CAA 'ਤੇ ਪ੍ਰਦਰਸ਼ਨ: ਯੂ.ਪੀ. ਦੇ 21 ਜ਼ਿਲਿਆਂ 'ਚ ਸੋਮਵਾਰ ਤੱਕ ਇੰਟਰਨੈੱਟ ਬੰਦ

Sunday, Dec 22, 2019 - 09:26 AM (IST)

CAA 'ਤੇ ਪ੍ਰਦਰਸ਼ਨ: ਯੂ.ਪੀ. ਦੇ 21 ਜ਼ਿਲਿਆਂ 'ਚ ਸੋਮਵਾਰ ਤੱਕ ਇੰਟਰਨੈੱਟ ਬੰਦ

ਲਖਨਊ—ਨਾਗਰਿਕਤਾ ਸੋਧ ਕਾਨੂੰਨ 2019 (ਸੀ.ਏ.ਏ) ਖਿਲਾਫ ਦੇਸ਼ 'ਚ ਬਵਾਲ ਜਾਰੀ ਹੈ। ਉਤਰ ਪ੍ਰਦੇਸ਼ 'ਚ ਨਾਗਰਿਕਤਾ ਕਾਨੂੰਨ ਦੇ ਵਿਰੋਧ 'ਚ ਹਿੰਸਕ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸ ਨੂੰ ਦੇਖਦੇ ਹੋਏ ਪੁਲਸ-ਪ੍ਰਸ਼ਾਸਨ ਤਾਇਨਾਤ ਕੀਤੀ ਗਈ ਹੈ। ਸਾਵਧਾਨੀ ਦੇ ਤੌਰ 'ਤੇ ਉਤਰ ਪ੍ਰਦੇਸ਼ 'ਚ ਐਤਵਾਰ ਨੂੰ ਫਿਰ ਇੰਟਰਨੈੱਟ ਸਰਵਿਸ ਬੰਦ ਕਰ ਦਿੱਤੀ ਗਈ ਹੈ। ਉਤਰ ਪ੍ਰਦੇਸ਼ ਦੇ 21 ਜ਼ਿਲਿਆਂ 'ਚ ਇੰਟਰਨੈੱਟ ਸਰਵਿਸ ਸੋਮਵਾਰ ਤੱਕ ਬੰਦ ਕਰਨ ਦਾ ਐਲਾਨ ਕੀਤਾ ਗਿਆ ਹੈ।

ਦੱਸਣਯੋਗ ਹੈ ਕਿ ਉਤਰ ਪ੍ਰਦੇਸ਼ 'ਚ ਸ਼ੁੱਕਰਵਾਰ ਨੂੰ ਜੁੰਮੇ ਦੀ ਨਮਾਜ ਤੋਂ ਬਾਅਦ ਹਿੰਸਕ ਪ੍ਰਦਰਸ਼ਨ ਸ਼ੁਰੂ ਹੋ ਗਿਆ। ਇਨ੍ਹਾਂ ਘਟਨਾਵਾਂ 'ਚ ਲਗਭਗ 11 ਲੋਕਾਂ ਦੀ ਮੌਤ ਹੋਈ ਹੈ। ਹਿੰਸਾ ਤੋਂ ਬਾਅਦ ਪ੍ਰਸ਼ਾਸਨ ਨੇ ਕਾਰਵਾਈ ਕਰਦੇ ਹੋਏ ਹੁਣ ਤੱਕ ਲਗਭਗ 3,000 ਤੋਂ ਵੱਧ ਲੋਕਾਂ 'ਤੇ ਕੇਸ ਦਰਜ ਕੀਤੇ ਗਏ ਹਨ। ਕਈ ਜ਼ਿਲਿਆਂ 'ਚ ਜ਼ਿਆਦਾ ਹਿੰਸਕ ਪ੍ਰਦਰਸ਼ਨ ਨੂੰ ਦੇਖਦੇ ਹੋਏ ਸਕੂਲ-ਕਾਲਜ ਬੰਦ ਕੀਤੇ ਗਏ ਹਨ। ਇਸ ਤੋਂ ਪਹਿਲਾਂ ਸ਼ਨੀਵਾਰ ਰਾਤ 12 ਵਜੇ ਤੱਕ ਇੰਟਰਨੈੱਟ ਬੰਦ ਰੱਖਣ ਦਾ ਆਦੇਸ਼ ਦਿੱਤਾ ਗਿਆ ਸੀ ਪਰ ਸਥਿਤੀਆਂ ਨੂੰ ਦੇਖਦੇ ਹੋਏ ਕੁਝ ਥਾਵਾਂ 'ਤੇ ਇਸ ਦੀ ਮਿਆਦ ਵਧਾ ਦਿੱਤੀ ਗਈ ਹੈ।


author

Iqbalkaur

Content Editor

Related News