ਜੰਮੂ-ਕਸ਼ਮੀਰ ''ਚ ਪੱਥਰਬਾਜ਼ਾਂ ਦੀ ਰਿਹਾਈ ਦੇ ਵਿਰੋਧ ''ਚ ਪ੍ਰਦਰਸ਼ਨ, ਸਰਕਾਰ ਦਾ ਫੂਕਿਆ ਪੁਤਲਾ

Tuesday, Jun 12, 2018 - 06:36 PM (IST)

ਕਠੂਆ— ਕਸ਼ਮੀਰ 'ਚ ਪੱਥਰਬਾਜ਼ਾਂ ਦੀ ਰਿਹਾਈ ਦੇ ਵਿਰੋਧ 'ਚ ਸਰਵ ਧਰਮ ਸੇਵਾ ਕਮੇਟੀ ਨੇ ਮੰਗਲਵਾਰ ਨੂੰ ਜ਼ੋਰਦਾਰ ਪ੍ਰਦਰਸ਼ਨ ਕਰਦੇ ਹੋਏ ਕੇਂਦਰੀ ਗ੍ਰਹਿ ਮੰਤਰੀ ਅਤੇ ਕੇਂਦਰ ਸਰਕਾਰ ਦਾ ਪੁਤਲਾ ਸਾੜ ਕੇ ਵਿਰੋਧ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਸਰਕਾਰ ਵਿਰੋਧੀ ਨਾਅਰੇਬਾਜ਼ੀ ਕਰਦੇ ਹੋਏ ਸਰਕਾਰ ਨੂੰ ਦੇਸ਼ ਭਗਤੀ ਦੀ ਬਜਾਏ ਪੱਥਰਬਾਜ਼ਾਂ ਦਾ ਸਮਰਥਕ ਦੱਸਿਆ। ਕਮੇਟੀ ਦੇ ਕਾਰਤਿਕ ਸ਼ਰਮਾ ਨੇ ਕਿਹਾ ਕਿ ਕੇਂਦਰੀ ਗ੍ਰਹਿ ਮੰਤਰੀ ਨੇ ਆਪਣੇ ਕਸ਼ਮੀਰ ਦੌਰੇ ਦੌਰਾਨ ਪੱਥਰਬਾਜ਼ਾਂ ਦੀ ਰਿਹਾਈ ਦੇ ਹੁਕਮ ਦਿੱਤੇ ਹਨ। ਗ੍ਰਹਿ ਮੰਤਰੀ ਪੱਥਰਬਾਜ਼ਾਂ ਨੂੰ ਭਟਕੇ ਹੋਏ ਬੱਚੇ ਦੱਸਦੇ ਹਨ ਪਰ ਉਹ ਸੱਤਾ 'ਚ ਆਉਣ ਤੋਂ ਪਹਿਲਾਂ ਇਨ੍ਹਾਂ ਹੀ ਪੱਥਰਬਾਜ਼ਾਂ ਨਾਲ ਸਖ਼ਤੀ ਨਾਲ ਨਜਿੱਠਣ ਦੀ ਗੱਲ ਕਰਦੇ ਸੀ।
ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਪੱਥਰਬਾਜ਼ਾਂ ਦਾ ਪੂਰੀ ਤਰ੍ਹਾ ਸਮਰਥਨ ਕਰਦਾ ਹੈ ਜਦਕਿ ਸੱਤਾਧਾਰੀ ਸਰਕਾਰ 'ਚ ਸ਼ਾਮਲ ਭਾਜਪਾ ਵੀ ਪੂਰੀ ਤਰ੍ਹਾਂ ਨਾਲ ਪੱਥਰਬਾਜ਼ਾਂ ਦੀ ਸਹਾਇਤਾ ਕਰ ਰਹੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਨੇ ਜੇਕਰ ਪੱਥਰਬਾਜ਼ਾਂ ਦੀ ਰਿਹਾਈ ਹੀ ਕਰਨੀ ਹੈ ਤਾਂ ਫਿਰ ਜੰਮੂ ਦੇ ਨੌਜਵਾਨਾਂ ਦੇ ਸੀਨੇ 'ਚ ਗੋਲੀ ਮਾਰ ਦਿੱਤੀ ਜਾਵੇ। ਇਹ ਸਰਕਾਰ ਵੀ ਇਕ ਤਰ੍ਹਾਂ ਨਾਲ ਜੰਮੂ ਦੇ ਲੋਕਾਂ ਨੂੰ ਪੱਥਰ ਚੁੱਕਣ ਨੂੰ ਮਜ਼ਬੂਰ ਕਰ ਰਹੀ ਹੈ ਕਿਉਂਕਿ ਪੱਥਰਬਾਜ਼ਾਂ ਨੂੰ ਹੀ ਸਰਕਾਰ ਨੌਕਰੀਆਂ ਦੇ ਰਹੀ ਹੈ, ਜਦਕਿ ਰਾਸ਼ਟਰ ਦੇਸ਼ ਦਾ ਝੰਡਾ ਚੁੱਕਣ ਵਾਲਿਆਂ ਨੂੰ ਸਰਕਾਰ ਲਾਠੀਆਂ ਨਾਲ ਦਬਾਉਣ ਦਾ ਕੰਮ ਕਰਦੀ ਹੈ।


Related News