ਹੈਰੋਇਨ ਦੀ ਵੱਡੀ ਖੇਪ ਨਾਲ ਫੜਿਆ ਗਿਆ ਪੰਜਾਬੀ ਮੁੰਡਾ ! BSF ਨੇ ਕੀਤੀ ਕਾਰਵਾਈ
Thursday, Aug 28, 2025 - 10:23 AM (IST)

ਨੈਸ਼ਨਲ ਡੈਸਕ : ਸੀਮਾ ਸੁਰੱਖਿਆ ਬਲ (ਬੀਐਸਐਫ) ਦੇ ਜਵਾਨਾਂ ਨੇ ਇੱਕ ਵੱਡੀ ਕਾਰਵਾਈ ਕਰ ਕੇ ਬੀਤੇ ਦਿਨ ਬੀਕਾਨੇਰ ਦੇ ਖਾਜੂਵਾਲਾ ਖੇਤਰ 'ਚ ਇੱਕ ਘਰ ਤੋਂ 2.7 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ, ਜਿਸ ਦੀ ਅੰਤਰਰਾਸ਼ਟਰੀ ਬਾਜ਼ਾਰ 'ਚ ਲਗਭਗ 10 ਕਰੋੜ ਰੁਪਏ ਦੱਸੀ ਜਾ ਰਹੀ ਹੈ। ਇਹ ਖੇਪ ਬੀਐੱਸਐੱਫ ਤੇ ਬੀਕਾਨੇਰ ਰਾਵਲਾ ਪੁਲਸ ਦੁਆਰਾ ਇੱਕ ਸਾਂਝੇ ਆਪ੍ਰੇਸ਼ਨ ਦੌਰਾਨ ਜ਼ਬਤ ਕੀਤੀ ਗਈ।
ਪਾਕਿਸਤਾਨ ਤੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਹੋਣ ਬਾਰੇ ਖੁਫੀਆ ਜਾਣਕਾਰੀ 'ਤੇ ਕਾਰਵਾਈ ਕਰਦਿਆਂ ਬੀਐੱਸਐੱਫ ਤੇ ਪੁਲਸ ਟੀਮਾਂ ਨੇ ਦੁਪਹਿਰ 3 ਵਜੇ ਦੇ ਕਰੀਬ 21 ਬੀਡੀ ਪਿੰਡ ਦੇ 1 ਕੇਵਾਈਡੀ ਖੇਤਰ ਵਿੱਚ ਇੱਕ ਘਰ 'ਤੇ ਛਾਪਾ ਮਾਰਿਆ। ਤਲਾਸ਼ੀ ਮੁਹਿੰਮ ਦੌਰਾਨ ਪੀਲੇ ਲਿਫਾਫਿਆਂ 'ਚ ਪੈਕ ਕੀਤੇ ਪੰਜ ਪੈਕੇਟ ਹੈਰੋਇਨ ਘਰ ਦੇ ਅੰਦਰ ਲੁਕਾਏ ਹੋਏ ਮਿਲੇ। ਚੈਕਿੰਗ ਦੌਰਾਨ ਪਤਾ ਲੱਗਿਆ ਘਰ ਸੁਖਵੰਤ ਸਿੰਘ ਨਾਮ ਦੇ ਵਿਅਕਤੀ ਦਾ ਸੀ, ਜਦੋਂ ਕਿ ਉੱਥੇ ਮੌਜੂਦ ਤਸਕਰ ਲਾਭ ਸਿੰਘ ਉਰਫ਼ ਲਵਪ੍ਰੀਤ ਸਿੰਘ, ਜੋ ਕਿ ਪੰਜਾਬ ਦਾ ਰਹਿਣ ਵਾਲਾ ਹੈ, ਨੂੰ ਮੌਕੇ 'ਤੇ ਹੀ ਗ੍ਰਿਫ਼ਤਾਰ ਕਰ ਲਿਆ ਗਿਆ। ਘਰ ਦੇ ਅੰਦਰ ਬਿਸਤਰੇ ਤੋਂ ਹੈਰੋਇਨ ਜ਼ਬਤ ਕੀਤੀ ਗਈ। ਪੁਲਸ ਮਾਮਲੇ ਦੀ ਬਰੀਕੀ ਨਾਲ ਜਾਂਚ ਕਰ ਰਹੀ ਹੈ। ਬੀਐਸਐਫ ਦੇ ਡਿਪਟੀ ਕਮਾਂਡੈਂਟ ਮਹੇਸ਼ ਚੰਦ ਜਾਟ ਨੂੰ ਖੁਫੀਆ ਜਾਣਕਾਰੀ ਮਿਲੀ ਸੀ, ਜਦੋਂ ਕਿ ਬੀਐਸਐਫ ਇੰਸਪੈਕਟਰ ਕਮਲੇਸ਼ ਕੁਮਾਰ ਨੇ ਇਸ ਸਫਲ ਆਪ੍ਰੇਸ਼ਨ ਵਿੱਚ ਮੁੱਖ ਭੂਮਿਕਾ ਨਿਭਾਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8