ਆਟੋ ਵਾਲੇ ਨਾਲ ਦੌੜੀ ਗਰਲਫਰੈਂਡ, ਬਦਲੇ ''ਚ ਸ਼ਖਸ ਨੇ ਕੀਤਾ ਅਜੀਬ ਕਾਰਾ

Wednesday, Aug 26, 2020 - 02:50 PM (IST)

ਆਟੋ ਵਾਲੇ ਨਾਲ ਦੌੜੀ ਗਰਲਫਰੈਂਡ, ਬਦਲੇ ''ਚ ਸ਼ਖਸ ਨੇ ਕੀਤਾ ਅਜੀਬ ਕਾਰਾ

ਪੁਣੇ— ਮਹਾਰਾਸ਼ਟਰ ਦੇ ਪੁਣੇ ਤੋਂ ਅਜੀਬ-ਗਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ 36 ਸਾਲ ਦੇ ਸ਼ਖਸ ਨੂੰ ਪੁਣੇ ਪੁਲਸ ਨੇ ਗ੍ਰਿਫ਼ਤਾਰ ਕੀਤਾ ਹੈ। ਦਰਅਸਲ ਉਕਤ ਸ਼ਖਸ 'ਤੇ 70 ਆਟੋ ਰਿਕਸ਼ਾ ਡਰਾਈਵਰਾਂ ਦੇ ਸਮਾਰਟ ਫੋਨ ਚੋਰੀ ਦਾ ਦੋਸ਼ ਹੈ। ਸ਼ਖਸ ਨੇ ਅਜਿਹਾ ਬਦਲਾ ਲੈਣ ਦੀ ਆਸ ਨਾਲ ਕੀਤਾ ਹੈ। ਸ਼ਖਸ ਦੀ ਗਰਲਫਰੈਂਡ ਨੇ ਇਕ ਆਟੋ ਰਿਕਸ਼ਾ ਡਰਾਈਵਰ ਨਾਲ ਦੌੜ ਕੇ ਵਿਆਹ ਕਰਵਾ ਲਿਆ। ਦੋਸ਼ੀ ਦੀ ਪਛਾਣ ਆਸਿਫ ਉਰਫ ਭੂਰਾਭਾਈ ਆਰਿਫ ਸ਼ੇਖ ਦੇ ਰੂਪ ਵਿਚ ਹੋਈ ਹੈ, ਜੋ ਅਹਿਮਦਾਬਾਦ 'ਚ ਇਕ ਰੈਸਟੋਰੈਂਟ ਚਲਾਉਂਦਾ ਸੀ। ਪੁਲਸ ਨੇ ਉਸ ਨੂੰ ਗ੍ਰਿਫ਼ਤਾਰ ਕੀਤਾ ਅਤੇ ਮੰਗਲਵਾਰ ਨੂੰ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਅਤੇ 27 ਅਗਸਤ ਤੱਕ ਪੁਲਸ ਕਸਟੱਡੀ 'ਚ ਭੇਜ ਦਿੱਤਾ ਗਿਆ ਹੈ।

PunjabKesari

ਪੁਲਸ ਮੁਤਾਬਕ ਦੋਸ਼ੀ ਸਿਰਫ ਆਟੋ ਰਿਕਸ਼ਾ ਡਰਾਈਵਰਾਂ ਨੂੰ ਹੀ ਨਿਸ਼ਾਨਾ ਬਣਾਉਂਦਾ ਸੀ, ਕਿਉਂਕਿ ਉਸ ਦੀ ਗਰਲਫਰੈਂਡ ਉਸ ਦੇ ਸਾਰੇ ਪੈਸੇ ਲੈ ਕੇ ਆਟੋ ਡਰਾਈਵਰ ਨਾਲ ਅਹਿਮਦਾਬਾਦ ਦੌੜ ਗਈ ਅਤੇ ਵਿਆਹ ਕਰਵਾ ਲਿਆ। ਪੁਲਸ ਦੀ ਰਿਪੋਰਟ ਮੁਤਾਬਕ ਸ਼ੇਖ ਅਹਿਮਦਾਬਾਦ 'ਚ ਰੈਸਟੋਰੈਂਟ ਵੇਚ ਕੇ ਆਪਣੀ 27 ਸਾਲ ਦੀ ਗਰਲਫਰੈਂਡ ਦੇ ਨਾਲ ਪਿਛਲੇ ਸਾਲ ਜੂਨ ਮਹੀਨੇ ਪੁਣੇ ਆਇਆ ਸੀ। ਸ਼ੇਖ ਆਪਣੀ ਗਰਲਫਰੈਂਡ ਨਾਲ ਵਿਆਹ ਕਰਾਉਣਾ ਚਾਹੁੰਦਾ ਸੀ ਪਰ ਇਹ ਉਸ ਦੇ ਮਾਪਿਆਂ ਦੀ ਮਰਜ਼ੀ ਦੇ ਖ਼ਿਲਾਫ਼ ਸੀ। ਸ਼ੇਖ ਨੇ ਆਪਣੀ ਗਰਲਫਰੈਂਡ ਦਾ ਪਤਾ ਲਾਇਆ ਪਰ ਜਦੋਂ ਤੱਕ ਉਹ ਮੁੜ ਮਿਲੀ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਟੁੱਟੇ ਹੋਏ ਦਿਲ ਨਾਲ ਸ਼ੇਖ ਨੇ ਆਪਣੇ ਦੂਰ ਦੇ ਰਿਸ਼ਤੇਦਾਰ ਨਾਲ ਕੰਮ ਸ਼ੁਰੂ ਕੀਤਾ। 

PunjabKesari

ਸ਼ੇਖ ਦੇ ਦਿਲ 'ਚ ਆਟੋ ਰਿਕਸ਼ਾ ਡਰਾਈਵਰਾਂ ਲਈ ਖਟਾਸ ਪੈਦਾ ਹੋ ਗਈ। ਇਸ ਲਈ ਉਹ ਡਰਾਈਵਰਾਂ ਦਾ ਧਿਆਨ ਭਟਕਾ ਕੇ ਉਨ੍ਹਾਂ ਦੇ ਸਮਾਰਟ ਫੋਨ ਚੋਰੀ ਕਰਦਾ ਸੀ। ਸ਼ੇਖ ਨੇ ਪੁਲਸ ਨੂੰ ਦੱਸਿਆ ਉਸ ਨੂੰ ਚੋਰੀ ਕਰ ਕੇ ਸਕੂਨ ਮਿਲਦਾ ਸੀ। ਪੁੱਛ-ਗਿੱਛ ਦੌਰਾਨ ਉਸ ਨੇ 70 ਫੋਨ ਚੋਰੀ ਕਰਨ ਦੀ ਗੱਲ ਕਬੂਲੀ ਹੈ।


author

Tanu

Content Editor

Related News