ਦਿੱਲੀ ''ਚ ਗੰਦੇ ਪਾਣੀ ਨੂੰ ਲੈ ਕੇ ਕੇਜਰੀਵਾਲ ਵਿਰੁੱਧ ਪ੍ਰਦਰਸ਼ਨ, ਪੋਸਟਰਾਂ ''ਤੇ ਲਿਖਿਆ- ''ਲਾਪਤਾ''

Tuesday, Nov 19, 2019 - 02:28 PM (IST)

ਦਿੱਲੀ ''ਚ ਗੰਦੇ ਪਾਣੀ ਨੂੰ ਲੈ ਕੇ ਕੇਜਰੀਵਾਲ ਵਿਰੁੱਧ ਪ੍ਰਦਰਸ਼ਨ, ਪੋਸਟਰਾਂ ''ਤੇ ਲਿਖਿਆ- ''ਲਾਪਤਾ''

ਨਵੀਂ ਦਿੱਲੀ— ਦਿੱਲੀ 'ਚ ਹੁਣ ਪਾਣੀ ਨੂੰ ਲੈ ਕੇ ਰਾਜਨੀਤੀ ਹੋ ਰਹੀ ਹੈ। ਦਿੱਲੀ ਭਾਜਪਾ ਨੇਤਾ ਸਤੀਸ਼ ਉਪਾਧਿਆਏ ਦੀ ਅਗਵਾਈ ਵਿਚ ਭਾਜਪਾ ਯੁਵਾ ਮੋਰਚਾ ਨੇ ਦਿੱਲੀ ਜਲ ਬੋਰਡ ਦੇ ਪ੍ਰਧਾਨ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵਿਰੁੱਧ ਵਿਰੋਧ ਪ੍ਰਦਰਸ਼ਨ ਕੀਤਾ। ਉਨ੍ਹਾਂ ਨੇ ਹੱਥਾਂ 'ਚ ਕੇਜਰੀਵਾਲ ਲਾਪਤਾ ਦੇ ਪੋਸਟਰ ਲੈ ਕੇ ਦਿੱਲੀ 'ਚ ਪਾਣੀ ਦੀ ਖਰਾਬ ਕਵਾਲਿਟੀ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪੋਸਟਰਾਂ 'ਤੇ ਲਿਖਿਆ ਹੈ, ''ਕੀ ਤੁਸੀਂ ਦਿੱਲੀ ਜਲ ਬੋਰਡ ਦੇ ਪ੍ਰਧਾਨ ਅਰਵਿੰਦ ਕੇਜਰੀਵਾਲ ਨੂੰ ਦੇਖਿਆ ਹੈ? ਦੇਸ਼ ਦੇ 20 ਸ਼ਹਿਰਾਂ ਦੇ ਪਾਣੀ 'ਤੇ ਸਰਵੇ ਹੋਇਆ, ਦਿੱਲੀ ਦਾ ਪਾਣੀ ਸਭ ਤੋਂ ਵਧ ਜ਼ਹਿਰੀਲਾ ਪਾਇਆ ਗਿਆ।''

ਦੱਸਣਯੋਗ ਹੈ ਕਿ ਭਾਰਤੀ ਮਾਪਦੰਡ ਬਿਊਰੋ ਨੇ 20 ਸ਼ਹਿਰਾਂ ਦੇ ਪਾਣੀ ਦੀ ਗੁਣਵੱਤਾ ਦੀ ਜਾਂਚ ਕੀਤੀ ਸੀ, ਜਿਸ ਵਿਚ ਦਿੱਲੀ ਦਾ ਪਾਣੀ ਸਭ ਤੋਂ ਵਧ ਜ਼ਹਿਰੀਲਾ ਪਾਇਆ ਗਿਆ, ਉੱਥੇ ਹੀ ਮੁੰਬਈ ਵਿਚ ਪਾਣੀ ਦੀ ਗੁਣਵੱਤਾ ਸਭ ਤੋਂ ਬਿਹਤਰ ਮਿਲੀ। ਇਸ ਰਿਪੋਰਟ ਦੇ ਸਾਹਮਣੇ ਆਉਣ ਤੋਂ ਬਾਅਦ ਦਿੱਲੀ ਭਾਜਪਾ, ਆਮ ਆਦਮੀ ਪਾਰਟੀ ਦਿੱਲੀ ਸਰਕਾਰ 'ਤੇ ਹਮਲਾਵਰ ਹੋ ਗਈ ਹੈ। ਓਧਰ ਕੇਂਦਰੀ ਸਹਿਤ ਮੰਤਰੀ ਡਾ. ਹਰਸ਼ਵਰਧਨ ਨੇ ਤਾਂ ਇੱਥੋਂ ਤਕ ਕਹਿ ਦਿੱਤਾ ਕਿ ਦਿੱਲੀ ਨੂੰ ਜ਼ਹਿਰੀਲਾ ਪਾਣੀ ਪਿਲਾਉਣ ਕਾਰਨ ਸੀ. ਐੱਮ. ਕੇਜਰੀਵਾਲ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ। ਕੇਜਰੀਵਾਲ ਨੇ ਇਸ ਰਿਪੋਰਟ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਰਿਪੋਰਟ ਗਲਤ ਹੈ। ਦਿੱਲੀ ਦਾ ਪਾਣੀ ਡਬਲਿਊ. ਐੱਚ. ਓ. ਦੇ ਮਾਪਦੰਡਾਂ 'ਤੇ ਖਰ੍ਹਾ ਉਤਰਿਆ ਹੈ।


author

Tanu

Content Editor

Related News