ਪੁਲਵਾਮਾ ''ਚ CRPF ਦੇ ਕਾਫ਼ਲੇ ''ਤੇ ਅੱਤਵਾਦੀ ਹਮਲਾ, IED ਧਮਾਕੇ ''ਚ ਇਕ ਜਵਾਨ ਜ਼ਖਮੀ

07/05/2020 12:52:05 PM

ਸ਼੍ਰੀਨਗਰ- ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲ੍ਹੇ 'ਚ ਐਤਵਾਰ ਨੂੰ ਘੱਟ ਤੀਬਰਤਾ ਦਾ ਆਈ.ਈ.ਡੀ. ਧਮਾਕਾ ਹੋਇਆ, ਜਿਸ 'ਚ ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ.ਆਰ.ਪੀ.ਐੱਫ.) ਦਾ ਇਕ ਜਵਾਨ ਜ਼ਖਮੀ ਹੋ ਗਿਆ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਇਹ ਧਮਾਕਾ ਪੁਲਵਾਮਾ ਦੇ ਗੰਗੂ ਇਲਾਕੇ 'ਚ ਐਤਵਾਰ ਸਵੇਰੇ ਉਦੋਂ ਹੋਇਆ, ਜਦੋਂ ਸੁਰੱਖਿਆ ਦਸਤੇ ਉੱਥੋਂ ਲੰਘ ਰਹੇ ਸਨ। ਉਨ੍ਹਾਂ ਨੇ ਦੱਸਿਆ ਕਿ ਧਮਾਕੇ 'ਚ ਸੀ.ਆਰ.ਪੀ.ਐੱਫ. ਦੇ ਇਕ ਜਵਾਨ ਦੇ ਹੱਥ 'ਤੇ ਸੱਟ ਲੱਗੀ ਪਰ ਉਸ ਦੀ ਹਾਲਤ ਸਥਿਰ ਹੈ। ਅਧਿਕਾਰੀ ਨੇ ਕਿਹਾ ਕਿ ਸੁਰੱਖਿਆ ਦਸਤਿਆਂ ਨੇ ਧਮਾਕੇ ਤੋਂ ਬਾਅਦ ਹਵਾ 'ਚ ਗੋਲੀਆਂ ਚਲਾਈਆਂ।

ਇਸ ਘਟਨਾ ਤੋਂ ਬਾਅਦ ਪੂਰੇ ਖੇਤਰ ਨੂੰ ਸੀਲ ਕਰ ਦਿੱਤਾ ਗਿਆ ਹੈ ਅਤੇ ਧਮਾਕੇ ਤੋਂ ਬਾਅਦ ਜ਼ਿੰਮੇਵਾਰ ਅੱਤਵਾਦੀਆਂ ਨੂੰ ਫੜਨ ਲਈ ਵੱਡੇ ਪੈਮਾਨੇ 'ਤੇ ਤਲਾਸ਼ ਮੁਹਿੰਮ ਸ਼ੁਰੂ ਕਰ ਦਿੱਤੀ ਗਈ ਹੈ। ਦੱਸਣਯੋਗ ਹੈ ਕਿ ਹਾਲ ਹੀ 'ਚ ਐੱਨ.ਆਈ.ਏ. ਨੇ ਪਿਛਲੇ ਸਾਲ ਪੁਲਵਾਮਾ 'ਚ ਸੀ.ਆਰ.ਪੀ.ਐੱਫ. ਕਾਫ਼ਲੇ 'ਤੇ ਹੋਏ ਹਮਲੇ ਦੇ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਸੀ। ਉਸ ਨੇ ਹਮਲਾ ਕਰਨ 'ਚ ਸ਼ਾਮਲ ਅੱਤਵਾਦੀਆਂ ਦੀ ਮਦਦ ਕੀਤੀ ਸੀ ਅਤੇ ਘੁਸਪੈਠ ਤੋਂ ਬਾਅਦ ਉਨ੍ਹਾਂ ਨੂੰ ਸਾਊਥ ਕਸ਼ਮੀਰ ਪਹੁੰਚਾਇਆ ਸੀ। ਦੋਸ਼ੀ ਤੋਂ ਪੁੱਛ-ਗਿੱਛ 'ਚ ਪਤਾ ਲੱਗਾ ਸੀ ਕਿ ਉਹ ਪਾਕਿਸਤਾਨ 'ਚ ਬੈਠੇ ਜੈਸ਼ ਦੇ ਕਮਾਂਡਰਾਂ ਦੇ ਸੰਪਰਕ 'ਚ ਸੀ। ਉਨ੍ਹਾਂ ਦੇ ਇਸ਼ਾਰੇ 'ਤੇ ਹੀ ਘੁਸਪੈਠ ਕਰਨ ਤੋਂ ਬਾਅਦ ਉਸ ਨੇ ਫਾਰੂਖ ਨੂੰ ਸਾਊਥ ਕਸ਼ਮੀਰ 'ਚ ਪਹੁੰਚਾਇਆ।


DIsha

Content Editor

Related News