‘ਅਗਨੀਪਥ’ ਦੇ ਵਿਰੋਧ ਨੇ ਰੋਕੀ ਰਫ਼ਤਾਰ, 500 ਤੋਂ ਵੱਧ ਟਰੇਨਾਂ ਰੱਦ, ਯਾਤਰੀ ਪਰੇਸ਼ਾਨ

Monday, Jun 20, 2022 - 01:50 PM (IST)

‘ਅਗਨੀਪਥ’ ਦੇ ਵਿਰੋਧ ਨੇ ਰੋਕੀ ਰਫ਼ਤਾਰ, 500 ਤੋਂ ਵੱਧ ਟਰੇਨਾਂ ਰੱਦ, ਯਾਤਰੀ ਪਰੇਸ਼ਾਨ

ਨਵੀਂ ਦਿੱਲੀ- ਅਗਨੀਪਥ ਭਰਤੀ ਯੋਜਨਾ ਦੇ ਵਿਰੋਧ ’ਚ ਸੋਮਵਾਰ ਨੂੰ 500 ਤੋਂ ਵੱਧ ਟਰੇਨਾਂ ਰੱਦ ਕਰ ਦਿੱਤੀਆਂ ਗਈਆਂ, ਜਿਸ ਨਾਲਟਰੇਨ ਸੰਚਾਲਨ ਵਿਚ ਵਿਘਨ ਪਿਆ। ਰੇਲਵੇ ਨੇ ਇਕ ਬਿਆਨ ’ਚ ਕਿਹਾ ਕਿ 539 ਟਰੇਨਾਂ ਪ੍ਰਭਾਵਿਤ ਹੋਈਆਂ। 529 ਟਰੇਨਾਂ ਨੂੰ ਰੱਦ ਕਰ ਦਿੱਤਾ ਗਿਆ, ਜਿਸ ’ਚ 181 ਮੇਲ/ਐਕਸਪ੍ਰੈਸ ਟਰੇਨਾਂ ਅਤੇ 348 ਯਾਤਰੀ ਟਰੇਨਾਂ ਸ਼ਾਮਲ ਹਨ। ਰੇਲਵੇ ਨੇ 4 ਮੇਲ/ਐਕਸਪ੍ਰੈਸ ਟਰੇਨਾਂ ਨੂੰ ਵੀ ਅੰਸ਼ਕ ਤੌਰ 'ਤੇ ਰੱਦ ਕਰ ਦਿੱਤਾ ਹੈ। ਇੰਨੀ ਵੱਡੀ ਗਿਣਤੀ ’ਚ ਟਰੇਨਾਂ ਰੱਦ ਹੋਣ ਕਾਰਨ ਯਾਤਰੀ ਕਾਫੀ ਪਰੇਸ਼ਾਨ ਹਨ।

ਇਹ ਵੀ ਪੜ੍ਹੋ- ਅਗਨੀਪਥ ਯੋਜਨਾ ਦੇ ਵਿਰੋਧ ’ਚ ਅੱਜ ਭਾਰਤ ਬੰਦ; 491 ਰੇਲ ਸੇਵਾਵਾਂ ਪ੍ਰਭਾਵਿਤ

ਰੇਲਵੇ ਨੇ ਦੱਸਿਆ  ਕਿ ਵਿਰੋਧ ਦੇ ਮੱਦੇਨਜ਼ਰ ਦਿੱਲੀ ਜਾਣ ਵਾਲੀਆਂ 71 ਟਰੇਨਾਂ ਨੂੰ ਵੀ ਅੱਜ ਲਈ ਰੱਦ ਕਰ ਦਿੱਤਾ ਗਿਆ ਹੈ। ਦੱਸ ਦੇਈਏ ਕਿ ਕੇਂਦਰ ਦੀ ਨਵੀਂ ਅਗਨੀਪਥ ਯੋਜਨਾ ਦੇ ਵਿਰੋਧ ’ਚ ਸੋਮਵਾਰ ਨੂੰ ਕਈ ਸੂਬਿਆਂ ’ਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ। ਪੱਛਮੀ ਬੰਗਾਲ, ਬਿਹਾਰ, ਝਾਰਖੰਡ ਅਤੇ ਹੋਰ ਸੂਬਿਆਂ ’ਚ ਪਿਛਲੇ ਹਫ਼ਤੇ ਹੋਈ ਹਿੰਸਾ ਨੂੰ ਵੇਖਦੇ ਹੋਏ ਸੁਰੱਖਿਆ ਵਧਾਈ ਗਈ ਹੈ, ਕਿਉਂਕਿ ਵੱਡੀ ਗਿਣਤੀ ’ਚ ਲੋਕ ਖ਼ਾਸ ਕਰ ਕੇ ਨੌਜਵਾਨ ਕੇਂਦਰ ਦੀ ਇਸ ਯੋਜਨਾ ਦਾ ਵਿਰੋਧ ਕਰ ਰਹੇ ਹਨ। ਦੱਸਣਯੋਗ ਹੈ ਕਿ ਅਗਨੀਪਥ ਯੋਜਨਾ ਖ਼ਿਲਾਫ ਕੁਝ ਸੰਗਠਨਾਂ ਵਲੋਂ ਦੇਸ਼ ਭਰ ’ਚ ਭਾਰਤ ਬੰਦ ਦੀ ਕਾਲ ਦਿੱਤੀ ਗਈ ਹੈ। ਜਿਸ ਕਾਰਨ ਰੇਲਵੇ ਪਹਿਲਾਂ ਤੋਂ ਹੀ ਚੌਕਸ ਹੋ ਗਿਆ ਹੈ। ਦੇਸ਼ ਭਰ ’ਚ ਹੋ ਰਹੇ ਵਿਰੋਧ ਪ੍ਰਦਰਸ਼ਨਾਂ ਨੂੰ ਵੇਖਦੇ ਹੋਏ ਰੇਲਵੇ ਨੇ ਵੱਡੀ ਗਿਣਤੀ ’ਚ ਟਰੇਨਾਂ ਨੂੰ ਰੱਦ ਕਰ ਦਿੱਤਾ ਹੈ।

ਇਹ ਵੀ ਪੜ੍ਹੋ- ਅਗਨੀਪਥ ਯੋਜਨਾ : ਤਿੰਨਾਂ ਸੈਨਾਵਾਂ ’ਚ ਭਰਤੀ ਪ੍ਰਕਿਰਿਆ ਲਈ ਤਾਰੀਖ਼ਾਂ ਦਾ ਐਲਾਨ, FIR ਹੋਈ ਤਾਂ ਨਹੀਂ ਮਿਲੇਗਾ ਮੌਕਾ

ਕੀ ਹੈ ਅਗਨੀਪਥ ਯੋਜਨਾ- 
ਅਗਨੀਪਥ ਭਰਤੀ ਯੋਜਨਾ ਤਹਿਤ ਨੌਜਵਾਨਾਂ ਨੂੰ 4 ਸਾਲ ਦੇ ਸਮੇਂ ਲਈ ਫ਼ੌਜ ’ਚ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਚੋਣ ਲਈ ਯੋਗ ਉਮੀਦਵਾਰ ਦੀ ਉਮਰ ਸਾਢੇ 17 ਸਾਲ ਤੋਂ ਲੈ ਕੇ 21 ਸਾਲ ਦੇ ਵਿਚਕਾਰ ਹੋਵੇਗੀ ਅਤੇ ਇਨ੍ਹਾਂ ਨੂੰ 'ਅਗਨੀਵੀਰ' ਦਾ ਨਾਂ ਦਿੱਤਾ ਜਾਵੇਗਾ। ਹਾਲਾਂਕਿ ਵਿਰੋਧ ਮਗਰੋਂ ਕੇਂਦਰ ਨੇ ਇਸ ਸਾਲ ਉਮਰ ਹੱਦ ਵਧਾ ਕੇ 23 ਸਾਲ ਕਰ ਦਿੱਤੀ ਹੈ।  ਇਸ ਸਾਲ 46,000 ਅਗਨੀਵੀਰਾਂ ਦੀ ਭਰਤੀ ਕੀਤੀ ਜਾਵੇਗੀ। ਪਹਿਲੀ ਭਰਤੀ ਪ੍ਰਕਿਰਿਆ ’ਚ ਨੌਜਵਾਨਾਂ ਨੂੰ 6 ਮਹੀਨੇ ਦੀ ਸਿਖਲਾਈ ਦਿੱਤੀ ਜਾਵੇਗੀ। ਸਿਖਲਾਈ ਦਾ ਸਮਾਂ ਵੀ 4 ਸਾਲ ’ਚ ਸ਼ਾਮਲ ਹੋਵੇਗਾ। ਚਾਰ ਸਾਲਾਂ ਬਾਅਦ ਸਿਰਫ 25 ਫ਼ੀਸਦੀ ਅਗਨੀਵੀਰਾਂ ਨੂੰ ਯੋਗਤਾ, ਇੱਛਾ ਅਤੇ ਮੈਡੀਕਲ ਫਿਟਨੈਸ ਦੇ ਅਧਾਰ 'ਤੇ ਨਿਯਮਤ ਕਾਡਰ ਵਿਚ ਬਰਕਰਾਰ ਰੱਖਿਆ ਜਾਵੇਗਾ। ਜਿਸ ਦਾ ਕੁਝ ਸੂਬਿਆਂ 'ਚ ਵਿਰੋਧ ਹੋ ਰਿਹਾ ਹੈ। ਇਸ ਕਾਰਨ ਅੱਜ ਭਾਰਤ ਬੰਦ ਦਾ ਐਲਾਨ ਕੀਤਾ ਗਿਆ ਹੈ।

ਇਹ ਵੀ ਪੜ੍ਹੋ- ਅਗਨੀਪਥ ਯੋਜਨਾ ਖ਼ਿਲਾਫ ਭਾਰਤ ਬੰਦ; ਦਿੱਲੀ-ਗੁਰੂਗ੍ਰਾਮ ਬਾਰਡਰ ’ਤੇ ਲੱਗਾ ਲੰਬਾ ਟ੍ਰੈਫਿਕ ਜਾਮ


author

Tanu

Content Editor

Related News