ਅਭੈ ਤੇ ਚੋਟਰਾਨੀ ਬ੍ਰਿਟਿਸ਼ ਓਪਨ ਸਕੁਐਸ਼ ਦੇ ਅਗਲੇ ਦੌਰ ’ਚ ਪੁੱਜੇ
Monday, Jun 01, 2026 - 10:28 AM (IST)
ਸਪੋਰਟਸ ਡੈਸਕ– ਭਾਰਤ ਦੇ ਅਭੈ ਸਿੰਘ ਤੇ ਵੀਰ ਚੋਟਰਾਨੀ ਬ੍ਰਿਟਿਸ਼ ਓਪਨ ਸਕੁਐਸ਼ ਪ੍ਰਤੀਯੋਗਿਤਾ ਦੇ ਦੂਜੇ ਦੌਰ ’ਚ ਪਹੁੰਚ ਗਏ ਹਨ ਪਰ ਰਮਿਤ ਟੰਡਨ ਤੇ ਅਨਾਹਤ ਸਿੰਘ ਇਸ ਪੀ. ਐੱਸ. ਏ. ਡਾਇਮੰਡ ਪੱਧਰ ਦੇ ਟੂਰਨਾਮੈਂਟ ਤੋਂ ਬਾਹਰ ਹੋ ਗਏ। ਵਿਸ਼ਵ ’ਚ 24ਵੇਂ ਨੰਬਰ ਦੇ ਖਿਡਾਰੀ ਅਭੈ ਨੇ ਕੋਲੰਬੀਆ ਦੇ ਮੈਟੀਅਸ ਨੁਡਸੇਨ ਨੂੰ 11-8, 11-5, 11-4 ਨਾਲ ਜਦਕਿ ਵਿਸ਼ਵ ’ਚ 44ਵੇਂ ਨੰਬਰ ਦੇ ਖਿਡਾਰੀ ਚੋਟਰਾਨੀ ਨੇ ਪਾਕਿਸਤਾਨ ਦੇ ਨੂਰ ਜ਼ਮਾਂ ਨੂੰ 11-8, 12-14, 11-6, 11-7 ਨਾਲ ਹਰਾਇਆ।
ਟੰਡਨ ਫਰਾਂਸੀਸੀ ਖਿਡਾਰੀ ਔਗਸਟੇ ਡੁਸੋਰਡ ਖਿਲਾਫ ਮੈਚ ਦੇ ਵਿਚਾਲੇ ਤੋਂ ਹਟ ਗਿਆ। ਉਸ ਸਮੇਂ ਇਹ ਭਾਰਤੀ ਖਿਡਾਰੀ 14-12, 4-7 ਨਾਲ ਪਿੱਛੇ ਚੱਲ ਰਿਹਾ ਸੀ। ਮਹਿਲਾ ਵਰਗ ’ਚ ਵਿਸ਼ਵ ਦੀ 21ਵੇਂ ਨੰਬਰ ਦੀ ਖਿਡਾਰਨ ਅਨਾਹਤ ਮਿਸਰ ਦੀ ਵਿਸ਼ਵ ’ਚ 36ਵੇਂ ਨੰਬਰ ਦੀ ਖਿਡਾਰਨ ਨਾਰਡਿਨ ਗਾਰਾਸ ਹੱਥੋਂ ਹਾਰ ਗਈ। ਗਾਰਾਸ ਨੇ ਇਹ ਮੈਚ 11-8, 8-11, 11-8, 11-9 ਨਾਲ ਜਿੱਤਿਆ।
