ਪੁਡੂਚੇਰੀ ਨੂੰ ਲੈ ਕੇ ਕੇਂਦਰ ''ਤੇ ਭੜਕੇ ਰਾਹੁਲ, ਬੋਲੇ- ਚੁਣੀਆਂ ਹੋਈਆਂ ਸਰਕਾਰਾਂ ਸੁੱਟਦੇ ਹਨ PM ਮੋਦੀ

Tuesday, Feb 23, 2021 - 01:35 PM (IST)

ਵਾਇਨਾਡ- ਕੇਰਲ 'ਚ ਆਪਣੇ ਚੋਣ ਖੇਤਰ ਵਾਇਨਾਡ ਦੇ 2 ਦਿਨਾਂ ਦੌਰੇ 'ਤੇ ਆਏ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ 'ਤੇ ਜੰਮ ਕੇ ਨਿਸ਼ਾਨਾ ਵਿੰਨ੍ਹਿਆ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਇਕ ਤੋਂ ਬਾਅਦ ਇਕ ਚੁਣੀਆਂ ਹੋਈਆਂ ਸਰਕਾਰਾਂ ਨੂੰ ਸੁੱਟਦੀ ਹੈ। ਰਾਹੁਲ ਨੇ ਕਿਹਾ ਕਿ ਆਜ਼ਾਦ ਭਾਰਤ 'ਚ ਪਹਿਲੀ ਵਾਰ ਚੋਣ ਜਿੱਤਣ ਦਾ ਮਤਲਬ ਚੋਣ ਹਾਰਨਾ ਹੈ ਅਤੇ ਚੋਣ ਹਾਰਨ ਦਾ ਮਤਲਬ ਚੋਣ ਜਿੱਤਣਾ ਹੈ। ਕੇਰਲ 'ਚ ਰਾਹੁਲ ਨੇ ਕਿਹਾ,''ਪਹਿਲੀ ਵਾਰ ਦਿੱਲੀ 'ਚ ਇਕ ਸਰਕਾਰ (ਕੇਂਦਰ ਸਰਕਾਰ) ਹੈ ਜੋ ਆਪਣੀ ਇੱਛਾ ਅਤੇ ਤਾਕਤ ਨਿਆਪਾਲਿਕਾ 'ਤੇ ਥੋਪ ਰਹੀ ਹੈ। ਸਰਕਾਰ ਨਿਆਪਾਲਿਕਾ ਨੂੰ ਉਹ ਨਹੀਂ ਕਰਨ ਦੇ ਰਹੀ ਹੈ, ਜੋ ਉਸ ਨੂੰ ਕਰਨਾ ਚਾਹੀਦਾ ਅਤੇ ਅਜਿਹਾ ਸਿਰਫ਼ ਨਿਆਪਾਲਿਕਾ ਨਾਲ ਹੀ ਨਹੀਂ ਹੈ, ਉਹ ਸਾਨੂੰ ਲੋਕ ਸਭਾ ਅਤੇ ਰਾਜ ਸਭਾ 'ਚ ਚਰਚਾ ਨਹੀਂ ਕਰਨ ਦਿੰਦੇ।''

PunjabKesari

ਉਨ੍ਹਾਂ ਕਿਹਾ,''ਉਹ ਇਕ ਤੋਂ ਬਾਅਦ ਇਕ ਚੁਣੀਆਂ ਹੋਈਆਂ ਸਰਕਾਰਾਂ ਨੂੰ ਸੁੱਟਦੇ ਹਨ। ਆਜ਼ਾਦ ਭਾਰਤ 'ਚ ਪਹਿਲੀ ਵਾਰ ਚੋਣ ਜਿੱਤਣ ਦਾ ਮਤਲਬ ਚੋਣ ਹਾਰਨਾ ਹੈ ਅਤੇ ਚੋਣ ਹਾਰਨ ਦਾ ਮਤਲਬ ਚੋਣ ਜਿੱਤਣਾ ਹੈ। ਪਰ ਉਹ ਸੱਚ ਦਾ ਸਾਹਮਣਾ ਕਰਨ ਤੋਂ ਬਚ ਨਹੀਂ ਸਕਦੇ ਹਨ।'' ਦੱਸਣਯੋਗ ਹੈ ਕਿ ਪੁਡੂਚੇਰੀ 'ਚ ਮੁੱਖ ਮੰਤਰੀ ਵੀ. ਨਾਰਾਇਣਸਾਮੀ ਨੇ ਸੋਮਵਾਰ ਨੂੰ ਵਿਧਾਨ ਸਭਾ 'ਚ ਭਰੋਸੇ ਦੀ ਵੋਟ 'ਤੇ ਵੋਟ ਵੰਡ ਤੋਂ ਪਹਿਲਾਂ ਹੀ ਅਸਤੀਫ਼ਾ ਦੇ ਦਿੱਤਾ। ਇਸ ਤੋਂ ਪਹਿਲਾਂ ਕੁਝ ਵਿਧਾਇਕਾਂ ਨੇ ਅਸਤੀਫ਼ੇ ਦੇ ਦਿੱਤੇ ਸਨ, ਜਿਸ ਨਾਲ ਬਹੁਮਤ ਵਾਲੀ ਸਰਕਾਰ ਘੱਟ ਗਿਣਤੀ 'ਚ ਆ ਗਈ ਸੀ।

ਇਹ ਵੀ ਪੜ੍ਹੋ : ਪੁਡੂਚੇਰੀ 'ਚ ਡਿੱਗੀ ਕਾਂਗਰਸ ਦੀ ਸਰਕਾਰ, ਫਲੋਰ ਟੈਸਟ 'ਚ ਫ਼ੇਲ ਹੋਏ CM ਨਾਰਾਇਣਸਾਮੀ


DIsha

Content Editor

Related News