ਭਾਰਤ 'ਚ ਦਿਲਜੀਤ ਦੋਸਾਂਝ ਦੇ ਹੋਣ ਵਾਲੇ ਸ਼ੋਅ ਲਈ ਲੱਗੀ ਹੋੜ, ਇਨ੍ਹਾਂ ਚੀਜ਼ਾਂ 'ਚ ਭਾਰੀ ਵਾਧਾ

Thursday, Oct 03, 2024 - 12:10 PM (IST)

ਭਾਰਤ 'ਚ ਦਿਲਜੀਤ ਦੋਸਾਂਝ ਦੇ ਹੋਣ ਵਾਲੇ ਸ਼ੋਅ ਲਈ ਲੱਗੀ ਹੋੜ, ਇਨ੍ਹਾਂ ਚੀਜ਼ਾਂ 'ਚ ਭਾਰੀ ਵਾਧਾ

ਐਂਟਰਟੇਨਮੈਂਟ ਡੈਸਕ : ਮੁੰਬਈ 'ਚ ਵਿਦੇਸ਼ੀ ਬੈਂਡ 'ਕੋਲਡਪਲੇ' ਅਤੇ ਭਾਰਤੀ ਗਾਇਕ ਦਿਲਜੀਤ ਦੋਸਾਂਝ ਦੇ ਚੰਡੀਗੜ੍ਹ ਅਤੇ ਹੋਰ ਸ਼ਹਿਰਾਂ 'ਚ ਹੋਣ ਵਾਲੇ ਸੰਗੀਤ ਸਮਾਰੋਹ 'ਚ ਸ਼ਾਮਲ ਹੋਣ ਦੀ ਪ੍ਰਸ਼ੰਸਕਾਂ ਦੀ ਇੱਛਾ ਕਾਰਨ ਹਵਾਈ ਟਿਕਟਾਂ ਦੀ ਬੁਕਿੰਗ 'ਚ 300 ਫੀਸਦੀ ਵਾਧਾ ਹੋਇਆ ਹੈ। ਆਨਲਾਈਨ ਟਰੈਵਲ ਏਜੰਸੀ 'ਇਕਸੀਗੋ' ਨੇ ਬੁੱਧਵਾਰ ਨੂੰ ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ। ਗ੍ਰੈਮੀ ਅਵਾਰਡ-ਵਿਜੇਤਾ ਬੈਂਡ ਕੋਲਡਪਲੇ ਆਪਣੇ 'ਮਿਊਜ਼ਿਕ ਆਫ਼ ਦਿ ਸਫੇਅਰਜ਼' ਵਰਲਡ ਟੂਰ ਦੇ ਤਹਿਤ 18-21 ਜਨਵਰੀ ਤੱਕ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ 'ਚ ਪ੍ਰਦਰਸ਼ਨ ਕਰਨ ਵਾਲੇ ਹਨ।

ਇਹ ਖ਼ਬਰ ਵੀ ਪੜ੍ਹੋ ਕੰਸਰਟ ਦੌਰਾਨ ਕਿਉਂ ਰੋਈ ਦਿਲਜੀਤ ਦੋਸਾਂਝ ਦੀ ਮਾਂ?

ਪ੍ਰਸਿੱਧ ਪੰਜਾਬੀ ਸੰਗੀਤਕ ਗਾਇਕ ਦਿਲਜੀਤ ਵੀ ਆਪਣੇ 'ਦਿਲ-ਉਮੀਨਾਤੀ' ਇੰਡੀਆ ਟੂਰ ਦੇ ਤਹਿਤ ਇਸ ਸਾਲ ਦਸੰਬਰ 'ਚ ਚੰਡੀਗੜ੍ਹ 'ਚ ਇੱਕ ਸੰਗੀਤ ਸਮਾਰੋਹ 'ਚ ਹਿੱਸਾ ਲੈਣਗੇ। ਇਹ ਦੋਵੇਂ ਕੰਸਰਟ ਆਪਣੇ ਮਨਪਸੰਦ ਕਲਾਕਾਰਾਂ ਨੂੰ ਹਾਜ਼ਰੀ ਭਰਨ ਅਤੇ ਸੁਣਨ ਲਈ ਦੇਸ਼ ਭਰ ਤੋਂ ਪ੍ਰਸ਼ੰਸਕਾਂ 'ਚ ਯਾਤਰਾ ਬੁਕਿੰਗ 'ਚ ਵਾਧਾ ਦੇਖ ਰਹੇ ਹਨ। ਉਡਾਣਾਂ ਤੋਂ ਇਲਾਵਾ, ਟ੍ਰੇਨ ਅਤੇ ਬੱਸ ਬੁਕਿੰਗ ਨਾਲ ਸਬੰਧਤ ਆਨਲਾਈਨ ਖੋਜਾਂ 'ਚ ਤੇਜ਼ੀ ਨਾਲ ਵਾਧਾ ਹੋਇਆ ਹੈ।

ਇਹ ਖ਼ਬਰ ਵੀ ਪੜ੍ਹੋ ਕੰਗਨਾ ਦੇ ਬਿਆਨ 'ਤੇ ਮੁੜ ਗਰਮਾਈ ਪੰਜਾਬ ਦੀ ਸਿਆਸਤ, ਕਰ ਰਹੇ ਅਜਿਹੀ ਮੰਗ

ਰਿਪੋਰਟ 'ਚ ਕਿਹਾ ਗਿਆ ਹੈ ਕਿ ਮੁੰਬਈ 'ਚ ਫਲਾਈਟ ਬੁਕਿੰਗ 'ਚ ਸਾਲਾਨਾ ਆਧਾਰ 'ਤੇ 350 ਫੀਸਦੀ ਦਾ ਜ਼ਬਰਦਸਤ ਵਾਧਾ ਹੋਇਆ ਹੈ। ਦਿਲਜੀਤ ਦੇ ਕੰਸਰਟ ਲਈ ਚੰਡੀਗੜ੍ਹ ਲਈ ਏਅਰ ਬੁਕਿੰਗ 'ਚ 300 ਫੀਸਦੀ ਵਾਧਾ ਹੋਇਆ ਹੈ। ਦਿਲਜੀਤ ਦੇ ਹੋਰ ਕੰਸਰਟ ਸ਼ਹਿਰਾਂ ਜਿਵੇਂ ਦਿੱਲੀ, ਅਹਿਮਦਾਬਾਦ ਅਤੇ ਇੰਦੌਰ ਲਈ ਹਵਾਈ ਟਿਕਟਾਂ ਦੀ ਬੁਕਿੰਗ 'ਚ ਔਸਤਨ 100 ਪ੍ਰਤੀਸ਼ਤ ਵਾਧਾ ਦਰਜ ਕੀਤਾ ਗਿਆ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ ਬਾਰੇ ਦਿੱਤੇ ਵਿਵਾਦਤ ਬਿਆਨ ਕਰਕੇ ਮੁੜ ਸੁਰਖੀਆਂ 'ਚ ਕੰਗਨਾ, ਫਿਰ ਮੰਗੇਗੀ ਮੁਆਫ਼ੀ!

ਆਲੋਕ ਬਾਜਪਾਈ, ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.), ixigo ਗਰੁੱਪ ਨੇ ਕਿਹਾ, ''ਅਸੀਂ ਭਾਰਤੀ ਯਾਤਰੀਆਂ ਦੀਆਂ ਤਰਜੀਹਾਂ 'ਚ ਇੱਕ ਮਹੱਤਵਪੂਰਨ ਬਦਲਾਅ ਦੇਖਿਆ ਹੈ। ਵਧੇਰੇ ਲੋਕ ਸੰਗੀਤ ਸਮਾਰੋਹਾਂ ਅਤੇ ਤਿਉਹਾਰਾਂ 'ਤੇ ਖਰਚ ਕਰਨ ਲਈ ਤਿਆਰ ਹਨ। ਲਾਈਵ ਕੰਸਰਟ ਵਿਚ ਸ਼ਾਮਲ ਹੋਣ ਦਾ ਜਨੂੰਨ ਪ੍ਰਸ਼ੰਸਕਾਂ ਨੂੰ ਯਾਤਰਾ ਕਰਨ ਲਈ ਪ੍ਰੇਰਿਤ ਕਰ ਰਿਹਾ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


 


author

sunita

Content Editor

Related News