ਹਿਮਾਚਲ ਪੁਲਸ ਨੂੰ ਪੰਜਾਬੀ ਕੁੜੀ ਦੀ ਧਮਕੀ, 'ਤੂੰ ਜਾਣਦਾ ਨਹੀਂ ਮੈਨੂੰ'
Friday, Jun 21, 2019 - 04:47 PM (IST)

ਊਨਾ (ਅਮਿਤ ਸ਼ਰਮਾ)—ਹਿਮਾਚਲ ਪ੍ਰਦੇਸ਼ ਦੇ ਊਨਾ ਜ਼ਿਲੇ 'ਚ ਪੁਲਸ ਵੱਲੋਂ ਮੋਟਰਸਾਈਕਲ ਰਾਹੀਂ ਪਟਾਕੇ ਮਾਰਨ 'ਤੇ ਪੰਜਾਬੀ ਮੁੰਡੇ-ਕੁੜੀ ਦਾ ਚਲਾਨ ਕੱਟਿਆ ਗਿਆ, ਜਿਸ ਕਾਰਨ ਕੁੜੀ ਨੇ ਕਾਫੀ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਹਿਮਾਚਲ ਪੁਲਸ 'ਤੇ ਪੰਜਾਬੀ ਕੁੜੀ ਇੰਝ ਰੋਹਬ ਝਾੜ ਰਹੀ ਸੀ, ਜਿਵੇਂ ਉਹ ਉੱਚ ਅਧਿਕਾਰੀ ਦੀ ਧੀ ਹੋਵੇ।ਹੰਗਾਮਾ ਵੱਧਦਾ ਵੇਖ ਹਿਮਾਚਲ ਪੁਲਸ ਨੇ ਵੀਡੀਓਗ੍ਰਾਫੀ ਕਰਨੀ ਸ਼ੁਰੂ ਕਰ ਦਿੱਤੀ। ਏ. ਐੱਸ. ਪੀ. ਊਨਾ ਨੇ ਦੱਸਿਆ ਕਿ ਪੁਲਸ ਨੇ ਲੜਕਾ-ਲੜਕੀ ਨੂੰ ਊਨਾ ਸ਼ਹਿਰ ਚੌਕੀ ਤਲਬ ਕਰ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।
ਪੁਲਸ ਨੇ ਦੱਸਿਆ ਹੈ ਕਿ ਸ਼ੁੱਕਰਵਾਰ ਨੂੰ ਅੰਬ ਨੰਗਲ ਰੋਡ 'ਤੇ ਨਾਕਾ ਲਗਾਇਆ ਗਿਆ ਸੀ, ਜਿਸ ਦੌਰਾਨ ਬੁਲੇਟ ਸਵਾਰ ਲੜਕਾ-ਲੜਕੀ ਨੂੰ ਰੋਕਿਆ ਗਿਆ, ਜਿਨ੍ਹਾਂ ਕੋਲ ਨਾ ਤਾਂ ਹੈਲਮੈਟ ਸੀ ਅਤੇ ਨਾ ਹੀ ਵਹੀਕਲ ਦਸਤਾਵੇਜ਼ ਸੀ। ਪੁਲਸ ਨੇ ਉਨ੍ਹਾਂ ਦਾ ਚਲਾਨ ਕੱਟਣਾ ਸ਼ੁਰੂ ਕਰ ਦਿੱਤਾ ਇੰਨੇ ਨੂੰ ਕੁੜੀ ਨੇ ਹੰਗਾਮਾ ਕਰਨਾ ਸ਼ੁਰੂ ਕੀਤਾ ਅਤੇ ਪੁਲਸ 'ਤੇ ਰੋਹਬ ਝਾੜਨਾ ਸ਼ੁਰੂ ਕਰ ਦਿੱਤਾ, ਫਿਲਹਾਲ ਪੁਲਸ ਨੇ ਦੋਵਾਂ ਨੂੰ ਹਿਰਾਸਤ 'ਚ ਲੈ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।