ਵਾਇਰਸ ਦੀ ਲਪੇਟ ''ਚ ਆਉਣ ਦੇ ਸ਼ੱਕ ਕਾਰਨ ਮਾਨਸਿਕ ਰੋਗੀ 45 ਦਿਨਾਂ ਲਈ ਰਿਹਾਅ
Thursday, May 07, 2020 - 10:40 PM (IST)
ਨਵੀਂ ਦਿੱਲੀ (ਭਾਸ਼ਾ) - ਦਿੱਲੀ ਹਾਈ ਕੋਰਟ ਨੇ ਗੰਭੀਰ ਮਾਨਸਿਕ ਬੀਮਾਰੀ ਤੋਂ ਗ੍ਰਸਤ ਇਕ ਕੈਦੀ ਨੂੰ 45 ਦਿਨਾਂ ਲਈ ਜੇਲ ਤੋਂ ਰਿਹਾਅ ਕਰਨ ਦਾ ਨਿਰਦੇਸ਼ ਦਿੱਤਾ ਹੈ। ਅਦਾਲਤ ਨੇ ਪਾਇਆ ਕਿ ਕੋਵਿਡ-19 ਮਹਾਮਾਰੀ ਦੇ ਮੱਦੇਨਜ਼ਰ ਜੇਲ ਵਿਚ ਇਸ ਕੈਦੀ ਦੇ ਵਾਇਰਸ ਦੀ ਲਪੇਟ ਵਿਚ ਆਉਣ ਦਾ ਜ਼ਿਆਦਾ ਸ਼ੱਕ ਹੈ ਕਿਉਂਕਿ ਉਹ ਸਾਵਧਾਨੀਆਂ ਵਰਤਣ ਅਤੇ ਜ਼ਰੂਰੀ ਸਵੱਛਤਾ ਬਰਕਰਾਰ ਰੱਖਣ ਵਿਚ ਸਮਰੱਥ ਨਹੀਂ ਹੋਵੇਗਾ।
ਜਦ ਇਹ ਸੂਚਿਤ ਕੀਤਾ ਗਿਆ ਕਿ ਕੈਦੀ ਇਸ ਸਥਿਤੀ ਵਿਚ ਨਹੀਂ ਹੈ ਕਿ ਉਹ ਇਕੱਲੇ ਵਾਪਸ ਆਪਣੇ ਘਰ ਜਾ ਸਕੇ ਤਾਂ ਅਦਾਲਤ ਨੇ ਜੇਲ ਦੇ ਸੁਪਰੀਡੈਂਟ ਨੂੰ ਆਖਿਆ ਕਿ ਜਦ ਉਸ ਨੂੰ ਰਿਹਾਅ ਕੀਤਾ ਜਾਵੇ ਤਾਂ ਉਸ ਦੀ ਭੈਣ ਨੂੰ ਜਾਣਕਾਰੀ ਦਿੱਤੀ ਜਾਵੇ ਤਾਂ ਜੋ ਉਸ ਨੂੰ ਸੁਰੱਖਿਅਤ ਘਰ ਲਿਜਾਇਆ ਜਾ ਸਕੇ। ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਸੁਣਵਾਈ ਕਰਦੇ ਹੋਏ ਜੱਜ ਅਨੂਪ ਜੈਰਾਮ ਭਮਭਾਨੀ ਨੇ ਦੋਸ਼ੀ ਦੀ 45 ਦਿਨ ਦੀ ਸਜ਼ਾ ਮੁਆਫ ਕਰਦੇ ਹੋਏ ਆਖਿਆ ਕਿ ਅਜਿਹਾ ਕਰਨਾ ਉਸ ਦੀ ਸਿਹਤ ਅਤੇ ਸੁਰੱਖਿਆ ਦੇ ਹਿੱਤ ਵਿਚ ਹੋਵੇਗਾ।