ਪੁਲਵਾਮਾ ''ਚ ਪੁਲਸ ਸਟੇਸ਼ਨ ''ਤੇ ਗ੍ਰੇਨੇਡ ਹਮਲਾ, 8 ਲੋਕ ਜ਼ਖਮੀ

06/18/2019 7:13:20 PM

ਸ਼੍ਰੀਨਗਰ: ਪੁਲਵਾਮਾ ਪੁਲਸ ਸਟੇਸ਼ਨ 'ਤੇ ਅੱਤਵਾਦੀਆਂ ਵਲੋਂ ਅੱਜ ਗ੍ਰੇਨੇਡ ਹਮਲਾ ਕੀਤਾ ਹੈ। ਜਿਸ ਦੌਰਾਨ 8 ਲੋਕ ਜ਼ਖਮੀ ਹੋ ਗਏ। ਇਕ ਅਧਿਕਾਰੀ ਨੇ ਇਸ ਬਾਰੇ ਪੁਸ਼ਟੀ ਕਰਦੇ ਹੋਏ ਕਿਹਾ ਕਿ ਜ਼ਖਮੀਆਂ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਥੇ ਹੀ ਸੁਰੱਖਿਆਬਲਾਂ ਨੇ ਪੂਰੇ ਇਲਾਕੇ ਨੂੰ ਘਟਨਾ ਦੇ ਬਾਅਦ ਘੇਰ ਲਿਆ ਹੈ ਅਤੇ ਹਮਲਾਵਾਰਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਅੱਤਵਾਦੀਆਂ ਨੇ ਪੁਲਸ ਸਟੇਸ਼ਨ 'ਤੇ ਗ੍ਰੇਨੇਡੇ ਸੁੱਟਿਆ ਪਰ ਉਨ੍ਹਾਂ ਦਾ ਨਿਸ਼ਾਨਾ ਚੂਕ ਗਿਆ। ਜਿਸ ਕਾਰਨ ਗ੍ਰੇਨੇਡ ਸੜਕ 'ਤੇ ਹੀ ਫਟ ਗਿਆ। ਜਿਸ ਕਾਰਨ 8 ਲੋਕ ਜ਼ਖਮੀ ਹੋ ਗਏ।


Related News