅਗਲੀ ਅਪਡੇਟ ਲਈ ਜੁੜੇ ਰਹੋ, ਜਲਦੀ ਲੈ ਕੇ ਆਵਾਂਗੇ ਅਗਲੀ ਖ਼ਬਰ।"

 
 
 
 
 
 
 
 
 
 
 
 
 
 
 
 

A post shared by Kaka (@kaka._.ji)

 

ਇੰਝ ਵਿਗੜੇ ਹਾਲਾਤ
ਐਤਵਾਰ ਨੂੰ ਹਿਸਾਰ ਮੇਲੇ ਦਾ ਆਖ਼ਰੀ ਦਿਨ ਸੀ। ਰਾਤ 8 ਵਜੇ ਦੇ ਕਰੀਬ ਪੰਜਾਬੀ ਗਾਇਕ ਕਾਕਾ ਨੇ ਗਾਉਣਾ ਸ਼ੁਰੂ ਕੀਤਾ। ਪਹਿਲਾਂ ਤਾਂ ਪ੍ਰੋਗਰਾਮ ਕੁਝ ਦੇਰ ਤੱਕ ਵਧੀਆ ਚੱਲਿਆ ਪਰ ਜਿਵੇਂ-ਜਿਵੇਂ ਰਾਤ ਵਧਦੀ ਗਈ ਅਤੇ ਪ੍ਰੋਗਰਾਮ ਅੱਗੇ ਵਧਦਾ ਗਿਆ ਤਾਂ ਫਲੈਮਿੰਗੋ ਕਲੱਬ ਦੇ ਨੌਜਵਾਨਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ।

ਕੁਰਸੀਆਂ ਤੋੜੀਆਂ ਤੇ ਪਟਾਕੇ ਚਲਾਏ
ਸ਼ਰਾਰਤੀ ਅਨਸਰਾਂ ਨੇ ਭੀੜ ਵਾਲੀ ਥਾਂ 'ਤੇ ਪਟਾਕੇ ਚਲਾਏ, ਜਿਸ ਕਾਰਨ ਹਫੜਾ-ਦਫੜੀ ਮੱਚ ਗਈ। ਇਸ ਦੇ ਨਾਲ ਹੀ ਪੁਲਸ ਨੇ ਦੰਗਾਕਾਰੀਆਂ 'ਤੇ ਲਾਠੀਚਾਰਜ ਵੀ ਕੀਤਾ ਪਰ ਉਹ ਨਹੀਂ ਮੰਨੇ। ਇਸ ਤੋਂ ਬਾਅਦ ਸ਼ਰਾਰਤੀ ਅਨਸਰਾਂ ਨੇ ਕੁਰਸੀਆਂ 'ਤੇ ਨੱਚਣਾ ਸ਼ੁਰੂ ਕਰ ਦਿੱਤਾ ਅਤੇ ਕੁਰਸੀਆਂ ਤੋੜ ਦਿੱਤੀਆਂ। ਸ਼ਰਾਰਤੀ ਅਨਸਰਾਂ ਦਾ ਰਵੱਈਆ ਦੇਖ ਕੇ ਲੋਕ ਆਪਣੇ ਘਰਾਂ ਨੂੰ ਜਾਣ ਲੱਗੇ।

ਦੱਸਣਯੋਗ ਹੈ ਕਿ ਪਿਛਲੇ ਦਿਨੀਂ ਕਾਕਾ ਨੇ ਸੋਸ਼ਲ ਮੀਡੀਆ 'ਤੇ ਆਪਣੇ ਰਿਸ਼ਤੇ ਦਾ ਐਲਾਨ ਕੀਤਾ ਸੀ, ਇਸ ਤੋਂ ਬਾਅਦ ਉਹ ਸੁਰਖੀਆਂ 'ਚ ਆ ਗਏ ਸੀ। ਇਹ ਖਬਰਾਂ ਮੀਡੀਆ 'ਚ ਆਉਣ ਤੋਂ ਬਾਅਦ ਕਾਕੇ ਨੇ ਉਦੋਂ ਵੀ ਮੀਡੀਆ 'ਤੇ ਤਿੱਖੇ ਤੰਜ ਕੱਸੇ ਸਨ।


author

sunita

Content Editor

Related News