ਜੰਮੂ ਲਾਅ ਕਾਲਜ ''ਚ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ ਨੂੰ ਮਹਿਲਾ ਪ੍ਰੋਫੈਸਰ ਨੇ ਸਿਖਾਇਆ ਸਬਕ

Saturday, Mar 24, 2018 - 09:48 AM (IST)

ਜੰਮੂ— ਜੰਮੂ ਯੂਨੀਵਰਸਿਟੀ 'ਚ ਅੱਜ ਮਾਹੌਲ ਉਸ ਸਮੇਂ ਜ਼ਿਆਦਾ ਖਰਾਬ ਹੋ ਗਿਆ, ਜਦੋਂ ਲਾਅ ਕਾਲਜ ਦੇ ਕੁਝ ਵਿਦਿਆਰਥੀਆਂ ਨੂੰ ਮਹਿਲਾ ਪ੍ਰੋਫੈਸਰ ਨੇ ਡੰਡੇ ਨਾਲ ਕੁੱਟਿਆ। ਦੱਸਣਾ ਚਾਹੁੰਦੇ ਹਾਂ ਕਿ ਵਿਦਿਆਰਥੀ ਆਪਣੀ ਮੰਗਾਂ ਨੂੰ ਲੈ ਕੇ ਯੂਨੀਵਰਸਿਟੀ 'ਚ ਪ੍ਰਦਰਸ਼ਨ ਕਰ ਰਹੇ ਸਨ ਅਤੇ ਉਸ ਸਮੇਂ ਪ੍ਰੋਫੈਸਰ ਨੇ ਪ੍ਰਦਰਸ਼ਨਕਾਰੀਆਂ ਨੂੰ ਡੰਡੇ ਨਾਲ ਕੁੱਟਮਾਰ ਕੀਤੀ। ਗੁੱਸੇ 'ਚ ਆਏ ਵਿਦਿਆਰਥੀਆਂ ਨੇ ਕਾਲਜ 'ਚ ਭੰਨ-ਤੋੜ ਵੀ ਕੀਤੀ। 
ਜਾਣਕਾਰੀ ਅਨੁਸਾਰ ਵਿਦਿਆਰਥੀ ਪ੍ਰਦਰਸ਼ਨ ਕਰਦੇ ਹੋਏ ਜ਼ਬਰਦਸਤੀ ਕਰਦੇ ਹੋਏ ਵਾਈਸ ਕਾਉਂਸਲਰ ਦੇ ਆਫਿਸ 'ਚ ਦਾਖਲ ਹੋ ਗਏ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਨਾਲ ਹੋਈ ਕੁੱਟਮਾਰ ਦਾ ਵਿਰੋਧ ਪ੍ਰਗਟ ਕੀਤਾ। ਵਿਦਿਆਰਥੀਆਂ ਨੇ ਮਹਿਲਾ ਪ੍ਰੋਫੈਸਰ ਦੇ ਖਿਲਾਫ ਐੈੱਫ.ਆਈ.ਆਰ. ਵੀ ਦਰਜ ਕਰਨ ਦੀ ਮੰਗ ਕੀਤੀ ਹੈ।


Related News