ਲੋਕਾਂ ਨੂੰ ਰੁਆ ਰਹੀਆਂ ਗੰਢੇ ਦੀਆਂ ਕੀਮਤਾਂ, ਚੋਰਾਂ ਨੇ 550 ਕਿਲੋ ਗੰਢਿਆਂ ''ਤੇ ਕੀਤਾ ਹੱਥ ਸਾਫ਼

Saturday, Oct 24, 2020 - 12:47 PM (IST)

ਲੋਕਾਂ ਨੂੰ ਰੁਆ ਰਹੀਆਂ ਗੰਢੇ ਦੀਆਂ ਕੀਮਤਾਂ, ਚੋਰਾਂ ਨੇ 550 ਕਿਲੋ ਗੰਢਿਆਂ ''ਤੇ ਕੀਤਾ ਹੱਥ ਸਾਫ਼

ਪੁਣੇ— ਗੰਢੇ ਦੀਆਂ ਵੱਧਦੀਆਂ ਕੀਮਤਾਂ ਇਕ ਵਾਰ ਫਿਰ ਲੋਕਾਂ ਨੂੰ ਰੁਆ ਰਹੀਆਂ ਹਨ। ਦੇਸ਼ ਦੇ ਜ਼ਿਆਦਾਤਰ ਹਿੱਸਿਆਂ ਵਿਚ ਇਸ ਸਮੇਂ ਗੰਢੇ ਦੀਆਂ ਕੀਮਤਾਂ ਆਸਮਾਨ ਛੂਹ ਰਹੀਆਂ ਹਨ। ਜਿਸ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉੱਥੇ ਹੀ ਚੋਰ ਵੀ ਹੁਣ ਇਸ ਵਿਚ ਆਪਣਾ ਮੁਨਾਫ਼ਾ ਕਮਾਉਣ ਦੀ ਸੋਚ ਰਹੇ ਹਨ। ਚੋਰਾਂ ਨੇ ਪੁਣੇ ਸਥਿਤ ਇਕ ਗੋਦਾਮ 'ਚੋਂ 550 ਕਿਲੋਗ੍ਰਾਮ ਗੰਢੇ ਚੋਰੀ ਕਰ ਲਏ। 

ਇਹ ਵੀ ਪੜ੍ਹੋ: ਉੱਤਰ ਪ੍ਰਦੇਸ਼ 'ਚ ਲੰਬੀ ਦਾੜ੍ਹੀ ਰੱਖਣ 'ਤੇ ਬਰਖ਼ਾਸਤ ਹੋਇਆ ਸਬ-ਇੰਸਪੈਕਟਰ

ਇਹ ਘਟਨਾ ਪੁਣੇ ਦੇ ਮੌਜੇ ਦੇਵਜਲੀ ਪਿੰਡ ਦੀ ਹੈ, ਜਿੱਥੋਂ 550 ਕਿਲੋਗ੍ਰਾਮ ਗੰਢੇ ਚੋਰਾਂ ਵਲੋਂ ਚੋਰੀ ਕਰ ਲਏ ਗਏ। ਗੰਢਿਆਂ ਦੀ ਕੀਮਤ 55,00 ਰੁਪਏ ਦੱਸੀ ਜਾ ਰਹੀ ਹੈ। ਹਾਲਾਂਕਿ ਗੰਢੇ ਚੋਰੀ ਕਰਨ ਦੇ ਦੋਸ਼ ਵਿਚ ਦੋ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸ ਦੇਈਏ ਕਿ ਪੁਣੇ ਵਿਚ ਪਿਆਜ਼ ਦੀ ਕੀਮਤ ਪਹਿਲਾਂ ਹੀ ਭਾਰੀ ਮੀਂਹ ਕਾਰਨ ਸਪਲਾਈ ਵਿਚ ਕਮੀ ਤੋਂ ਬਾਅਦ 100 ਰੁਪਏ ਪ੍ਰਤੀ ਕਿਲੋਗ੍ਰਾਮ ਨੂੰ ਪਾਰ ਕਰ ਗਈ ਹੈ। ਮੀਂਹ ਕਾਰਨ ਕਈ ਹਿੱਸਿਆਂ ਵਿਚ ਕਿਸਾਨਾਂ ਨੂੰ ਭਾਰੀ ਨੁਕਸਾਨ ਹੋਇਆ ਹੈ। 

ਇਹ ਵੀ ਪੜ੍ਹੋ: ਦਿੱਲੀ 'ਚ ਹਵਾ ਹੋਈ ਹੋਰ ਜ਼ਹਿਰੀਲੀ, ਲੋਕਾਂ ਦਾ ਸਾਹ ਲੈਣਾ ਹੋਇਆ ਔਖਾ (ਤਸਵੀਰਾਂ)

ਦੇਵਜਲੀ ਪਿੰਡ ਦੇ ਇਕ ਕਿਸਾਨ ਦੱਤਾਤ੍ਰੇਯ ਨੱਥਾ ਥੋਰਾਟ ਦੀ ਸ਼ਿਕਾਇਤ ਦੇ ਆਧਾਰ 'ਤੇ ਨਾਰਾਇਣ ਪਿੰਡ ਪੁਲਸ ਸਟੇਸ਼ਨ ਨੇ ਸੰਜੇ ਪਾਰਧੀ ਅਤੇ ਪੋਪਟ ਕਾਲੇ ਖ਼ਿਲਾਫ ਚੋਰੀ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਮੁਤਾਬਕ ਦੋਸ਼ੀ ਵਿਅਕਤੀਆਂ ਨੇ ਥੋਰਾਟ ਦੇ ਭੰਡਾਰਣ 'ਚੋਂ ਗੰਢਿਆਂ ਦੀਆਂ 3 ਬੋਰੀਆਂ ਅਤੇ ਇਕ ਹੋਰ ਕਿਸਾਨ ਅਨਿਲ ਅਰਜੁਨ ਪਾਟਿਲ ਦੇ ਭੰਡਾਰ ਵਿਚੋਂ 7 ਬੋਰੀਆਂ ਚੋਰੀ ਕੀਤੀਆਂ ਸਨ। ਇਹ ਘਟਨਾ ਬੁੱਧਵਾਰ ਅਤੇ ਵੀਰਵਾਰ ਵਿਚਕਾਰ ਹੋਈ। ਗੰਢਿਆਂ ਨਾਲ ਭਰੇ ਆਖਰੀ ਬੋਰੀ ਨੂੰ ਚੁੱਕਦਿਆਂ ਉਹ ਰੰਗੇ ਹੱਥੀਂ ਫੜੇ ਗਏ।

ਇਹ ਵੀ ਪੜ੍ਹੋ: ਗ਼ਰੀਬੀ ਕਾਰਨ ਖ਼ਰਾਬ ਫ਼ੋਨ ਠੀਕ ਨਾ ਕਰਾ ਸਕੇ ਮਾਪੇ,ਪੜ੍ਹਾਈ 'ਚ ਦਿੱਕਤ ਆਉਣ 'ਤੇ ਵਿਦਿਆਰਥੀ ਨੇ ਲਿਆ ਫਾਹਾ


author

Tanu

Content Editor

Related News