ਡਿਪ੍ਰੈਸ਼ਨ ਦੇ ਇਲਾਜ ''ਚ ਬਹੁਤ ਮਦਦਗਾਰ ਹੈ ਸਾਈਕੋਥੈਰੇਪੀ

10/31/2019 9:06:17 PM

ਨਵੀਂ ਦਿੱਲੀ— ਜੇਕਰ ਤੁਸੀਂ ਪਹਿਲਾਂ ਤੋਂ ਡਿਪ੍ਰੈਸ਼ਨ ਦੇ ਮਰੀਜ਼ ਹੋ ਜਾਂ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਡਿਪ੍ਰੈਸ਼ਨ ਵੱਲ ਵਧ ਰਹੇ ਹੋ ਤਾਂ ਸਾਈਕੋਥੈਰੇਪੀ ਇਸ ਬੀਮਾਰੀ ਤੋਂ ਛੁਟਕਾਰਾ ਦਿਵਾਉਣ 'ਚ ਤੁਹਾਡੀ ਮਦਦਗਾਰ ਸਾਬਿਤ ਹੋ ਸਕਦੀ ਹੈ। ਸਾਈਕੋਥੈਰੇਪੀ ਨੂੰ ਟਾਕ ਥੈਰੇਪੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਕਿਉਂਕਿ ਇਸ ਥੈਰੇਪੀ ਦੌਰਾਨ ਇਕ ਟਰੇਂਡ ਮੈਂਟਲ ਹੈਲਥ ਪ੍ਰੋਫੈਸ਼ਨਲ ਮਰੀਜ਼ ਨਾਲ ਗੱਲਬਾਤ ਕਰ ਕੇ ਇਹ ਸਮਝਣ ਦੀ ਕੋਸ਼ਿਸ਼ ਕਰਦਾ ਹੈ ਕਿ ਉਸ ਦੇ ਡਿਪ੍ਰੈਸ਼ਨ ਦੇ ਅਸਰ ਕਾਰਣ ਕੀ ਹਨ। ਨਾਲ ਹੀ ਉਹ ਆਪਣੇ ਟਿਪਸ ਅਤੇ ਗਾਈਡੈਂਸ ਰਾਹੀਂ ਮਰੀਜ਼ ਨੂੰ ਬਿਹਤਰ ਫੀਲ ਕਰਵਾਉਂਦਾ ਹੈ।

ਸਾਈਕੋਥੈਰੇਪੀ ਕਈ ਤਰ੍ਹਾਂ ਦੀ ਹੁੰਦੀ ਹੈ ਪਰ ਇਨ੍ਹਾਂ ਸਾਰੀਆਂ ਦਾ ਮੁੱਖ ਮਕਸਦ ਮਰੀਜ਼ ਦੇ ਡਿਪ੍ਰੈਸ਼ਨ ਦਾ ਮੁੱਖ ਕਾਰਣ ਜਾਣਨਾ ਹੁੰਦਾ ਹੈ। ਥੈਰੇਪੀ ਦੌਰਾਨ ਮਾਹਿਰ ਤੁਹਾਨੂੰ ਆਪਣੇ ਵਿਚਾਰਾਂ ਅਤੇ ਸੋਚ ਦੇ ਉਨ੍ਹਾਂ ਕਾਰਣਾਂ 'ਤੇ ਕੰਟਰੋਲ ਕਰਨਾ ਸਿਖਾਉਂਦੇ ਹਨ, ਜੋ ਤੁਹਾਨੂੰ ਡਿਪ੍ਰੈਸ਼ਨ 'ਚ ਧੱਕ ਰਹੇ ਹੁੰਦੇ ਹਨ। ਸਾਈਕੋਥੈਰੇਪੀ ਕਈ ਵੱਖਰੇ-ਵੱਖਰੇ ਤਰੀਕਿਆਂ ਨਾਲ ਵੀ ਕੀਤੀ ਜਾਂਦੀ ਹੈ। ਇਨ੍ਹਾਂ ਨੂੰ ਕਾਗਨੇਟਿਵ ਬਿਹੇਵੀਅਰ ਥੈਰੇਪੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਕਾਗਨੇਟਿਵ ਬਿਹੇਵੀਅਰ ਥੈਰੇਪੀ 'ਚ ਮੁੱਖ ਤੌਰ 'ਤੇ ਇਹ ਥੈਰੇਪੀ ਸ਼ਾਮਲ ਹੁੰਦੀ ਹੈ।

ਮੈਂਟਲ ਹੈਲਥ ਅਤੇ ਸਾਈਕੋਥੈਰੇਪੀ
ਨਿੱਜੀ ਥੈਰੇਪੀ : ਇਸ ਥੈਰੇਪੀ ਦੌਰਾਨ ਮਾਹਿਰ ਦੋ ਜਾਂ ਜ਼ਿਆਦਾ ਮਰੀਜ਼ਾਂ ਦੀ ਇਕੱਠੇ ਸਾਈਕੋਥੈਰੇਪੀ ਕਰਦਾ ਹੈ। ਇਹ ਇਸ ਮਾਇਨੇ 'ਚ ਮਦਦਗਾਰ ਸਾਬਿਤ ਹੋ ਸਕਦਾ ਹੈ ਕਿ ਤੁਸੀਂ ਜਿਨ੍ਹਾਂ ਪ੍ਰੇਸ਼ਾਨੀਆਂ ਨਾਲ ਘਿਰੇ ਹੋਏ ਹੋ ਅਤੇ ਸੋਚ ਰਹੇ ਹੋ ਕਿ ਸਿਰਫ ਤੁਹਾਡੇ ਨਾਲ ਹੀ ਇਹ ਸਭ ਹੋ ਰਿਹਾ ਹੈ ਤਾਂ ਅਜਿਹਾ ਨਹੀਂ ਹੈ। ਦੁਨੀਆ 'ਚ ਹਜ਼ਾਰਾਂ ਲੋਕ ਇਸੇ ਸਮੱਸਿਆ 'ਚੋਂ ਲੰਘ ਰਹੇ ਹਨ।

ਕਪਲ ਥੈਰੇਪੀ : ਇਸ ਥੈਰੇਪੀ 'ਚ ਪਤੀ-ਪਤਨੀ ਨੂੰ ਇਕੱਠੇ ਬਿਠਾ ਕੇ ਥੈਰੇਪੀ ਦਿੱਤੀ ਜਾਂਦੀ ਹੈ ਕਿ ਡਿਪ੍ਰੈਸ਼ਨ ਤੁਹਾਨੂੰ ਕਿਵੇਂ ਪ੍ਰਭਾਵਿਤ ਕਰ ਰਿਹਾ ਹੈ ਅਤੇ ਉਹ ਲੋਕ ਇਸ ਤੋਂ ਬਾਹਰ ਆਉਣ 'ਚ ਕਿਸ ਤਰ੍ਹਾਂ ਤੁਹਾਡੀ ਮਦਦ ਕਰ ਸਕਦੇ ਹਨ। ਹਾਲਾਂਕਿ ਥੈਰੇਪਿਸਟ ਮਰੀਜ਼ ਦੀ ਕੰਡੀਸ਼ਨ ਦੇ ਹਿਸਾਬ ਨਾਲ ਥੈਰੇਪੀ ਸਿਲੈਕਟ ਕਰਦੇ ਹਨ। ਹੋ ਸਕਦਾ ਹੈ ਕਿ ਤੁਹਾਡੇ ਥੈਰੇਪਿਸਟ ਕਈ ਤਰ੍ਹਾਂ ਦੀ ਥੈਰੇਪੀਜ਼ ਨੂੰ ਇਕੱਠੇ ਲੈ ਕੇ ਤੁਹਾਡਾ ਟ੍ਰੀਟਮੈਂਟ ਕਰਨ।

ਸਾਡੇ ਦੇਸ਼ 'ਚ ਸਾਈਕੋਲਾਜੀਕਲ ਮਾਈਂਡੇਡ ਦੀ ਕਮੀ ਹੈ। ਉਸ ਦੇ ਕਾਰਣ ਲੋਕ ਇਸ ਤਰ੍ਹਾਂ ਦੀ ਬੀਮਾਰੀ ਨੂੰ ਸਾਈਕੋਲਾਜੀਕਲ ਸਿਕਨੈੱਸ ਨਾ ਸਮਝ ਕੇ ਫਿਜ਼ੀਕਲ ਡਿਜ਼ੀਜ਼ ਸਮਝਦੇ ਹਨ। ਸਾਈਕੋਲਾਜੀਕਲ ਮਾਈਂਡੇਡ ਦੀ ਕਮੀ ਕਾਰਣ ਇਹ ਸਥਿਤੀ ਬਹੁਤ ਖਰਾਬ ਹੁੰਦੀ ਹੈ। ਕਿਉਂਕਿ ਇਸ ਦੇ ਕਾਰਣ ਸਾਈਕਾਈਟ੍ਰਿਸਟ ਨੂੰ ਵੀ ਮਰੀਜ਼ ਦੀ ਥੈਰੇਪੀ ਕਰਨ ਅਤੇ ਉਸ ਨੂੰ ਇਹ ਯਕੀਨ ਦਿਵਾਉਣ 'ਚ ਬਹੁਤ ਮੁਸ਼ੱਕਤ ਕਰਨੀ ਹੁੰਦੀ ਹੈ ਕਿ ਉਸ ਦੀ ਪ੍ਰੇਸ਼ਾਨੀ ਸਰੀਰਕ ਨਹੀਂ ਮਾਨਸਿਕ ਹੈ। ਇਸ ਲਈ ਇਸ ਮੁਸ਼ਕਲ ਨੂੰ ਦੂਰ ਕਰਨ ਲਈ ਮੈਂਟਲ ਹੈਲਥ ਅਵੇਅਰਨੈੱਸ ਬਹੁਤ ਜ਼ਰੂਰੀ ਹੈ। ਇਸ ਵਿਚ ਮੈਡੀਕਲ ਸੈਕਟਰ ਦੇ ਦੂਸਰੇ ਮਾਹਿਰ, ਮੀਡੀਆ, ਐਜੂਕੇਸ਼ਨ ਅਤੇ ਐੱਨ. ਜੀ. ਓ. ਬਿਹਤਰ ਯੋਗਦਾਨ ਦੇ ਸਕਦੇ ਹਨ।


Baljit Singh

Edited By Baljit Singh