ਕਰਨਾਟਕ ਦੇ ਉਰਸ ਜਲੂਸ ਦੌਰਾਨ ਨਾਅਰੇਬਾਜ਼ੀ ਨੂੰ ਲੈ ਕੇ ਹੋਇਆ ਵਿਵਾਦ, ਕੀਤੀ ਪੱਥਰਬਾਜ਼ੀ
Saturday, Oct 04, 2025 - 11:52 AM (IST)

ਬੇਲਾਗਾਵੀ (ਕਰਨਾਟਕ) : ਕਰਨਾਟਕ ਦੇ ਬੇਲਾਗਾਵੀ ਵਿਚ ਖੜਕ ਗਲੀ ਵਿੱਚ ਸਥਿਤ ਮਹਿਬੂਬ ਸੁਭਾਨੀ ਦਰਗਾਹ ਦੇ ਉਰਸ ਜਲੂਸ ਦੌਰਾਨ ਕੀਤੀ ਜਾ ਰਹੀ ਨਾਅਰੇਬਾਜ਼ੀ ਨੂੰ ਲੈ ਕੇ ਵਿਵਾਦ ਹੋ ਗਿਆ। ਵਿਵਾਦ ਨੂੰ ਲੈ ਕੇ ਪੱਥਰਬਾਜ਼ੀ ਕੀਤੀ ਗਈ, ਜਿਸ ਕਾਰਨ ਤਣਾਅ ਪੈਦਾ ਹੋ ਗਿਆ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਜਲੂਸ ਵਿੱਚ ਹਿੱਸਾ ਲੈਣ ਵਾਲੇ ਕੁਝ ਨੌਜਵਾਨਾਂ ਨੇ "ਮੈਂ ਮੁਹੰਮਦ ਨੂੰ ਪਿਆਰ ਕਰਦਾ ਹਾਂ" ਦਾ ਨਾਅਰਾ ਲਗਾਇਆ, ਜਿਸ ਨਾਲ ਵਿਵਾਦ ਪੈਦਾ ਹੋ ਗਿਆ। ਜਲੂਸ ਆਮ ਤੌਰ 'ਤੇ ਖੜਕ ਗਲੀ ਵਿੱਚੋਂ ਨਹੀਂ ਲੰਘਦਾ।
ਪੜ੍ਹੋ ਇਹ ਵੀ : ਗੁਰਦੁਆਰਾ ਮਹਿਤਾਬਗੜ੍ਹ ਸਾਹਿਬ ਵਿਖੇ ਹਾਲਾਤ ਤਣਾਅਪੂਰਨ: ਇੰਟਰਨੈੱਟ ਸੇਵਾਵਾਂ ਬੰਦ, ਸਕੂਲਾਂ 'ਚ ਛੁੱਟੀ
ਉਕਤ ਥਾਂ 'ਤੇ ਰਹਿਣ ਵਾਲੇ ਵਸਨੀਕਾਂ ਨੇ ਕੀਤੀ ਜਾ ਰਹੀ ਨਾਅਰੇਬਾਜ਼ੀ 'ਤੇ ਇਤਰਾਜ਼ ਜਤਾਇਆ ਅਤੇ ਸਵਾਰ ਕੀਤਾ ਕਿ ਜਲੂਸ ਦਾ ਰਸਤਾ ਕਿਉਂ ਬਦਲਿਆ ਗਿਆ? ਨਾਅਰੇਬਾਜ਼ੀ ਦੌਰਾਨ ਇਤਰਾਜ਼ ਜਤਾਏ ਜਾਣ ਤੋਂ ਬਾਅਦ ਤਣਾਅ ਵਧ ਗਿਆ ਅਤੇ ਪੱਥਰਬਾਜ਼ੀ ਦੀਆਂ ਰਿਪੋਰਟਾਂ ਆਉਣ ਲੱਗੀਆਂ। ਪੁਲਸ ਮੌਕੇ 'ਤੇ ਪਹੁੰਚੀ ਅਤੇ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ। ਇੱਕ ਸੀਨੀਅਰ ਪੁਲਸ ਅਧਿਕਾਰੀ ਨੇ ਕਿਹਾ, "ਅਸੀਂ ਤੁਰੰਤ ਦਖਲ ਦਿੱਤਾ ਅਤੇ ਚੀਜ਼ਾਂ ਵਧਣ ਤੋਂ ਪਹਿਲਾਂ ਸਮੂਹਾਂ ਨੂੰ ਖਿੰਡਾ ਦਿੱਤਾ। ਸਥਿਤੀ ਹੁਣ ਕਾਬੂ ਵਿੱਚ ਹੈ।" ਸ਼ਾਂਤੀ ਬਣਾਈ ਰੱਖਣ ਲਈ ਸੰਵੇਦਨਸ਼ੀਲ ਇਲਾਕਿਆਂ ਵਿੱਚ ਵਾਧੂ ਬਲ ਤਾਇਨਾਤ ਕੀਤੇ ਗਏ ਹਨ।
ਪੜ੍ਹੋ ਇਹ ਵੀ : ਮਹਿੰਗਾ ਹੋਇਆ LPG ਗੈਸ ਸਿਲੰਡਰ, ਤਿਉਹਾਰਾਂ 'ਤੇ ਲੱਗਾ ਵੱਡਾ ਝਟਕਾ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।