ਦੋ ਵਾਰ ਕੱਪ ਸੀਰੀਜ਼ ਖਿਤਾਬ ਜਿੱਤਣ ਵਾਲੇ ਮਸ਼ਹੂਰ ਰੇਸਰ ਨੇ 41 ਸਾਲ ਦੀ ਉਮਰ ''ਚ ਲਿਆ ਆਖ਼ਰੀ ਸਾਹ

Friday, May 22, 2026 - 12:28 PM (IST)

ਦੋ ਵਾਰ ਕੱਪ ਸੀਰੀਜ਼ ਖਿਤਾਬ ਜਿੱਤਣ ਵਾਲੇ ਮਸ਼ਹੂਰ ਰੇਸਰ ਨੇ 41 ਸਾਲ ਦੀ ਉਮਰ ''ਚ ਲਿਆ ਆਖ਼ਰੀ ਸਾਹ

ਵੈਨਕੂਵਰ (ਮਲਕੀਤ ਸਿੰਘ) – ਅਮਰੀਕਾ ਦੇ ਮਸ਼ਹੂਰ ਮੋਟਰ ਰੇਸਿੰਗ ਖਿਡਾਰੀ ਅਤੇ ਨੈਸਕਾਰ ਦੇ ਦੋ ਵਾਰ ਕੱਪ ਸੀਰੀਜ਼ ਚੈਂਪੀਅਨ ਰਹੇ ਕਾਇਲ ਬੁਸ਼ ਦਾ 41 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਜਾਣ ਦੀ ਦੁਖਦਾਈ ਸੂਚਨਾ ਹੈ  ਉਨ੍ਹਾਂ ਦੇ ਦਿਹਾਂਤ ਮਗਰੋਂ ਖੇਡ ਜਗਤ ਅਤੇ ਮੋਟਰ ਰੇਸਿੰਗ ਪ੍ਰੇਮੀਆਂ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਇਲ ਬੁਸ਼ ਕੁਝ ਸਮੇਂ ਤੋਂ ਹਸਪਤਾਲ ਵਿੱਚ ਦਾਖ਼ਲ ਸਨ, ਇਸ ਸਬੰਧੀ ਬੁਸ਼ ਪਰਿਵਾਰ, ਰਿਚਰਡ ਚਾਈਲਡਰੈੱਸ ਰੇਸਿੰਗ ਟੀਮ ਅਤੇ ਨੈਸਕਾਰ ਵੱਲੋਂ ਵੀ ਪੁਸ਼ਟੀ ਕੀਤੀ ਗਈ ਹੈ।ਕਾਇਲ ਬੁਸ਼ ਨੂੰ ਨੈਸਕਾਰ ਇਤਿਹਾਸ ਦੇ ਸਭ ਤੋਂ ਕਾਮਯਾਬ ਅਤੇ ਆਕਰਮਕ ਡਰਾਈਵਰਾਂ ਵਿੱਚ ਸ਼ੁਮਾਰ ਕੀਤਾ ਜਾਂਦਾ ਸੀ। ਉਨ੍ਹਾਂ ਨੇ ਨੈਸਕਾਰ ਦੀਆਂ ਤਿੰਨਾਂ ਰਾਸ਼ਟਰੀ ਸੀਰੀਜ਼ਾਂ ਵਿੱਚ ਸਭ ਤੋਂ ਵੱਧ ਰੇਸਾਂ ਜਿੱਤਣ ਦਾ ਮਾਣ ਹਾਸਲ ਕੀਤਾ ਸੀ। ਉਨ੍ਹਾਂ ਦੀ ਸ਼ਾਨਦਾਰ ਡਰਾਈਵਿੰਗ ਅਤੇ ਮੁਕਾਬਲਾਪੂਰਨ ਜਜ਼ਬੇ ਨੇ ਉਨ੍ਹਾਂ ਨੂੰ ਦੁਨੀਆ ਭਰ ਵਿੱਚ ਖ਼ਾਸ ਪਛਾਣ ਦਿਵਾਈ।ਖੇਡ ਮਾਹਿਰਾਂ ਅਨੁਸਾਰ ਕਾਇਲ ਬੁਸ਼ ਦਾ ਦਿਹਾਂਤ ਮੋਟਰ ਰੇਸਿੰਗ ਜਗਤ ਲਈ ਇੱਕ ਵੱਡਾ ਘਾਟਾ ਮੰਨਿਆ ਜਾ ਰਿਹਾ ਹੈ। ਵੱਖ-ਵੱਖ ਖਿਡਾਰੀਆਂ, ਟੀਮਾਂ ਅਤੇ ਪ੍ਰਸ਼ੰਸਕਾਂ ਵੱਲੋਂ ਸੋਸ਼ਲ ਮੀਡੀਆ ਰਾਹੀਂ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


ਨੋਟ-  ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News