ਪੁਣੇ ਸਥਿਤ ਇਕ ਪਿੰਡ ''ਚ ਕੋਰੋਨਾ ਤੋਂ ਬਚਾਅ ਲਈ ਕੰਮ ਆ ਰਹੀ ਹੈ ''ਛੱਤਰੀ''
Monday, Jun 01, 2020 - 04:49 PM (IST)
ਪੁਣੇ (ਭਾਸ਼ਾ)— ਕੋਰੋਨਾ ਵਾਇਰਸ ਮਹਾਮਾਰੀ ਦਰਮਿਆਨ ਕੇਰਲ ਦੇ ਅਲਪੁੱਝਾ ਦੇ ਥੰਨੀਰਮੁਕਕੋਮ ਦੀ ਤਰਜ਼ 'ਤੇ ਮਹਾਰਾਸ਼ਟਰ ਦੇ ਪੁਣੇ ਜ਼ਿਲੇ ਦੇ ਇਕ ਪਿੰਡ 'ਚ ਲੋਕ ਇਕ-ਦੂਜੇ ਤੋਂ ਦੂਰੀ ਬਣਾ ਕੇ ਰੱਖਣ ਲਈ ਛੱਤਰੀ ਦਾ ਇਸਤੇਮਾਲ ਕਰ ਰਹੇ ਹਨ। ਇਕ ਅਧਿਕਾਰੀ ਨੇ ਦੱਸਿਆ ਕਿ ਪੁਣੇ-ਨਾਸਿਕ ਹਾਈਵੇਅ 'ਤੇ 50,000 ਆਬਾਦੀ ਵਾਲੀ ਮਾਂਚੇਰ ਪੰਚਾਇਤ 'ਚ ਛੱਤਰੀ ਨੂੰ ਇਕ-ਦੂਜੇ ਤੋਂ ਦੂਰੀ ਬਣਾ ਕੇ ਔਜਾਰ ਦੇ ਰੂਪ ਵਿਚ ਇਸਤੇਮਾਲ ਕਰਨ ਦਾ ਨਤੀਜਾ ਇਹ ਹੈ ਕਿ ਇੱਥੇ ਹੁਣ ਤੱਕ ਕੋਰੋਨਾ ਦਾ ਇਕ ਵੀ ਮਾਮਲਾ ਸਾਹਮਣੇ ਨਹੀਂ ਆਇਆ ਹੈ।
ਪਿੰਡ ਦੇ ਸਰਪੰਚ ਦੱਤਾ ਗੰਜਾਲੇ ਨੇ ਕਿਹਾ ਕਿ ਤਾਲਾਬੰਦੀ ਦੇ ਨਿਯਮਾਂ ਵਿਚ ਛੋਟ ਦੇਣ ਅਤੇ ਮੁੰਬਈ ਤੋਂ ਵੱਡੀ ਗਿਣਤੀ 'ਚ ਲੋਕਾਂ ਦੇ ਇਨ੍ਹਾਂ ਹਿੱਸਿਆਂ 'ਚ ਯਾਤਰਾ ਕਰਨ ਨਾਲ ਵਾਇਰਸ ਦਾ ਖਤਰਾ ਵੀ ਵੱਧ ਗਿਆ ਹੈ। ਇਸ ਲਈ ਇਹ ਯਕੀਨੀ ਕਰਨਾ ਅਹਿਮ ਹੋ ਗਿਆ ਹੈ ਕਿ ਪਿੰਡ ਇਸ ਮਹਾਮਾਰੀ ਤੋਂ ਮੁਕਤ ਰਹੇ। ਉਨ੍ਹਾਂ ਦੱਸਿਆ ਕਿ ਇਕ-ਦੂਜੇ ਤੋਂ ਦੂਰੀ ਬਣਾਉਣ 'ਚ ਛੱਤਰੀ ਦਾ ਇਸਤੇਮਾਲ ਦਾ ਕੇਰਲ ਮਾਡਲ ਕਾਰਗਰ ਸੀ, ਇਸ ਲਈ ਅਸੀਂ ਵੀ ਇਸ ਨੂੰ ਅਪਣਾਇਆ। ਸੋਸ਼ਲ ਮੀਡੀਆ ਦੇ ਇਸਤੇਮਾਲ, ਹੈਸ਼ਟੈਗ, ਛੱਤਰੀ ਵਾਲੀ ਸੈਲਫੀ ਆਦਿ ਤੋਂ ਲੋਕ ਉਤਸ਼ਾਹਤ ਹਨ। ਇਸ ਵਿਚਾਰ ਨੂੰ ਸਫਲ ਬਣਾਉਣ 'ਚ ਇਹ ਉਪਾਅ ਕਾਰਗਰ ਰਿਹਾ ਹੈ।